
ਮੇਅਰ ਸੰਜੀਵ ਸ਼ਰਮਾ ਬਿੱਟੂ ਸਮੇਤ 768 ਵਿਅਕਤੀਆਂ ਨੇਂ ਕਰਵਾਇਆਂ ਕੋਵਿਡ ਵੈਕਸੀਨ ਦਾ ਟੀਕਾਕਰਨ
ਪਟਿਆਲਾ 2 ਮਾਰਚ ( ਬਲਵਿੰਦਰ ਪਾਲ) ਕੋਵਿਡ ਟੀਕਾਕਰਨ ਮੁਹਿੰਮ ਤਹਿਤ ਜਿਲੇ ਵਿੱਚ 768 ਿਅਕਤੀਆਂ ਨੇਂ ਕਰਵਾਇਆ ਕੋਵਿਡ ਵੈਕਸੀਨ ਦਾ ਟੀਕਾਕਰਨ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਦੱਸਿਆਂ ਕਿ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਅੱਜ ਜਿਲੇ ਦੇ 12 ਸਰਕਾਰੀ ਸਿਹਤ ਸੰਸ਼ਥਾਵਾ ਵਿੱਚ 768 ਟੀਕੇ ਲਗਾਏ ਗਏ।ਜਿਹਨਾਂ ਵਿੱਚੋੋ ਸਿਹਤ ਅਤੇ ਫਰੰਟ ਲਾਈਨ ਵਰਕਰਾਂ ਤੋਂ ਇਲਾਵਾ 270 ਸੀਨੀਅਰ ਸਿਟੀਜਨ ਵੀ ਸ਼ਾਮਲ ਸਨ। ਉਹਨਾਂ ਦੱਸਿਆਂ ਕਿ ਅੱਜ ਮਾਤਾ ਕੁਸ਼ਲਿਆ ਹਸਪਤਾਲ ਵਿਚੋਂ ਮੇਅਰ ਨਗਰ ਨਿਗਮ ਸੰਜੀਵ ਸ਼ਰਮਾ ਬਿੱਟੂ ਨੇਂ ਆਪਣਾ ਕੋਵਿਡ ਵੈਕਸੀਨ ਦਾ ਟੀਕਾਕਰਨ ਕਰਵਾਇਆਂ।ਇਸ ਤੋਂ ਇਲਾਵਾ ਸੀਨੀਅਰ ਸਿਟੀਜਨ ਦੀ ਕਤਾਰ ਵਿੱਚ ਟੀਕੇ ਲਗਵਾਉਣ ਵਾਲਿਆਂ ਵਿੱਚ ਰਿਟਾਇਰਡ ਇੰਜੀਨੀਅਰ ਬਿਜਲੀ ਬੋਰਡ ਸੁਰਿੰਦਰ ਕੁਮਾਰ ਚੋਪੜਾ, ਰਿਟਾਇਰਡ ਪ੍ਰੌਫੈਸਰ ਪੰਜਾਬੀ ਯੁਨੀਵਰਸਿਟੀ ਮੈਡਮ ਵਿਪਲ ਚੋਪੜਾ, ਆਈ ਸਰਜਨ ਡਾ. ਰਾਜੀਵ ਸ਼ਰਮਾ, ਰਿਟਾਇਰਡ ਡਾਇਰੈਕਟਰ ਵਿਦਿਆ ਪ੍ਰਸਾਰ ਨਿਗਮ ਸੁਰੇਸ਼ ਕੁਮਾਰ, ਸੁਸ਼ਮਾ ਮਿੱਤਲ, ਗੁਰਬੰਸ ਸਿੰਘ ਪੁਨੀਆਂ, ਕਿਰਨ ਸੇਂਖੋ, ਕੈਪਟਨ ਅਮਰਜੀਤ ਸਿੰਘ ਜੇਜੀ, ਉਮ ਪ੍ਰਕਾਸ ਕਪੂਰ, ਬਲਜੀਤ ਕੋਰ ਵੀ ਸ਼ਾਮਲ ਸਨ।ਉਹਨਾਂ ਕਿਹਾ ਕਿ ਜਿਲੇ ਦੇ 13 ਸਰਕਾਰੀ ਹਸਪਤਾਲਾ ਤੋਂ ਇਲਾਵਾ ਪ੍ਰਾਈਵੇਟ ਖੇਤਰ ਦੇ 13 ਹਸਪਤਾਲ ਅਮਰ ਹਸਪਤਾਲ, ਅਰੋੜਾ ਹਸਪਤਾਲ, ਗਰਗ ਮਿਸ਼ਨ ਹਸਪਤਾਲ, ਗਿਆਨ ਸਾਗਰ, ਨੀਲਮ ਹਸਪਤਾਲ, ਪਟਿਆਲਾ ਹਾਰਟ, ਪ੍ਰਾਈਮ ਹਸਪਤਾਲ, ਸਦਭਾਵਨਾ ਹਸਪਤਾਲ, ਸਾਹਨਵੇ ਹਸਪਤਾਲ, ਸਮਰਿਤਾ ਨਰਸਿੰਗ ਹੋਮ, ਵਰਧਮਾਨ ਹਸਪਤਾਲ, ਸਿੰਗਲਾ ਹਸਪਤਾਲ, ਕੋਲੰਬਿਆ ਏਸ਼ੀਆ ਹਸਪਤਾਲ ਨੂੰ ਵੀ ਕੋਵਿਡ ਵੈਕਸੀਨੇਸ਼ਨ ਲਈ ਰਜਿਸ਼ਟਰਡ ਕੀਤਾ ਗਿਆ ਹੈ ਜਿਥੇ ਕੋਵਿਡ ਵੈਕਸੀਨ ਲਗੇਗੀ।
ਡਾ. ਸਤਿੰਦਰ ਸਿੰਘ ਨੇਂ ਕਿਹਾ ਕਿ ਅੱਜ ਜਿਲੇ ਵਿੱਚ 91 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਜਿਲੇ ਵਿੱਚ ਪ੍ਰਾਪਤ 1510 ਦੇ ਕਰੀਬ ਰਿਪੋਰਟਾਂ ਵਿਚੋਂ 91 ਕੋਵਿਡ ਪੋਜੀਟਿਵ ਪਾਏ ਗਏ ਹਨ ,ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 17,263 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 39 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 16,282 ਹੋ ਗਈ ਹੈ। ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 459 ਹੈ।ਜਿਲੇ ਵਿੱਚ ਇਕ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋਣ ਕਾਰਣ ਹੁਣ ਤੱਕ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੋਤਾਂ ਦੀ ਗਿਣਤੀ 517 ਹੋ ਗਈ ਹੈ।
Please Share This News By Pressing Whatsapp Button