♦इस खबर को आगे शेयर जरूर करें ♦

ਸਿੱਖਿਆ ਵਿਭਾਗ ਵਿਚਲੀਆਂ ਪੋਸਟਾਂ ਉੱਤੇ ਲਗਾਏ ਜਾ ਰਹੇ ਕੱਟ ਵਿਰੁੱਧ ਸਾਂਝਾ ਅਧਿਆਪਕ ਮੋਰਚਾ ਨੇ ਪੰਜਾਬ ਸਰਕਾਰ ਦੀ ਅਰਥੀ ਸਾੜੀ

 

ਪਟਿਆਲਾ,3 ਮਾਰਚ (ਬਲਵਿੰਦਰ ਪਾਲ  )ਸਿੱਖਿਆ ਵਿਭਾਗ ਅੰਦਰ ਬਦਲੀਆਂ,ਪੋਸਟਾਂ ਦੇ ਖਾਤਮੇ,ਤਰੱਕੀਆਂ,ਆਨਲਾਈਨ ਸਿੱਖਿਆ,ਫਰਜ਼ੀ ਅੰਕੜਿਆਂ ਵਰਗੇ ਗੰਭੀਰ ਮੁੱਦਿਆਂ ਨੂੰ ਲੈ ਕੇ ਅਧਿਆਪਕਾਂ ਅੰਦਰ ਪਸਰੇ ਤਿੱਖੇ ਰੋਸ ਨੂੰ ਸੰਘਰਸ਼ਾਂ ਵਿੱਚ ਤਬਦੀਲ ਕਰਦਿਆਂ, ਸ਼ੰਘਰਸ਼ੀਲ ਜੱਥੇਬੰਦੀਆਂ ਵੱਲੋਂ ਮੁੜ ਸੁਰਜੀਤ ਕੀਤੇ ‘ਸਾਂਝਾ ਅਧਿਆਪਕ ਮੋਰਚਾ’ ਦੇ ਸੂਬਾਈ ਸੱਦੇ ਤਹਿਤ ਜ਼ਿਲਾ ਸਿੱਖਿਆ ਦਫਤਰ ਦੇ ਬਾਹਰ ਮੁਜ਼ਾਹਰਾ ਕਰਕੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ।ਇਸ ਮੌਕੇ ਅਧਿਆਪਕ ਮਸਲਿਆਂ ਅਤੇ ਮੰਗਾਂ ਦੇ ਫੌਰੀ ਹੱਲ ਲਈ ਮੋਰਚੇ ਨਾਲ ਮੁਲਾਕਾਤ ਤੈਅ ਕਰਨ ਲਈ ਜ਼ਿਲਾ ਸਿੱਖਿਆ ਅਧਿਕਾਰੀ ਰਾਹੀਂ ਸਿੱਖਿਆ ਮੰਤਰੀ ਨੂੰ ਰੋਸ ਪੱਤਰ ਵੀ ਭੇਜਿਆ ਗਿਆ।
ਸਾਂਝਾ ਅਧਿਆਪਕ ਮੋਰਚਾ ਦੇ ਜ਼ਿਲਾ ਆਗੂਆਂ ਪੁਸ਼ਪਿੰਦਰ ਹਰਪਾਲਪੁਰ,ਅਤਿੰਦਰ ਘੱਗਾ ਅਤੇ ਲਛਮਣ ਨਬੀਪੁਰ ਨੇ ਪੰਜਾਬ ਸਰਕਾਰ ਦੀਆਂ ਨਿੱਜੀਕਰਨ,ਜਨਤਕ ਖੇਤਰ ਦੇ ਅਾਕਾਰ ਘਟਾਈ ਅਤੇ ਕੌਮੀ ਸਿੱਖਿਆ ਨੀਤੀ 2020 ਤਹਿਤ ਸਿੱਖਿਆ ਵਰਗੇ ਬੁਨਿਆਦੀ ਖੇਤਰ ਨੂੰ ਹੋਰ ਕਮਜ਼ੋਰ ਕਰਨ ਲਈ ਵਿੱਢੇ ਹਮਲੇ ਖਿਲਾਫ਼,ਅਧਿਆਪਕਾਂ ਨੂੰ ਕਿਸਾਨੀ ਸੰਘਰਸ਼ ਤੋੰ ਪ੍ਰੇਰਨਾ ਲੈੰਦਿਆਂ ਸਾਂਝੇ,ਲੰਮੇ ਅਤੇ ਤਿਖੇ ਸੰਘਰਸ਼ਾਂ ਲਈ ਲਾਮਬੰਦ ਹੋ ਕੇ ਵਿਸ਼ਾਲ ਅਧਿਆਪਕ ਲਹਿਰ ਉਸਾਰਨ ਦਾ ਹੋਕਾ ਦਿੱਤਾ।