
ਰਣਜੋਧ ਹਡਾਣਾ ਦੀ ਇਮਾਨਦਾਰੀ ਅਤੇ ਮਿਹਨਤ ਨੂੰ ਦੇਖ ਪਾਰਟੀ ਹਾਈਕਮਾਂਡ ਨੇ ਲਗਾਇਆ ਪੰਜਾਬ ਵਪਾਰ ਵਿੰਗ ਦੇ ਜੁਆਇਟ ਸਕੱਤਰ
ਪਟਿਆਲਾ, 6 ਮਾਰਚ (ਰੁਪਿੰਦਰ ਸਿੰਘ) : ਆਮ ਆਦਮੀ ਪਾਰਟੀ ਹਲਕਾ ਸਨੌਰ ਦੇ ਸੀਨੀਅਰ ਆਗੂ ਰਣਜੋਧ ਸਿੰਘ ਹਡਾਣਾ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਪਾਰਟੀ ਨੂੰ ਮਜਬੂਤ ਕਰਨ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ ਜਿਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਜੁਆਇਟ ਸਕੱਤਰ ਆਮ ਆਦਮੀ ਪਾਰਟੀ ਪੰਜਾਬ (ਵਪਾਰ ਵਿੰਗ) ਬਣਾਇਆ ਗਿਆ। ਇਸ ਤੋਂ ਪਹਿਲਾਂ ਉਹ 2015 ਵਿਚ ਟਰੇਡ ਵਿੰਗ ਹਲਕਾ ਇੰਚਾਰਜ ਸਨੌਰ ਦੀ ਸੇਵਾ ਵੀ ਨਿਭਾ ਚੁੱਕੇ ਹਨ। ਰਣਜੋਧ ਸਿੰਘ ਹਡਾਣਾ ਜੋ ਕਿ ਕਿਸਾਨ ਪਰਿਵਾਰ ਨਾਲ ਸਬੰਧਤ ਹਨ। ਉਹ ਹਲਕਾ ਸਨੌਰ ‘ਚ ਇਕ ਸਮਾਜ ਸੇਵੀ ਵਜੋਂ ਵੀ ਜਾਣੇ ਜਾਂਦੇ ਹਨ, ਜੋ ਸਮਾਜ ਵਿਚ ਸੇਵਾ ਦਾ ਕਾਰਜ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਨਿਭਾਉਂਦੇ ਆ ਰਹੇ ਹਨ, ਜਿਸ ਵਿਚ ਗਰੀਬ ਲੋਕਾਂ ਦੇ ਇਲਾਜ ਦੀ ਸੇਵਾ, ਖੂਨਦਾਨ ਕੈਂਪ ਲਾਉਣੇ ਲੋੜਵੰਦਾਂ ਦੀ ਮਦਦ ਲਈ ਹਰ ਵੇਲੇ ਉਹ ਤੱਤਪਰ ਰਹਿੰਦੇ ਹਨ। ਅੱਜ ਉਹਨਾਂ ਨੂੰ ਪਾਰਟੀ ਵਲੋਂ ਜੁਆਇਟ ਸਕੱਤਰ ਆਮ ਆਦਮੀ ਪਾਰਟੀ ਪੰਜਾਬ (ਵਪਾਰ ਵਿੰਗ) ਬਣਾਏ ਜਾਣ ‘ਤੇ ਪਾਰਟੀ ਵਰਕਰਾਂ ਵਲੋਂ ਉਹਨਾਂ ਨੂੰ ਬੁੱਕਾ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਉਹਨਾਂ ਇਹ ਜਿੰਮੇਵਾਰੀ ਮਿਲਣ ‘ਤੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ, ਪੰਜਾਬ ਪਾਰਟੀ ਪ੍ਰਧਾਨ ਭਗਵੰਤ ਮਾਨ ਅਤੇ ਪਾਰਟੀ ਦੀ ਸਮੂਹ ਲੀਡਰਸ਼ਿਪ ਦਾ ਧੰਨਵਾਦ ਕੀਤਾ ਤੇ ਕਿਹਾ ਜੋ ਉਨ੍ਹਾਂ ਨੂੰ ਮਾਣ ਸਨਮਾਨ ਪਾਰਟੀ ਵਲੋਂ ਦਿੱਤਾ ਗਿਆ ਹੈ, ਇਹ ਹਲਕਾ ਸਨੌਰ ਦਾ ਤੇ ਸਮੂਹ ਵਰਕਰਾਂ ਦਾ ਮਾਣ ਸਨਮਾਨ ਹੈ। ਇਸ ਮੌਕੇ ਹਰਪਾਲ ਸਿੰਘ ਹਡਾਣਾ, ਦਵਿੰਦਰ ਸਿੰਘ ਚੰਦੀ, ਸੁਖਵਿੰਦਰ ਸਿੰਘ ਬਲਮਗੜ, ਲਾਲੀ ਰਹਿਲ, ਹੈਪੀ ਪਹਾੜੀਪੁਰ, ਕੁਲਦੀਪ ਬੱਲਾਂ, ਬਲਕਾਰ ਦੁਧਨ, ਬੰਤ ਸਿੰਘ ਬਲਬੇੜਾ, ਦਰਸ਼ਨ ਸਿੰਘ ਦੇਵੀਗੜ, ਮਨਦੀਪ ਸਿੰਘ ਸਨੌਰ ਆਦਿ ਵੀ ਹਾਜਰ ਸਨ।
Please Share This News By Pressing Whatsapp Button