
ਬਾਲੀਵੁੱਡ ਕਲਾਕਾਰ ਰਾਣਾ ਜੰਗ ਬਹਾਦਰ ਹੋਏ ਠੱਗੀ ਸ਼ਿਕਾਰ
ਪਟਿਆਲਾ, 27 ਫਰਵਰੀ (ਰੁਪਿੰਦਰ ਸਿੰਘ) : ਬਾਲੀਵੁੱਡ ਅਤੇ ਪਾਲੀਵੁੱਡ ਦੇ ਨਾਮੀ ਕਲਾਕਾਰ ਰਾਣਾ ਜੰਗ ਬਹਾਦਰ ਨਾਲ ਪਟਿਆਲਾ ਵਿਚ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਰਾਣਾ ਜੰਗ ਬਹਾਦਰ ਨੇ ਪਟਿਆਲਾ ਦੇ ਅਦਾਲਤ ਬਾਜ਼ਾਰ ਵਿਖੇ ਜੱਜ ਪਲਾਜ਼ਾ ਵਿੱਚ ਦੁਕਾਨ ਖ਼ਰੀਦਣ ਦਾ ਸੌਦਾ ਕੀਤਾ ਸੀ ਪਰ ਦੁਕਾਨ ਮਾਲਕ ਨੇ ਇਨ੍ਹਾਂ ਦੁਕਾਨਾਂ ਨੂੰ ਹੋਰ ਕਿਸੇ ਵਿਅਕਤੀ ਨੂੰ ਵੇਚ ਦਿੱਤਾ, ਜਿਸ ਤੋਂ ਬਾਅਦ ਮਾਮਲਾ ਪੁਲਿਸ ਕੋਲ ਪੁੱਜ ਗਿਆ ਥਾਣਾ ਕੋਤਵਾਲੀ ਪੁਲਿਸ ਨੇ ਰਾਣਾ ਜੰਗ ਬਹਾਦਰ ਦੀ ਸ਼ਿਕਾਇਤ ਤੇ ਪਟਿਆਲਾ ਦੇ ਅਰਨਾ-ਬਰਨਾ ਚੌਂਕ ਨਿਵਾਸੀ ਜਸਮੀਤ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਰਾਣਾ ਜੰਗ ਬਹਾਦਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ ਜਸਮੀਤ ਸਿੰਘ ਨਾਲ 2014 ਵਿੱਚ ਦੋ ਦੁਕਾਨਾਂ ਦਾ ਸੌਦਾ ਕੀਤਾ ਸੀ। ਦੋਸ਼ ਹੈ ਕਿ ਜਸਮੀਤ ਸਿੰਘ ਨੇ ਰਕਮ ਲੈ ਕੇ ਦੁਕਾਨਾਂ ਅੱਗੇ ਕਿਸੇ ਹੋਰ ਨੂੰ ਵੇਚ ਦਿੱਤੀਆਂ।
Please Share This News By Pressing Whatsapp Button