
ਜੀਜੇ ਨੇ ਜਾਅਲੀ ਫਰਦ ਪੇਸ਼ ਕਰ ਕਰਵਾਈ ਸਾਲੀ ਦੀ ਜਮਾਨਤ, ਧੋਖਾਧੜੀ ਦਾ ਮਾਮਲਾ ਦਰਜ਼
ਪਟਿਆਲਾ, 6 ਮਾਰਚ (ਰੁਪਿੰਦਰ ਸਿੰਘ) : ਥਾਣਾ ਸਿਵਲ ਲਾਈਨ ਪਟਿਆਲਾ ਦੀ ਪੁਲਸ ਨੇ ਜਾਅਲੀ ਫਰਦ ਪੇਸ਼ ਕਰਕੇ ਆਪਣੀ ਸਾਲ੍ਹੀ ਨੂੰ ਜਮਾਨਤ ਦਵਾਉਣ ਵਾਲੇ ਜੀਜੇ ਤੇ ਸਾਲੀ ਸਮੇਤ ਇਕ ਹੋਰ ਦੇ ਖਿਲਾਫ ਮਾਮਲਾ ਦਰਜ਼ ਕੀਤਾ ਹੈ। ਦੋਸ਼ੀ ਵਿਅਕਤੀਆਂ ਦੀ ਪਹਿਚਾਣ ਅਮਰਦੀਪ ਸਿੰਘ ਪੁੱਤਰ ਅਨੂਪ ਸਿੰਘ ਵਾਸੀ ਖਾਦੀ ਭੰਡਾਰ ਸਮਾਣਾ ਅਤੇ ਰੁਪਿੰਦਰ ਕੌਰ ਪੁੱਤਰੀ ਜਰਨੈਲ ਸਿੰਘ ਵਾਸੀ ਪਿੰਡ ਕਾਲਖ ਜਿਲ੍ਹਾ ਪਟਿਆਲਾ ਅਤੇ ਪੰਕਜ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੁਪਿੰਦਰ ਕੌਰ ਦੇ ਪਤੀ ਮਾਲਵਿੰਦਰ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਰੋਜ ਐਵਨਿਊ ਅਫਸਰ ਕਲੋਨੀ ਨੇ ਦੱਸਿਆ ਕਿ ਉਸਨੇ ਆਪਣੀ ਪਤਨੀ ਰੁਪਿੰਦਰ ਕੌਰ ਦੇ ਖਿਲਾਫ ਥਾਣਾ ਸਿਵਲ ਲਾਈਨ ਵਿਖੇ ਮਾਮਲਾ ਦਰਜ਼ ਕਰਵਾਇਆ ਸੀ, ਜਿਸ ਨੂੰ ਰੁਪਿੰਦਰ ਕੌਰ ਦੇ ਭਣੋਈਏ ਅਮਰਦੀਪ ਸਿੰਘ ਨੇ ਜਾਅਲੀ ਫਰਦ ਪੇਸ਼ ਕਰਕੇ ਜਮਾਨਤ ਦਵਾ ਦਿੱਤੀ ਅਤੇ ਬਾਅਦ ਵਿੱਚ ਜਦੋਂ ਪਤਾ ਲੱਗਾ ਕਿ ਦੋਸ਼ੀ ਅਮਰਦੀਪ ਸਿੰਘ ਪਾਸ ਕੋਈ ਜਮੀਨ ਨਹੀਂ ਹੈ, ਜੋ ਦੋਸ਼ੀਆਂ ਨੇ ਸ਼ਾਜ਼ਬਾਜ਼ ਹੋ ਕੇ ਫਰਦ ਕੇਂਦਰ ਸਮਾਣਾ ਤੋਂ ਜਾਅਲੀ ਫਰਦ ਕਢਵਾ ਕੇ ਜਮਾਨਤ ਲਈ ਦੇ ਦਿਤੀ ਜੋ ਫਰਦ ਹਾਸਲ ਕਰਨ ਲਈ ਕਿਸੇ ਪੰਕਜ ਨਾਮ ਦੇ ਵਿਅਕਤੀ ਦੇ ਹਸਤਾਖਰ ਕਰਵਾ ਕੇ ਧੋਖਾਧੜੀ ਕੀਤੀ ਹੈ, ਪੁਲਸ ਨੇ ਉਕਤ ਦੋਸ਼ੀਆਂ ਦੇ ਖਿਲਾਫ 420,467,468,471, 120ਬੀ ਆਈ.ਪੀ.ਸੀ. ਤਹਿਤ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Please Share This News By Pressing Whatsapp Button