
ਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਵਾਸੀਆਂ ਦੇ ਸ਼ੁਭਚਿੰਤਕ : ਸੂਰਜ ਭਾਟੀਆ
ਪਟਿਆਲਾ, ( ਬਲਵਿੰਦਰ ਪਾਲ ) : ਕਾਂਗਰਸੀ ਆਗੂ ਸੂਰਜ ਭਾਟੀਆ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ 2021-22 ਵਿੱਚ ਸੂਬੇ ਦੇ ਸਨਅਤੀ ਵਿਕਾਸ ਨੂੰ ਹੋਰ ਹੁਲਾਰਾ ਮਿਲੇਗਾ ਅਤੇ ਸੂਬੇ ਦੇ ਵਿਕਾਸ ਵਿਚ ਇਹ ਬਜਟ ਹੋਰ ਤੇਜੀ ਲਿਆਵੇਗਾ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਸੂਰਜ ਭਾਟੀਆ ਨੇ ਕਿਹਾ ਕਿ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ 2017 (ਆਈ.ਬੀ.ਡੀ.ਪੀ. -2017) ਨੇ ਵਪਾਰ ਨੂੰ ਪ੍ਰਫੁੱਲਿਤ ਕਰਨ ਲਈ ਨਿਵੇਸ਼ਕ ਸਮਰਥਕੀ ਮਾਹੌਲ ਸਿਰਜਿਆ। ਉਨ੍ਹਾਂ ਕਿਹਾ ਕਿ ਇਸ ਅਗਾਂਹਵਧੂ ਨੀਤੀ ਦੇ ਸਿੱਟੇ ਵਜੋਂ ਰਾਜ ਨੂੰ 1,726 ਪ੍ਰਸਤਾਵ ਪ੍ਰਾਪਤ ਹੋਏ ਹਨ ਜਿਸ ਤਹਿਤ ਪਿਛਲੇ 4 ਸਾਲਾਂ ਵਿੱਚ ਲਗਭਗ 71,262 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਹੋਏ ਅਤੇ ਕਰੀਬ 2.7 ਲੱਖ ਵਿਅਕਤੀਆਂ ਨੂੰ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਗਏ। ਸੂਰਜ ਭਾਟੀਆ ਨੇ ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਵਪੱਖੀ ਵਿਕਾਸ ਲਈ ਪੇਸ਼ ਕੀਤੇ ਗਏ ਬਜਟ ਨੂੰ ਇਤਿਹਾਸਕ ਅਤੇ ਵਿਕਾਸ ਮੁਖੀ ਕਰਾਰ ਦਿੰਦਿਆਂ ਇਸ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ। ਬਜਟ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਹਰ ਵਰਗ ਦਾ ਧਿਆਨ ਰੱਖਦਿਆਂ ਵਿਸ਼ੇਸ਼ ਫੰਡ ਰੱਖੇ ਗਏ ਹਨ। ਨੌਜਵਾਨ, ਬਜੁਰਗ ਤੇ ਔਰਤਾਂ ਤੋਂ ਲੈ ਕੇ ਸਿੱਖਿਆ ਤੇ ਸਿਹਤ ਸੇਵਾਵਾਂ ਲਈ ਵੀ ਕਰੋੜਾਂ ਦੇ ਫੰਡ ਰਾਖਵੇਂ ਕੀਤੇ ਗਏ ਹਨ। ਮਹਿਲਾ ਦਿਵਸ ’ਤੇ ਔਰਤਾਂ ਲਈ ਬਸ ਸੇਵਾ ਮੁਫਤ ਕਰਨ ਦੇ ਐਲਾਨ ਕੀਤਾ ਹੈ ਉਥੇ ਹੀ ਵਿਦਿਆਰਥੀਆਂ ਨੂੰ ਵੀ ਮੁਫਤ ਬਸ ਸੇਵਾ ਦੇ ਕੇ ਪੇਂਡੂ ਖੇਤਰਾਂ ਵਿਚ ਵਸਦੇ ਨੌਜਵਾਨਾਂ ਨੂੰ ਪੜਾਈ ਨਾਲ ਜੋੜਣ ਦਾ ਵੱਡਾ ਉਪਰਾਲਾ ਹੈ। ਸਰਕਾਰ ਨੇ ਬੁਢਾਪਾ ਪੈਨਸ਼ਨ ਵੀ 750 ਰੁਪਏ ਤੋਂ ਵਧਾਕੇ 1500 ਕਰ ਦਿੱਤੀ ਹੈ ਜਦੋਂਕਿ ਅਸ਼ੀਰਵਾਦ ਸਕੀਮ ਦੀ ਰਾਸ਼ੀ ’ਚ ਵੀ 21 ਹਜ਼ਾਰ ਰੁਪਏ ਤੋਂ ਵਾਧਾ ਕਰਕੇ ਇਸਨੂੰ 51000 ਰੁਪਏ ਕੀਤਾ ਗਿਆ ਹੈ। ਜਦੋਂਕਿ ਮਹਿਲਾਵਾਂ ਲਈ ਪੂਰੇ ਸੂਬੇ ’ਚ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਵੀ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਜੋਕਿ ਅੱਜ ਕੌਮਾਂਤਰੀ ਮਹਿਲਾ ਦਿਵਸ ਮੌਕੇ ਮਹਿਲਾਵਾਂ ਲਈ ਇੱਕ ਬਹੁਤ ਵੱਡਾ ਤੋਹਫ਼ਾ ਹੈ। ਸੂਰਜ ਭਾਟੀਆ ਨੇ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਸਰਕਾਰ ਦੇ ਸ਼ਾਨਦਾਰ ਕੰਮਾਂ ਨੂੰ ਦੇਖਦੇ ਹੋਏ 2022 ਵਿਚ ਇਕ ਵਾਰ ਫਿਰ ਤੋਂ ਪੰਜਾਬ ਦਾ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਬਣਾਉਣਗੇ।
Please Share This News By Pressing Whatsapp Button