
ਘਰੋਂ ਗੁੰਮ ਹੋਈ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਮਹਿਲਾ ਨੂੰ ਪੁਲਿਸ ਨੇ ਪਰਿਵਾਰ ਨਾਲ ਮਿਲਾਇਆ

9 ਮਾਰਚ, ਬਹਾਦਰਗੜ੍ਹ (ਹਰਜੀਤ ਸਿੰਘ) : ਘਰੋਂ ਗੁੰਮ ਹੋਈ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਇੱਕ ਮਹਿਲਾ ਨੂੰ ਪੁਲਿਸ ਨੇ ਕੁਝ ਘੰਟਿਆਂ ਦੀ ਮਿਹਨਤ ਤੋਂ ਬਾਅਦ ਪਰਿਵਾਰ ਨਾਲ ਮਿਲਾ ਕੇ ਵਧੀਆ ਕਾਰਗੁਜਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਪੁਲਿਸ ਚੌਕੀ ਬਹਾਦਰਗੜ੍ਹ ਦੇ ਇੰਚਾਰਜ ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦÇੱਸਆ ਕਿ ਪੁਲਿਸ ਨੂੰ ਕਸਬਾ ਬਹਾਦਰਗੜ੍ਹ ਵਿਖੇ ਇੱਕ ਮਹਿਲਾ ਲਾਵਾਰਿਸ ਘੁੰਮਦੀ ਹੋਈ ਮਿਲੀ ਜਿਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਇਹ ਔਰਤ ਅੱਜ ਸਵੇਰੇ 5.30 ਵਜ਼ੇ ਦੇ ਕਰੀਬ ਕਸਬੇ ਦੀ ਗਲੀ ਨੰਬਰ 1 ’ਚ ਘੁੰਮ ਰਹੀ ਸੀ ਤਾਂ ਇਸ ਸਬੰਧੀ ਇਲਾਕਾ ਵਾਸੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਉਸ ਨੂੰ ਚੌਂਕੀ ’ਚ ਲਿਆ ਕੇ ਉਸ ਸਬੰਧੀ ਘੋਖ ਪੜਤਾਲ ਕਰਨੀ ਸ਼ੁਰੂ ਕੀਤੀ ਤਾਂ ਪਤਾ ਚੱਲਿਆ ਕਿ ਇਸ ਔਰਤ ਦਾ ਨਾਮ ਗੋਲਡੀ ਰਾਣੀ ਹੈ ਅਤੇ ਇਹ ਐਸਐਸਟੀ ਨਗਰ ਪਟਿਆਲਾ ਦੀ ਰਹਿਣ ਵਾਲੀ ਹੈ। ਪੁਲਿਸ ਨੇ ਉਸ ਦੇ ਘਰ ਦਾ ਪਤਾ ਕੀਤਾ ਅਤੇ ਪਰਿਵਾਰ ਤੱਕ ਪਹੁੰਚ ਕਰਕੇ ਉਸ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ। ਉਸ ਦੇ ਪਰਿਵਾਰ ਦਾ ਕਹਿਣਾ ਸੀ ਕਿ ਇਹ ਮਹਿਲਾ ਮਾਨਸਿਕ ਤੌਰ ’ਤੇ ਠੀਕ ਨਾ ਹੋਣ ਕਾਰਨ ਅਚਾਨਕ ਘਰੋਂ ਗਾਇਬ ਹੋ ਗਈ ਸੀ ਅਤੇ ਉਹ ਇਸ ਸਬੰਧੀ ਕਾਫੀ ਪ੍ਰੇਸ਼ਾਨ ਸਨ ਪਰ ਪੁਲਿਸ ਦੀ ਤਾਰੀਫ ਕਰਨੀ ਪਵੇਗੀ ਕਿ ਉਨਾਂ ਨੇ ਬਹੁਤ ਭਲੇ ਦਾ ਕੰਮ ਕੀਤਾ ਹੈ।
Please Share This News By Pressing Whatsapp Button