
ਹੈਲਿਕਸ ਸਕੂਲ ਵਿੱਚ ਲਗਾਈ ਗਈ ਪ੍ਰਦਰਸ਼ਨੀ ਬਣੀ ਖਿੱਚ ਦਾ ਕੇਂਦਰ
ਪਾਤੜਾਂ, 6 ਮਾਰਚ ( ਸੰਜੇ ਗਰਗ)
ਦਾ ਹੈਲਿਕਸ ਆਕਸਫੋਰਡ ਸਮਾਰਟ ਸਕੂਲ ਪਾਤੜਾਂ ਵਿੱਚ ਪ੍ਰਦਰਸ਼ਨੀ ਲਗਾਈ ਗਈ। ਇਸ ਵਿਚ ਨਰਸਰੀ ਤੋਂ 12 ਵੀਂ ਜਮਾਤ ਦੇ ਵਿਦਿਆਰਥੀਆਂ ਨੇ ਨੇ ਆਪਣੀਆਂ ਕਲਾਸਾਂ ਖੁਦ ਸਜਾਈਆਂ ਤੇ ਮਨਪਸੰਦ ਦੇ ਵਿਸ਼ੇ ਦੀ ਚੋਣ ਕਰਕੇ ਮਾਡਲ, ਰੰਗੀਨ ਚਾਰਟ, ਪੋਸਟਰ ਆਦਿ ਬਣਾਏ | ਵਿਦਿਆਰਥੀਆਂ ਨੇ ਮਹਿਮਾਨਾਂ ਨੂੰ ਆਪਣੇ ਮਾਡਲਾਂ ਰਾਹੀਂ ਵਿਆਖਿਆ ਕਰਕੇ ਪ੍ਰਸੰਨ ਕੀਤਾ |
ਵਿਦਿਆਰਥੀਆਂ ਦੇ ਮਾਪਿਆਂ ਤੇ ਦਰਸ਼ਕਾਂ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਪ੍ਰੇਰਨਾ ਸਤ੍ਰੋਤ ਕੰਮ ਲਈ ਵਧਾਈ ਦਿੱਤੀ | ਸਕੂਲ ਪ੍ਰਿੰਸੀਪਲ ਸ੍ਰੀਮਤੀ ਅਮਰਜੋਤ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਲੁਕੀਆਂ ਪ੍ਰਤਿਭਾਵਾਂ ਨੂੰ ਸਾਹਮਣੇ ਲਿਆਉਣ ਅਤੇ ਵਿਗਿਆਨ, ਟੈਕਨਾਲੋਜੀ, ਇੰਜੀਨੀਅਰਿੰਗ , ਸੱਭਿਆਚਾਰ, ਨੈਤਿਕਤਾ ਅਤੇ ਸ਼ਿਸ਼ਟਾਚਾਰ ਪ੍ਰਤੀ ਵਧੇਰੇ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਪ੍ਰਦਰਸ਼ਨੀ ਲਗਾਈ ਗਈ | ਉਨ੍ਹਾਂ ਕਿਹਾ ਹੈ ਕਿ ਪ੍ਰਦਰਸ਼ਨੀ ਦੀ ਸਫਲਤਾ ਪਿੱਛੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਤੇ ਸੁਨਹਿਰੀ ਭਵਿੱਖ ਦੀ ਝਲਕ ਪੈਂਦੀ ਹੈ |
ਡਾਇਰੈਕਟਰ ਸ੍ਰੀਮਤੀ ਦਵਿੰਦਰ ਕੌਰ ਨੇ ਕਿਹਾ ਹੈ ਕਿ ਪ੍ਰਦਰਸ਼ਨੀ ਵਿੱਚ ਕਲਾ ਏਕੀਕਰਣ ਨੂੰ ਉਤਸ਼ਾਹਤ ਕਰਨ ਤੇ ਨਵੀਂ ਸਿੱਖਿਆ ਨੀਤੀ ਰਾਤ ਕਰਨ ਦੇ ਉਪਰਾਲੇ ਕੀਤੇ ਗਏ ਹਨ । ਸ਼ਾਮ 3 ਵਜੇ ਖਤਮ ਹੋਈ ਪ੍ਰਦਰਸ਼ਨੀ ਹਰ ਇਕ ਦੇ ਮਨ ‘ਤੇ ਅਮਿੱਟ ਛਾਪ ਛੱਡ ਗਈ |
Please Share This News By Pressing Whatsapp Button