ਨਾਜਾਇਜ਼ ਅਸਲੇ ਸਮੇਤ ਨੌਜਵਾਨ ਕਾਬੂ
ਨਾਭਾ, 6 ਮਾਰਚ (ਰੁਪਿੰਦਰ ਸਿੰਘ) : ਥਾਣਾ ਸਦਰ ਪੁਲਿਸ ਨਾਭਾ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ ਨੇ ਗੁਪਤ ਸੂਚਨਾ ਦੇ ਅਧਾਰ ਤੇ ਸਥਾਨਕ ਮਲੇਰਕੋਟਲਾ ਰੋਡ ਤੇ ਮੋਟਰਸਾਈਕਲ ਸਵਾਰ ਨੌਜਵਾਨ ਰਜਤ ਬਲੂ ਨੂੰ ਕਾਬੂ ਕੀਤਾ, ਜਿਸਦੇ ਕਬਜ਼ੇ ਵਿਚੋਂ ਦੋ ਪਿਸਟਲ ਦੇਸੀ ਅਤੇ ਕਾਰਤੂਸ ਬਰਾਮਦ ਹੋਏ। ਫਿਲਹਾਲ ਥਾਣਾ ਸਦਰ ਪੁਲਿਸ ਨੇ ਨੌਜਵਾਨ ਜੋ ਕਿ ਪਟਿਆਲਾ ਦੀ ਸੰਜੇ ਕਲੋਨੀ ਦਾ ਰਹਿਣ ਵਾਲਾ ਹੈ ਉਸ ਨੂੰ ਗ੍ਰਿਫਤਾਰ ਕਰ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਇਆ ਅਤੇ ਫਿਲਹਾਲ ਪੁਲਸ ਉਕਤ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ ਅਤੇ ਅੱਗੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ।
Please Share This News By Pressing Whatsapp Button