
ਸੂਬਾ ਸਰਕਾਰ ਦੇ ਬਜਟ ਚ ਰਿਹਾ ਸਹੂਲਤਾਂ ਦਾ ਲੌਲੀਪੌਪ, ਰੌਜਗਾਰ ਦੇ ਮਾਮਲੇ ਵਿਤ ਮੰਤਰੀ ਰਹੇ ਚੁਪ – ਤੇਜਿੰਦਰ ਮਹਿਤਾ
ਪਟਿਆਲਾ, 8 ਮਾਰਚ:(ਬਲਵਿੰਦਰ ਪਾਲ )
ਚੌਣਾਂ ਦਾ ਦੌਰ ਨਜਦੀਕ ਆਉਂਦਿਆਂ ਹੀ ਸਤਾ ਡਗਮਗਾਉਂਦਿਆਂ ਦੇਖ ਆਪਣੀ ਸ਼ਾਖ ਨੂੰ ਬਚਾਉਣ ਲਈ ਪੰਜਾਬ ਦੀ ਕਾਂਗਰਸ ਸਰਕਾਰ ਦੇ ਵਿਤ ਮੰਤਰੀ ਵਲੌਂ ਲੰਘੇ ਦਿਨੀ ਪੇਸ਼ ਕੀਤੇ ਬਜਟ ਚ ਸਹਲੂਤਾਂ ਦਾ ਲੌਕਾਂ ਸਿਰਫ ਲੌਲੀਪੌਪ ਦੇਣ ਦਾ ਕੰਮ ਕੀਤਾ ਗਿਆ ਹੈ, ਕਿਉਂਕਿ ਅਜਿਹਾ ਕੁਣ ਸਤਾ ਚ ਆਉਣ ਤੌਂ ਪਹਿਲਾਂ ਦੇ ਸਫਰ ਦੌਰਾਨ ਕਾਂਗਰਸ ਸਰਕਾਰ ਨੇ ਕੀਤਾ ਸੀ। ਜਦੌਂ ਨੌਜਵਾਨਾਂ ਨੂੰ ਘਰ-ਘਰ ਨੌਕਰੀ, ਹਰ ਵਿਅਕਤੀ ਨੂੰ ਸਮਾਰਟ ਫੌਨ, ਪੰਜਾਬ ਤੌਂ ਸੰਬੰਧਿਤ ਹਰ ਪ੍ਰਕਾਰ ਦੀ ਸਹੂਲਿਅਤ ਦੇਣ ਦੇ ਇਲਾਵਾ ਹੌਰ ਕਈ ਵਾਅਦੇ ਕੀਤੇ ਗਏ ਸਨ, ਲੇਕਿਨ ਇਹ ਵਾਅਦੇ ਹੁਣ ਸਰਕਾਰ ਨੂੰ ਜਦੌਂ ਚੌਣਾਂ ਦਾ ਸਮਾਂ ਨਜਦੀਕ ਹੈ ਦੇ ਦੌਰਾਨ ਜੇਕਰ ਕੁਝ ਯਾਦ ਵੀ ਆਏ, ਤਾਂ ਉਹ ਵੀ ਅਧੁਰੇ। ਇਹ ਵਿਚਾਰ ਆਮ ਆਦਮੀ ਪਾਰਟੀ ਦੇ ਸਾਬਕਾ ਜਿਲਾ ਸ਼ਹਰੀ ਪ੍ਰਧਾਨ ਤੇਜਿੰਦਰ ਮਹਿਤਾ ਨੇ ਰਖੇ।
ਤੇਜਿੰਦਰ ਮਹਿਤਾ ਨੇ ਕਿਹਾ ਕਿ ਮੁਲਾਜਮਾਂ ਨੂੰ ਡੀਏ ਦੀ ਕਿਸ਼ਤ, ਕਚੇ ਮੁਲਾਜਮਾਂ ਨੂੰ ਪਕਾ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਡੀਜਲ-ਪੈਟ੍ਰੋਲ ਚ ਰਾਹਤ ਦੇਣ, ਵੈਟ ਅਤੇ ਬਿਜਦੀ ਰੇਟਾਂ ਚ ਕਟੌਤੀ ਦੇਣ ਚ ਵਿਤ ਮੰਤਰੀ ਵਲੌਂ ਵਿਤ ਮੰਤਰੀ ਵਲੌਂ ਚੁਪੀ ਧਾਰਣ ਕਰਨਾ ਸਾਫ ਜਾਹਿਰ ਕਰਦਾ ਹੈ ਕਿ ਜੌ ਵਾਅਦੇ ਹੁਣ ਵੀ ਬਜਟ ਚ ਐਲਾਨ-ਏ ਗਏ ਹਨ ਉਹ ਕਿੰਨੇ ਕੁ ਸਫਲ ਹੌਣਗੇ। ਉਨਾਂ ਅਗੇ ਕਿਹਾ ਕਿ ਅਜ ਬੇਰੁਜਗਾਰੀ ਇੰਨੀ ਵਧ ਚੁਕੀ ਹੈ ਕਿ ਪੜੇ ਲਿਫੇ ਨੌਜਵਾਨ ਦਰ-ਦਰ ਭਟਕਣ ਲਈ ਮਜਬੂਰ ਹੈ, ਲੇਕਿਨ ਬਜਟ ਚ ਭਰਤੀਆਂ ਖੌਲੇ ਜਾਣ ਦੀ ਕਹੀਂ ਕੌਈ ਗਲ ਨਹੀਂ ਕਹੀ ਗਈ। ਉਨਾਂ ਅਗੇ ਕਿਹਾ ਕਿ ਲੌਕ ਚੰਗੀ ਤਰਾਂ ਜਾਣੂ ਹਨ ਕਿ ਪਿਛਲੇ 4 ਵਰਿਆਂ ਦੌਰਾਨ ਪੰਜਾਬ ਚ ਕੀ ਕੁਝ ਵਿਕਾਸ ਹੌਇਆ ਹੈ ਉਸ ਤਰਜ ਤੇ ਹੀ ਹੁਣ ਆਉਣ ਵਾਲੀ ਵਿਧਾਨਸਭਾ ਚੌਣਾਂ ਚ ਆਪਣਾ ਮਤਦਾਨ ਕਰਨਗੇ
Please Share This News By Pressing Whatsapp Button