ਮੋਟਰਸਾਈਕਲਾਂ ਦੀ ਟੱਕਰ ਵਿੱਚ ਇੱਕ ਦੀ ਮੌਤ ਇਕ ਗੰਭੀਰ ਜ਼ਖ਼ਮੀ
ਪਟਿਆਲਾ, 4 ਮਾਰਚ (ਰੁਪਿੰਦਰ ਸਿੰਘ) : ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਪਿੰਡ ਦੁਗਾਲ ਨਜ਼ਦੀਕ ਦੋ ਮੋਟਰਸਾਇਕਲਾਂ ਦੀ ਆਪਸੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦੋਂ ਕਿ ਇੱਕ ਗੰਭੀਰ ਰੂਪ ਵਿਚ ਜ਼ਖ਼ਮੀ ਹੋਇਆ ਹੈ ।
ਮ੍ਰਿਤਕ ਦੇ ਭਰਾ ਟੋਨੀ ਕੁਮਾਰ ਵਾਸੀ ਭੁਟਾਲ ਕਲਾਂ ਨੇ ਦੱਸਿਆ ਹੈ ਕਿ ਉਸ ਦਾ ਭਰਾ ਵਿੱਕੀ ਕੁਮਾਰ ਆਪਣੇ ਜਾਣਕਾਰ ਬਲਰਾਜ ਸਿੰਘ ਵਾਸੀ ਪਿੰਡ ਭੁਟਾਲ ਕਲਾਂ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪਾਤੜਾਂ ਜਾ ਰਿਹਾ ਸੀ, ਪਿੰਡ ਦੁਗਾਲ ਨਜ਼ਦੀਕ ਅਚਾਨਕ ਅੱਗੋਂ ਤੇਜ਼ ਰਫ਼ਤਾਰ ਆਉਂਦਾ ਮੋਟਰਸਾਈਕਲ ਉਨ੍ਹਾਂ ਦੇ ਮੋਟਰਸਾਈਕਲ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਉਸ ਦੇ ਭਰਾ ਵਿੱਕੀ ਕੁਮਾਰ ਦੀ ਮੌਤ ਹੋ ਗਈ। ਜਦ ਕਿ ਉਸ ਦਾ ਸਾਥੀ ਬਲਰਾਜ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੈ। ਥਾਣਾ ਪਾਤੜਾਂ ਦੇ ਇੰਚਾਰਜ ਰਣਬੀਰ ਸਿੰਘ ਨੇ ਦੱਸਿਆ ਹੈ ਕਿ ਉਕਤ ਦੇ ਬਿਆਨਾਂ ਦੇ ਆਧਾਰ ‘ਤੇ ਲਾਡੀ ਸਿੰਘ ਵਾਸੀ ਪਿੰਡ ਖੇਤਲਾ ਥਾਣਾ ਦਿੜ੍ਹਬਾ ਜਿਲ੍ਹਾ ਸੰਗਰੂਰ ਦੇ ਖ਼ਿਲਾਫ਼ ਲਾਪ੍ਰਵਾਹੀ ਨਾਲ ਮੋਟਰਸਾਈਕਲ ਚਲਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
Please Share This News By Pressing Whatsapp Button