
ਫਲੈਗ : ਮਾਂ, ਭੈਣ, ਬੇਟੀ, ਪਤਨੀ ਹੈ ਉਹ ਜੀਵਨ ਦੇ ਹਰ ਸੁੱਖ ਦੁੱਖ ਵਿੱਚ ਸ਼ਾਮਿਲ ਹੈ ਉਹ
ਪਟਿਆਲਾ, 6 ਮਾਰਚ (ਰੁਪਿੰਦਰ ਸਿੰਘ) : ਜਿਵੇਂ ਕਿ ਸਭ ਨੂੰ ਪਤਾ ਹੈ ਕਿ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਵਸ ਦਾ ਮੁੱਖ ਉਦੇਸ਼ ਮਹਿਲਾਵਾਂ ਨੂੰ ਸਮਾਜ ਵਿੱਚ ਇਕ ਸਨਮਾਨਿਤ ਸਥਾਨ ਦਵਾਉਣਾ ਹੈ। ਮਹਿਲਾ ਦਿਵਸ ਮਨਾਉਣ ਦਾ ਮੁੱਖ ਉਦੇਸ਼ ਮਹਿਲਾਵਾਂ ਅਤੇ ਮਰਦਾਂ ਵਿੱਚ ਸਮਾਨਤਾ ਬਣਾਈ ਰੱਖਣਾ ਵੀ ਹੈ। ਇਸ ਦਿਵਸ ਦੀ ਸ਼ੁਰੂਆਤ ਸਾਲ 1908 ਵਿੱਚ ਨਿਊਯਾਰਕ ਵਿੱਚ ਹੋਈ ਸੀ ਤਾਂ ਕਿ ਮਹਿਲਾਵਾਂ ਨੂੰ ਵੀ ਬਰਾਬਰ ਦੇ ਹੱਕ ਮਿਲ ਸਕਣ। ਇਸ ਦਿਨ ਕਈ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ। ਮਹਿਲਾਵਾਂ ਦਾ ਪ੍ਰੇਮ, ਤਿਆਗ, ਆਤਮਵਿਸ਼ਵਾਸ਼ ਅਤੇ ਸਮਾਜ ਦੇ ਪ੍ਰਤੀ ਉਹਨਾਂ ਦੇ ਬਲੀਦਾਨ ਲਈ ਸਨਮਾਨਿਤ ਕੀਤਾ ਜਾਂਦਾ ਹੈ। ਇਸ ਦਿਨ ਮਹਿਲਾਵਾਂ ਦੇ ਪ੍ਰਤੀ ਸਨਮਾਨ, ਪ੍ਰਸੰਸਾ ਅਤੇ ਪਿਆਰ ਨੂੰ ਪ੍ਰਗਟ ਕੀਤਾ ਜਾਂਦਾ ਹੈ। ਸਮਾਜ ਦੇ ਹਰ ਖੇਤਰ ਵਿੱਚ ਮਹਿਲਾਵਾਂ ਅੱਜ ਪੁਰਸ਼ਾ ਨਾਲ ਮਿਲ ਕੇ ਬਰਾਬਰ ਕੰਮ ਕਰ ਰਹੀਆਂ ਹਨ। ਇਸ ਕਰਕੇ ਹੀ ਇਸ ਦਿਨ ਨੂੰ ਮਨਾਇਆ ਜਾਂਦਾ ਹੈ।
ਅੱਜ ਇਲੀਟ ਚੈਰੀਟੇਬਲ ਕਲੱਬ ਦੀ ਤਰਫ਼ ਤੋਂ ਵੀ ਇਸ ਦਿਨ ਨੂੰ ਮਨਾਇਆ ਗਿਆ। ਇਸ ਦਿਨ ਕਲੱਬ ਦੇ ਮੈਂਬਰਾਂ ਦੁਆਰਾ ਅਲੱਗ ਅਲੱਗ ਤਰੀਕੇ ਨਾਲ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਕਲੱਬ ਦੇ ਮੈਂਬਰਾਂ ਦੁਆਰਾ ਨਾਟਕਕਾਰੀ ਪੈਸ਼ਕਾਰੀ ਕੀਤੀ ਗਈ। ਇਲੀਟ ਚੈਰੀਟੇਬਲ ਕਲੱਬ ਦੀ ਪ੍ਰਧਾਨ ਰਾਖੀ ਖੁਰਾਣਾ ਦੀ ਅਗਵਾਈ ਵਿੱਚ ਇਸ ਨਾਟਕ ਦੇ ਮਾਧਿਅਮ ਦੁਆਰਾ ਲੜਕਾ ਲੜਕੀ ਦੇ ਸਨਮਾਨਤਾ ਦੇ ਅਧਿਕਾਰ ਨੂੰ ਦਰਸਾਇਆ ਗਿਆ। ਜਰੂਰਤਮੰਦ ਮਹਿਲਾਵਾਂ ਨੂੰ ਗਿਫਟ ਵਗੈਰਾ ਦਿੱਤੇ ਗਏ। ਕਲੱਬ ਦੀ ਪ੍ਰਧਾਨ ਗੁਨਪ੍ਰੀਤ ਕਾਹਲੋਂ ਕੋਹਲੀ ਨੇ ਦੱਸਿਆ ਕਿ ਉਹ ਮਹਿਲਾਵਾਂ ਨੂੰ ਸਮਾਜ ਵਿੱਚ ਅੱਗੇ ਵਧਣ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਂਦੇ ਰਹਿਣਗੇ। ਇਸ ਮੌਕੇ ਕਲੱਬ ਦੇ ਸਾਰੇ ਮੈਂਬਰ ਰਾਖੀ ਖੁਰਾਣਾ, ਪਰਮਜੀਤ ਚੱਢਾ, ਗੁਰਬਲ ਕੌਰ, ਮੇਘਨਾ, ਮਿਲੀ, ਗਗਨਦੀਪ, ਡਾ. ਰਿਚਾ, ਰੁਚੀ ਨਰੂਲਾ, ਅਲਕਾ, ਰੇਨੂ, ਰਾਜਪਾਲ ਕੌਰ, ਸੁਰਿੰਦਰ ਕੌਰ, ਮਮਤਾ, ਦੀਕਸ਼ਾ, ਸਿੰਮੀ ਆਦਿ ਸ਼ਾਮਲ ਸਨ।
Please Share This News By Pressing Whatsapp Button