ਅਧਿਆਪਕ ਆਗੂ ਹਰਦੀਪ ਟੋਡਰਪੁਰ,ਰਣਜੀਤ ਸਿੰਘ,ਗੁਰਪ੍ਰੀਤ ਗੁਰੂ,ਜਸਵਿੰਦਰ ਚੱਪੜ ਨੇ ਅਾਖਿਆ ਕਿ ਬਦਲੀ ਪ੍ਰਕਿਰਿਆ ਦੌਰਾਨ ਪ੍ਰਾਈਮਰੀ,ਮਿਡਲ,ਹਾਈ ਅਤੇ ਸੈਕੰਡਰੀ ਸਕੂਲਾਂ ਵਿੱਚ ਵੱਡੀ ਗਿਣਤੀ ਖਾਲੀ ਅਸਾਮੀਆਂ ਨੂੰ ਲੁਕਾਉਣ,ਮਿਡਲ ਸਕੂਲਾਂ ਦੀਆਂ ਪੋਸਟਾਂ ਨੂੰ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਅਸਾਮੀਆਂ ਵਿੱਚ ਸ਼ਾਮਲ ਕਰਕੇ ਹਜ਼ਾਰਾਂ ਪੋਸਟਾਂ ਦੀ ਛਾਂਟੀ ਕਰਨ ਦੀ ਸਾਜਿਸ਼ ਲਈ ਰਾਹ ਬਣਾਉਣ,ਮਿਡਲ ਸਕੂਲਾਂ ਵਿੱਚੋੰ 228 ਪੀਟੀਆਈਜ਼ ਨੂੰ ਧੱਕੇ ਨਾਲ ਬਲਾਕ ਦਫਤਰਾਂ ਵਿੱਚ ਸ਼ਿਫਟ ਕਰਨਾ,ਆਨਲਾਈਨ ਸਿੱਖਿਆ ਨੂੰ ਸਕੂਲੀ ਅਸਲ ਸਿੱਖਿਆ ਦਾ ਬਦਲ ਬਣਾਉਣ,ਮਿਸ਼ਨ ਸ਼ਤਪ੍ਰਤੀਸ਼ਤ ਦੇ ਖੋਖਲੇ ਸੁਪਨੇ ਲਈ ਅਧਿਆਪਕਾਂ ਨੂੰ ਫਰਜ਼ੀ ਅੰਕੜਿਆਂ ਵਿੱਚ ਉਲਝਾਉਣ,ਸੰਘਰਸ਼ੀ ਅਧਿਆਪਕਾਂ ਤੇ ਪਾਏ ਝੂਠੇ ਪੁਲਿਸ ਕੇਸ ਰੱਦ ਨਾ ਕਰਨ ਅਤੇ ਇਹਨਾਂ ਕਰਕੇ ਰੈਗੂਲਰ ਨੌਕਰੀ ਦੇ ਅਰਡਰ ਰੋਕਣ,ਤਰੱਕੀ ਕੋਟੇ ਨੂੰ ਖੋਰਾ ਲਾਉਂਦਿਆਂ ਪੈੰਡਿੰਗ ਤਰੱਕੀਆਂ ਨੂੰ ਮੁਕੰਮਲ ਨਾ ਕਰਨਾ,1904 ਪ੍ਰਾਈਮਰੀ ਹੈਡਟੀਚਰਾਂ ਦੀਆਂ ਖਤਮ ਕੀਤੀਆਂ ਅਸਾਮੀਆਂ ਨੂੰ ਬਹਾਲ ਨਾ ਕਰਨ ਵਰਗੇ ਸਿੱਖਿਆ ਅਤੇ ਅਧਿਅਾਪਕ ਵਿਰੋਧੀ ਮਨਸੂਬਿਆਂ ਕਾਰਨ ਅਧਿਆਪਕ ਵਰਗ ਅੰਦਰ ਵੱਡੀ ਬੇਚੈਨੀ ਅਤੇ ਰੋਸ ਦਾ ਆਲਮ ਹੈ।ਉਹਨਾਂ ਕਿਹਾ ਕਿ ਜ਼ਿਲਾ ਕੇਂਦਰਾਂ ਤੇ ਫੌਰੀ ਰੋਸ ਪ੍ਰਦਰਸਨਾਂ ਤੋਂ ਬਾਅਦ ਇਹਨਾਂ ਦਰਸਾਏ ਫੈਸਲਿਆਂ ਨੂੰ ਮੋੜਾ ਪਾਉਣ ਅਤੇ ਤਨਖਾਹ ਕਮਿਸ਼ਨ,ਮਹਿੰਗਾਈ ਭੱਤੇ ਦੇ ਬਕਾਏ,ਪੱਕੇ ਰੁਜ਼ਗਾਰ ਅਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸਾਂਝਾ ਅਧਿਆਪਕ ਮੋਰਚੇ ਨੂੰ ਤਕੜਾ ਕਰਦਿਆਂ ਪੰਜਾਬ ਸਰਕਾਰ ਦੀਆਂ ਨੀਤੀਆਂ ਖਿਲਾਫ ਵਿਆਪਕ ਸੰਘਰਸ਼  ਦਾ ਬਿਗਲ ਵਜਾਇਆ ਜਾਵੇਗਾ।
ਇਸ ਮੌਕੇ ਪਰਮਜੀਤ ਸਿੰਘ,ਹਰਵਿੰਦਰ ਰੱਖੜਾ,ਕੰਵਲ ਨੈਣ,ਜਗਤਾਰ ਸਿੰਘ ਨਾਭਾ,ਅਮਨਦੀਪ ਦੇਵੀਗੜ,ਅਮਰਜੀਤ ਵਾਲੀਆ,ਹਰਪ੍ਰੀਤ ਸਿੰਘ,ਰਜਿੰਦਰ ਸਮਾਣਾ,ਰਘਬੀਰ ਹਰੀਕਾ,ਸੰਦੀਪ ਕੁਮਾਰ,ਸੁਖਦੇਵ ਸਿੰਘ,ਕੁਲਵੰਤ ਸਿੰਘ,ਸੁਖਵਿੰਦਰ ਨਾਭਾ,ਬਲਜਿੰਦਰ ਸਿੰਘ,ਜਸਵਿੰਦਰ ਸਮਾਣਾ,ਮੈਡਮ ਅਮਨਦੀਪ,ਰਾਮਸ਼ਰਨ,ਸਨੇਹਦੀਪ,ਵਿਕਾਸ ਸਹਿਗਲ,ਭੁਪਿੰਦਰ ਸਿੰਘ,ਲਖਬੀਰ ਘਨੌਰ ਸਮੇਤ ਜ਼ਿਲੇ ਤੋੰ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਰਹੇ।

Please Share This News By Pressing Whatsapp Button




स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे


जवाब जरूर दे 

आप अपने सहर के वर्तमान बिधायक के कार्यों से कितना संतुष्ट है ?

View Results

Loading ... Loading ...

Related Articles

Close
Close
Website Design By Bootalpha.com +91 84482 65129