
ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨੇ ਕੀਤਾ ਤ੍ਰਿਪੜੀ ਬਜ਼ਾਰ ਦੀ ਸੜਕਾਂ ਦੇ ਨਿਰਮਾਣ ਲਈ ਅਚਾਨਕ ਦੌਰਾ
, 6 ਮਾਰਚ (ਰੁਪਿੰਦਰ ਸਿੰਘ) : ਤ੍ਰਿਪੜੀ ਟਾਊਨ ਵਿੱਚ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੰਤਬਾਂਗਾ ਵੱਲੋੀ ਇੰਜਨੀਅਰਿੰਗ ਟੀਮ ਦੇ ਨਾਲ ਪਹੁੰਚ ਕੇ ਬਜ਼ਾਰ ਦੀ ਸੜਕਾਂ ਦੇ ਨਿਰਮਾਣ ਲਈ ਸਰਵੇਖਣ ਦਾ ਅਚਾਨਕ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਮੇਨ ਬਜ਼ਾਰ ਦੇ ਪ੍ਰਧਾਨ ਚਿੰਟੂ ਨਾਸਰਾ, ਸੀਨੀਅਰ ਵਾਈਸ ਪ੍ਰਧਾਨ ਯਸ਼ ਕਾਲੜਾ, ਕੁਲਦੀਪ ਸਿੰਘ ਸਾਹਨੀ ਬੱਤਰਾ ਗਾਰਮੇਂਟਸ ਅਤੇ ਹੋਰ ਦੁਕਾਨਦਾਰਾਂ ਨਾਲ ਮੀਟਿੰਗ ਕਰਕੇ ਬਜ਼ਾਰ ਦੀ ਟ੍ਰੈਫਿਕ ਵਿਵਸਥਾ ਨੂੰ ਦਰੁੱਸਤ ਕਰਨ ਅਤੇ ਇਥੇ ਸੜਕਾਂ ਅਤੇ ਫੁੱਟਪਾਥ ਦੇ ਨਵਨਿਰਮਾਣ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵਿਚਾਰ ਵਟਾਂਦਰੇ ਕਰਕੇ ਜਲਦ ਹੀ ਤ੍ਰਿਪੜੀ ਬਜ਼ਾਰ ਦੇ ਸੜਕ ਨਿਰਮਾਣ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਪਾਰਿਕ ਦ੍ਰਿਸ਼ਟੀ ਨਾਲ ਤ੍ਰਿਪੜੀ ਪਟਿਆਲਾ ਦਾ ਪ੍ਰਸਿੱਧ ਬਜ਼ਾਰ ਹੈ। ਆਉਣ ਵਾਲੇ ਦਿਨਾਂ ਵਿੱਚ ਤ੍ਰਿਪੜੀ ਬਜ਼ਾਰ ਨੂੰ ਖੂਬਸੂਰਤ ਦਿਸ਼ਾ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ ‘ਤੇ ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰ ਦੁਕਾਨਦਾਰ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।
Please Share This News By Pressing Whatsapp Button