ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਖੇਤੀ ਵਿਰੋਧੀ ਕਾਲੇ ਕਨੂੰਨ ਦੇ ਵਿਰੋਧ ਚ ”ਆਪ” ਵੱਲੋ ਕਿਸਾਨ ਮਹਾਂ ਸੰਮੇਲਨ : ਮੇਘ ਚੰਦ ਸ਼ੇਰ ਮਾਜਰਾ
ਪਟਿਆਲਾ, 6 ਮਾਰਚ (ਰੁਪਿੰਦਰ ਸਿੰਘ) : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਗਏ ਖੇਤੀ ਵਿਰੋਧੀ ਕਨੂੰਨ, ਵਿਰੋਧ ‘ਚ ਦਿੱਲੀ ਵਿਖੇ ਪਿਛਲੇ 3 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਇਕਮੁੱਠਤਾ ਪ੍ਰਗਟ ਕਰਨ ਲਈ ਆਮ ਆਦਮੀ ਪਾਰਟੀ ਵੱਲੋਂ 21 ਮਾਰਚ ਨੂੰ ਬਾਘਾ ਪੁਰਾਣਾ ਜਿਲਾ ਮੋਗਾ ਵਿੱਚ ਨੈਸਨਲ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੱਲੋ ਕਿਸਾਨ ਮਹਾਂ ਸੰਮੇਲਨ ਕੀਤਾ ਜਾ ਰਿਹਾ ਹੈ। ਇਸ ਦੀ ਤਿਆਰੀ ਲਈ ਅੱਜ ਹਲਕਾ ਸਮਾਣਾ ਦੇ ਬਲਾਕ 2 ਵਿਖੇ ਹਰਿੰਦਰ ਧੱਬਲਾਨ ਬਲਾਕ ਇੰਚਾਰਜ ਦੀ ਮਹਿਨਤ ਸੱਦਕਾ ਮੀਟਿੰਗ ਕੀਤੀ ਗਈ। ਇਸ ਮੋਕੇ ਵਿਸੇਸ ਤੋਰ ਤੇ ਪਹੁੰਚੇ ਹਰਚੰਦ ਸਿੰਘ ਬਰਸਟ ਸੂਬਾ ਸਕੱਤਰ ਪੰਜਾਬ ਅਤੇ ਮੇਘ ਚੰਦ ਸ਼ੇਰ ਮਾਜਰਾ ਜਿਲਾ ਪ੍ਰਧਾਨ ਪਟਿਆਲਾ ਦਿਹਾਤੀ ਜਿਸ ਵਿੱਚ ਬਲਾਕ ਦੇ ਵੱਖ-ਵੱਖ ਸਰਕਲਾ ਤੋਂ ਸਰਕਲ ਇੰਚਾਰਜ ਅਤੇ ਵਾਲੰਟੀਅਰ ਹਾਜਰ ਹੋਏ, ਜਿਸ ਵਿੱਚ ਵੱਡੀ ਗਿਣਤੀ ਵਿੱਚ ਬਸਾਂ/ਕਾਰਾਂ ਦੇ ਕਾਫਲੇ ਲੈ ਕੇ ਜਾਣ ਲਈ ਵਿਚਾਰ ਚਰਚਾ ਕੀਤੀ ਗਈ।
ਇਸ ਮੋਕੇ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਕਿਸਾਨੀ ਨੂੰ ਖਤਮ ਕਰਨ ਲਈ ਜੋ ਕਾਲੇ ਕਾਨੂੰਨ ਬਣਾਏ ਹਨ। ਉਹਨਾ ਦੇ ਵਿਰੋਧ ਵਿੱਚ ਬਾਘਾ ਪੁਰਾਣਾ ਜਿਲਾ ਮੋਗਾ ਵਿਖੇ ਕਿਸਾਨ ਮਹਾਂ ਸੰਮੇਲਨ ਕੀਤਾ ਜਾ ਰਿਹਾ ਹੈ ਉਹਨਾ ਦੱਸਿਆ ਕੀ ਕਾਰਪੋਰੇਟ ਖੇਤੀ ਮਾਡਲ ਦੇਸ਼ ਦੇ ਖੇਤੀਬਾੜੀ ਖੇਤਰ ਲਈ ਘਾਤਕ ਹੈ ਉਹਨਾ ਕੇਂਦਰ ਸਰਕਾਰ ਦੇ ਪ੍ਰਤੀ ਰੋਸ ਜਾਹਿਰ ਕੀਤਾ ਅਤੇ ਮੰਗ ਕੀਤੀ ਕੀ ਹਰ ਹਾਲਤ ਵਿੱਚ 3 ਖੇਤੀਬਾੜੀ ਕਾਨੂੰਨ ਰੱਦ ਕੀਤੇ ਜਾਣ ਉਹਨਾ ਕਿਹਾ ਕੀ ਕਿਸਾਨ ਦਿੱਲੀ ਵਿਖੇ 3 ਮਹੀਨਿਆ ਕਿਸਾਨ ਧਰਨੇ ਤੋ ਬੈਠੇ ਹੋਏ ਹਨ ਪਰ ਸਰਕਾਰ ਪੂਰੀ ਤਰਾਂ ਅਸਵੇਦਨਸ਼ੀਲ ਹੋ ਚੁਕੀ ਹੈ ਸਰਕਾਰ ਨੂੰ ਕਿਸਾਨਾ ਦੀ ਸ਼ੁਦ ਲੈਣੀ ਚਾਹੀਦੀ ਹੈ ਨਹੀ ਤਾਂ ਬਹੁਤ ਦੇਰ ਹੋ ਚੁਕੀ ਹੋਵੇਗੀ।
ਮੇਘ ਚੰਦ ਸ਼ੇਰ ਮਾਜਰਾ ਨੇ ਕਿਹਾ ਕੀ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਗਏ ਖੇਤੀ ਵਿਰੋਧੀ ਕਾਲੇ ਕਨੂੰਨ ਦੇ ਵਿਰੋਧ ਚ ਦਿੱਲੀ ਵਿਖੇ ਪਿਛਲੇ 3 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਡੱਟ ਕੇ ਖੜੀ ਹੈ ਜਦੋ ਤੱਕ ਕਿਸਾਨਾ ਨੂੰ ਇਨਸਾਫ਼ ਨਹੀ ਮਿਲਦਾ ਉਦੋ ਤੱਕ ਕਿਸਾਨਾ ਦੇ ਹੱਕ ਵਿੱਚ ਖੜੇ ਹਾਂ ਉਹਨਾ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਕਾਰਪੋਰੇਟ ਘਰਾਣਿਆ ਖਿਲਾਫ਼ ਲੜਾਈ ਲੜਨੀ ਪਵੇਗੀ ਸਰਕਾਰ ਨੂੰ ਇਹਨਾ ਘਰਾਣਿਆ ਦੀ ਜਾਇਦਾਦ ਜਬਤ ਕਰ ਲੈਣੀ ਚਾਹੀਦੀ ਹੈ ਉਹਨਾ ਕਿਹਾ ਕੀ ਸਭ ਸਰਕਾਰ ਦੇ ਕੰਟ੍ਰੋਲ ਵਿੱਚ ਹੋਣਾ ਚਾਹਿਦਾ ਹੈ ਅਤੇ ਖੇਤੀਬਾੜੀ ਕਾਲੇ ਕਾਨੂੰਨ ਰੱਦ ਕੀਤੇ ਜਾਣੇ ਚਾਹੀਦੇ ਹਨ। ਇਸ ਤੋ ਇਲਾਵਾ 23 ਫਸਲਾ ਦੀ ਖ਼ਰੀਦ ਦੀ ਗਰੰਟੀ ਲਈ ਐਮ.ਐਸ.ਪੀ ਕਾਨੂੰਨ ਲਾਗੂ ਕਰਨਾ ਪਵੇਗਾ। ਇਸ ਮੋਕੇ ਅੰਗਰੇਜ ਸਿੰਘ ਰਾਮਗੜ ਜਿਲਾ ਇਵੇੰਟ ਇੰਚਾਰਜ, ਬਲਕਾਰ ਖੇੜਕੀ, ਨਰਿੰਦਰ ਸਿੰਘ ਨਿੰਧੀ, ਸੁਖਦੇਵ ਸਿੰਘ, ਖੁਸਵੰਤ ਸ਼ਰਮਾ, ਵਿਕਾਸ਼ ਵਰਮਾ, ਰੁਪੇਸ਼ ਸ਼ਰਮਾ, ਗੁਲਜਾਰ ਸਿੰਘ, ਹੇਮਇੰਦਰ, ਹਰਦੀਪ ਸਿੰਘ ਆਦਿ ਮੋਜੂਦ ਸਨ।
Please Share This News By Pressing Whatsapp Button