
ਅਤਿ ਸੁਰੱਖਿਅਤ ਜੇਲ ਅੰਦਰ ਬੰਦ ਕੈਦੀ ਦੇ ਕਬਜੇ ਚੋਂ ਮੋਬਾਇਲ ਫੋਨ ਸਮੇਤ ਸਿਮ ਤੇ ਡੋਂਗਲ ਬਰਾਮਦ ਹੋਣ ਸੰਬੰਧੀ ਮਾਮਲਾ ਦਰਜ
ਟਿਆਲਾ, 9 ਮਾਰਚ (ਰੁਪਿੰਦਰ ਸਿੰਘ) : ਅਤਿ ਸੁਰੱਖਿਅਤ ਜੇਲ ਨਾਭਾ ਅੰਦਰ ਬੰਦ ਕੈਦੀ ਦੇ ਕਬਜੇ ਚੋਂ ਮੋਬਾਇਲ ਫੋਨ ਸਮੇਤ ਸਿਮ ਕਾਰਡ ਅਤੇ ਡੋਂਗਲ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦਰਅਸਲ ਪੂਰੇ ਮਾਮਲੇ ਮੁਤਾਬਿਕ ਜਿਲਾ ਪੁਲਿਸ ਕਪਤਾਨ ਪਟਿਆਲਾ ਨੇ ਜੇਲ ਵਿਭਾਗ ਦੇ ਅਧਿਕਾਰੀਆਂ ਨੂੰ ਗੁਪਤ ਸੂਚਨਾ ਦਿੱਤੀ ਕਿ ਜੇਲ ਅੰਦਰ ਇੱਕ ਕੇਸ ਵਿੱਚ ਉਮਰ ਕੈਦ ਦੀ ਸਜਾ ਭੁਗਤ ਰਿਹਾ ਕੈਦੀ ਰਾਜੀਵ ਕੁਮਾਰ ਵਾਸੀ ਮੋਹੱਲਾ ਤਾਜਗੰਜ ਲੁਧਿਆਣਾ ਮੋਬਾਇਲ ਦਾ ਇਸਤੇਮਾਲ ਕਰ ਜੇਲ ਅੰਦਰ ਗੈਰ ਕਾਨੂੰਨੀ ਗਤੀਵਿਧੀਆਂ ਚਲਾ ਰਿਹਾ ਹੈ ਤੇ ਫੋਨ ਰਾਹੀਂ ਬਾਹਰ ਕਾਰੋਬਾਰੀਆਂ ਨੂੰ ਧਮਕੀਆਂ ਦੇ ਰਿਹਾ ਹੈ, ਜਿਸ ਤੇ ਕਾਰਵਾਈ ਕਰਦਿਆਂ ਥਾਣਾ ਸਦਰ ਇੰਚਾਰਜ ਤੇ ਜੇਲ ਗਾਰਦ ਨੇ ਸਾਂਝੇ ਤੌਰ ਤੇ ਉਕਤ ਕੈਦੀ ਦੀ ਚੱਕੀ ਨੰਬਰ 9 ਦੀ ਤਲਾਸ਼ੀ ਲਈ ਤਾਂ ਉਸਦੇ ਕਬਜੇ ਚੋਂ ਓਪੋ ਕੰਪਨੀ ਦਾ ਮੋਬਾਇਲ ਫੋਨ ਸਮੇਤ ਸਿਮ ਕਾਰਡ ਤੇ ਡੋਂਗਲ ਬਰਾਮਦ ਹੋਈ, ਜਿਸ ਖਿਲਾਫ ਸਹਾਇਕ ਜੇਲ ਸੁਪਰਡੈਂਟ ਪ੍ਰੀਤਪਾਲ ਸਿੰਘ ਦੀ ਸ਼ਿਕਾਇਤ ਦੇ ਅਧਾਰ ਤੇ ਕੋਤਵਾਲੀ ਪੁਲਿਸ ਨੇ ਦੋਸ਼ੀ ਰਾਜੀਵ ਕੁਮਾਰ ਖਿਲਾਫ ਅਧੀਨ.ਧਾਰਾ420,467,408,471,384,506,120 ਬੀ ਆਈਪੀਸੀ ਤੇ ਜੇਲ ਐਕਟ ਤਹਿਤ ਮਾਮਲਾ ਦਰਜ ਕਰ ਜਾਂਚ ਅੱਗੇ ਵਧਾ ਦਿੱਤੀ ਹੈ।
Please Share This News By Pressing Whatsapp Button