
ਕੈਪਟਨ ਸਹੁੰ ਚੁੱਕ ਕੇ ਕੀਤੀ ਵਾਅਦਾ ਖ਼ਿਲਾਫ਼ੀ

ਪਾਤੜਾਂ , 8 ਮਾਰਚ (ਸੰਜੇ ਗਰਗ )
ਸ਼੍ਰੋਮਣੀ ਅਕਾਲੀ ਦਲ ਵਲੋਂ ਐੱਸਜੀਪੀਸੀ ਮੈਂਬਰ ਨਿਰਮਲ ਸਿੰਘ ਹਰਿਆਊ ਦੀ ਅਗਵਾਈ ਵਿਚ ਉਪਮੰਡਲ ਮੈਜਿਸਟ੍ਰੇਟ ਪਾਤੜਾਂ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਧਰਨੇ ਵਿੱਚ ਹਲਕੇ ਦੇ ਅਕਾਲੀ ਆਗੂ ਤੇ ਵਰਕਰ ਵੱਡੀ ਗਿਣਤੀ’ ਚ ਸ਼ਾਮਲ ਹੋਏ। ਅਕਾਲੀ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਚੁੱਕੀ ਸਹੁੰ ਅਤੇ ਕੀਤੇ ਵਾਅਦੇ ਪੂਰੇ ਨਾ ਕਰਨ ਖ਼ਿਲਾਫ਼ ਘਰ ਘਰ ਜਾ ਕੇ ਪ੍ਰਚਾਰ ਕਰਕੇ ਝੂਠ ਦਾ ਸਹਾਰਾ ਲੈਣ ਵਾਲੀ ਕਾਂਗਰਸ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਚਲਦਾ ਕਰਨ ਦੀ ਅਪੀਲ ਕੀਤੀ ਹੈ ।
ਐੱਸਜੀਪੀਸੀ ਦੇ ਮੈਂਬਰ ਨਿਰਮਲ ਸਿੰਘ ਹਰਿਆਊ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਸਮੇਂ ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕ ਕੇ ਸਰਕਾਰ ਬਣਾਉਣ ਉਪਰੰਤ ਕਿਸਾਨਾਂ ਦੇ ਕਰਜੇ, ਬੇਰੁਜ਼ਗਾਰੀ ਭੱਤਾ ਸਮੇਤ ਕੀਤੇ ਵਾਅਦਿਆਂ ਵਿੱਚੋ ਕੋਈ ਵੀ ਵਾਅਦਾ ਨਹੀਂ ਪੁਗਾਇਆ। ਪੰਜਾਬ ਦੇ ਲੋਕ ਕਾਂਗਰਸ ਸਰਕਾਰ ਨੂੰ ਚੱਲਦਾ ਕਰਨ ਲਈ ਕਾਹਲੇ ਹਨ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਵਿਕਾਸ ਦੇ ਕੋਈ ਕੰਮ ਕਰਵਾਏ ਸ਼ਹਿਰ ਦੀਆਂ ਵੱਡੀਆਂ ਮੰਗਾਂ ਅਨਾਜ ਮੰਡੀ, ਟਰੌਮਾ ਸੈਂਟਰ, ਕੁੜੀਆਂ ਦਾ ਕਾਲਜ ਆਦਿ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ । ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਪੰਜਾਬ ਦੇ ਲੋਕ ਵਾਅਦਾ ਖ਼ਿਲਾਫ਼ੀ ਕਰਨ ਵਾਲੀ ਕਾਂਗਰਸ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਕਰਕੇ ਬਦਲਾ ਲੈਣਗੇ । ਉਨ੍ਹਾਂ ਵਰਕਰਾਂ ਨੂੰ ਉਨ੍ਹਾਂ ਅਪੀਲ ਕੀਤੀ ਹੈ ਕਿ ਪਿੰਡਾਂ ਦੀਆਂ ਸੱਥਾਂ ਅਤੇ ਘਰ ਘਰ ਜਾ ਕੇ ਲੋਕਾਂ ਨੂੰ ਕਾਂਗਰਸ ਦੀਆਂ ਲੋਕ ਵਿਰੋਧੀ ਤੋਂ ਨੀਤੀਆਂ ਤੋਂ ਜਾਣੂ ਕਰਵਾਇਆ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ ਖਾਂਗ, ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਮੈਂਬਰ ਨਿਧਾਨ ਸਿੰਘ ਜੈਖਰ, ਐਮਸੀ ਜੋਗਾ ਸਿੰਘ ਸਿਧੂ, ਅਜਾਇਬ ਸਿੰਘ ਮੱਲੀ,
ਨਗਰ ਕੌਂਸਲ ਦੇ ਸਾਬਕਾ ਵਿਨੋਦ ਜਿੰਦਲ, ਲਖਵਿੰਦਰ ਸਿੰਘ ਮੌਲਵੀਵਾਲਾ , ਜੋਗਿੰਦਰ ਸਿੰਘ ਬਾਵਾ, ਫ਼ਕੀਰ ਚੰਦ ਪਾਤੜਾਂ, ਸਰਬਜੀਤ ਸਿੰਘ ਕਕਰਾਲਾ, ਗੁਰਚਰਨ ਸਿੰਘ ਘੰਗਰੋਲੀ, ਕਾਰਜ ਸਿੰਘ ਬਕਰਾਹਾ, ਸਤਨਾਮ ਸਿੰਘ, ਹਰਦੀਪ ਸਿੰਘ ਗੁੁਰਿੰਦਰ ਸਿੰਘ ਭੰਗੂ, ਸੁਰਜੀਤ ਸਿੰਘ ਮਾਹਲ, ਕ੍ਰਿਸ਼ਨ ਸਿੰਘ ਦੁਗਾਲ, ਸੁਖਦੇਵ ਸਿੰਘ ਜਿਉਣਪੁਰਾ ਆਦਿ ਹਾਜ਼ਰ ਸਨ ।
Please Share This News By Pressing Whatsapp Button