
ਵਿਧਾਨ ਸਭਾ ਵਿਚ ਪਾਣੀਆਂ ਦੇ ਮੁੱਦੇ ‘ਤੇ ਬੋਲੇ ਵਿਦਾਇਕ ਮਦਨ ਲਾਲ ਜਲਾਲਪੁਰ
– ਕਿਹਾ: ਪੰਜਾਬ ਦੇ ਬਾਕੀ ਜ਼ਿਲਿਆਂ ਨਾਲੋਂ ਪਟਿਆਲਾ ਨੂੰ ਮਿਲ ਰਿਹਾ ਸਭ ਤੋਂ ਘੱਟ ਨਹਿਰੀ ਪਾਣੀ
ਪਟਿਆਲਾ 9 ਮਾਰਚ (ਰੁਪਿੰਦਰ ਸਿੰਘ) : ਅੱਜ ਪੰਜਾਬ ਵਿਧਾਨ ਸਭਾ ਵਿੱਚ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਪਟਿਆਲਾ ਤੇ ਫਤਿਹਗੜ ਸਾਹਿਬ ਦੇ ਹਜਾਰਾਂ ਕਿਸਾਨ ਭਰਾਵਾਂ ਦੀ ਆਵਾਜ ਨੂੰ ਬੁਲੰਦ ਕਰਦਿਆਂ ਭਾਖੜਾ ਮੇਨ ਲਾਈਨ ਵਿੱਚ ਪਾਣੀ ਵਧਾਉਣਾ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਪੰਜਾਬ ਦੇ ਹੋਰਨਾਂ ਜਿਲਿਆਂ ਨਾਲੋਂ ਪਟਿਆਲਾ ਤੇ ਫਤਿਹਗੜ ਸਾਹਿਬ ਨੂੰ ਸਭ ਤੋਂ ਘੱਟ ਨਹਿਰੀ ਪਾਣੀ ਮਿਲ ਰਿਹਾ ਹੈ। ਭਾਖੜਾ ਮੇਨ ਲਾਇਨ ਵਿੱਚ ਪਾਣੀ ਦੀ ਮਾਤਰਾ ਵਧਾ ਕੇ ਪਟਿਆਲਾ ਤੇ ਫਤਿਹਗੜ ਸਾਹਿਬ ਦੇ ਹਜਾਰਾਂ ਕਿਸਾਨਾਂ ਨੂੰ ਸਿੰਚਾਈ ਲਈ ਖੁੱਲਾ ਪਾਣੀ ਮੁਹੱਈਆ ਕਰਵਾਇਆ ਜਾ ਸਕਦਾ ਹੈ। ਕਿਉਂਕਿ ਹੋਰਨਾਂ ਜਿਲਿਆਂ ਦਾ ਵਾਟਰ ਅਲਾਊਂਸ 2.04 ਕਿਊਸਿਕਸ ਪਰ ਹਜਾਰ ਏਕੜ ਹੈ। ਜਦੋਂ ਕਿ ਬਾਕੀ ਜਿਲਿਆਂ ਨੂੰ ਪਰ ਹਜਾਰ ਏਕੜ ਵਾਟਰ ਅਲਾਊਂਸ 3.05 ਤੋਂ ਲੈ ਕੇ 7.0 ਕਿਊਸਿਕਸ ਤੱਕ ਦਿੱਤਾ ਜਾ ਰਿਹਾ ਹੈ। ਇਸ ਲਈ ਪਟਿਆਲਾ ਅਤੇ ਫਤਿਹਗੜ ਸਾਹਿਬ ਨੂੰ ਸਾਰੇ ਜਿਲਿਆਂ ਨਾਲੋਂ ਘੱਟ ਨਹਿਰੀ ਪਾਣੀ ਮਿਲ ਰਿਹਾ ਹੈ। ਉਨਾਂ ਇਹ ਵੀ ਕਿਹਾ ਕਿ ਸਾਡੇ ਹਿੱਸੇ ਆਏ 2.04 ਕਿਊਸਿਕਸ ਪਾਣੀ ਵਿੱਚੋਂ ਵੀ ਭਾਖੜਾ ਮੇਨ ਲਾਇਨ ਵਿੱਚੋਂ ਰੋਪੜ ਥਰਮਲ ਪਲਾਂਟ ਨੂੰ ਦਿੱਤਾ ਜਾ ਰਿਹਾ ਪਾਣੀ ਅਤੇ ਸਤਲੁਜ ਦਰਿਆ ਵਿੱਚ ਡਿੱਗ ਰਿਹਾ ਹੈ ਜੋ ਕਿ ਬੰਦ ਕੀਤਾ ਜਾਣਾ ਚਾਹੀਦਾ ਹੈ। ਜਲਾਲਪੁਰ ਨੇ ਕਿਹਾ ਕਿ ਭਾਖੜਾ ਮੇਨ ਲਾਇਨ ਵਿੱਚ ਜੇਕਰ ਪਾਣੀ ਦੀ ਮਾਤਰਾ ਵਧਾਈ ਜਾਂਦੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਜਿਲਾ ਪਟਿਆਲਾ ਅਤੇ ਫਤਿਹਗੜ ਸਾਹਿਬ ਦੇ ਹਜਾਰਾ ਕਿਸਾਨ ਭਰਾਵਾਂ ਨੂੰ ਸਿੰਚਾਈ ਲਈ ਖੁੱਲਾ ਪਾਣੀ ਮਿਲ ਸਕੇਗਾ।
ਅਕਾਲੀਆਂ ਨੇ ਆਪਣੇ ਚਹੇਤਿਆਂ ਦੀ ਬੇਹਿਸਾਬੀ ਭਰਤੀ ਕਰਕੇ ਪੰਜਾਬੀ ਯੂਨੀਵਰਸਿਟੀ ਨੂੰ ਡੋਬਿਆ। ਵਿਧਾਨ ਸਭਾ ਵਿੱਚ ਆਰਥਿਕ ਸੰਕਟ ਵਿੱਚ ਘਿਰੀ ਪੰਜਾਬੀ ਯੂਨੀਵਰਸਿਟੀ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਅੱਜ ਜੋ ਅਕਾਲੀ ਦਲ ਵਾਲੇ ਪੰਜਾਬੀ ਯੂਨੀਵਰਸਿਟੀ ਦਾ ਮੁੱਦਾ ਚੁੱਕ ਚੁੱਕ ਕੇ ਪੰਜਾਬ ਸਰਕਾਰ ਨੂੰ ਕੋਸ ਰਹੇ ਹਨ। ਉਹ ਇਹ ਕਿਉਂ ਭੁੱਲ ਰਹੇ ਹਨ ਕਿ ਉਨਾਂ ਵੱਲੋਂ ਸੱਤਾ ਵਿੱਚ ਹੁੰਦਿਆਂ ਦਸ ਸਾਲਾਂ ਦੇ ਅਰਸੇ ਦੌਰਾਨ ਪੱਚੀ ਸੋ ਤੋਂ ਵੱਧ ਆਪਣੇ ਚਹੇਤਿਆਂ ਨੂੰ ਪੰਜਾਬੀ ਯੂਨੀਵਰਸਿਟੀ ਵਿਖੇ ਵੱਖ ਵੱਖ ਅਸਾਮੀਆਂ ਤੇ ਨਜਾਇਜ ਤਰੀਕੇ ਨਾਲ ਭਰਤੀ ਕੀਤਾ ਗਿਆ ਹੈ। ਉਨਾਂ ਕਿਹਾ ਕਿ ਹੁਣ ਹਾਲਾਤ ਹੋ ਚੁੱਕੇ ਹਨ ਕਿ ਪੰਜਾਬੀ ਯੂਨੀਵਰਸਿਟੀ ਵਿੱਚ 12 ਹਜਾਰ ਵਿਦਿਆਰਥੀਆਂ ਪਿੱਛੇ 55 ਸੋ ਦੇ ਕਰੀਬ ਕਰਮਚਾਰੀ ਕੰਮ ਕਰ ਰਹੇ ਹਨ। ਜਦੋਂ ਕਿ ਸਾਡੇ ਪਟਿਆਲਾ ਦੇ ਸਭ ਤੋ ਪੁਰਾਣੇ ਸਰਕਾਰੀ ਮਹਿੰਦਰਾ ਕਾਲਜ ਵਿਖੇ 8 ਹਜਾਰ ਦੇ ਲਗਭਗ ਵਿਦਿਆਰਥੀਆਂ ਪਿੱਛੇ ਮਹਿਜ ਚਾਰ ਸੋ ਦਸ ਕਰਮਚਾਰੀ ਕੰਮ ਕਰਦੇ ਹਨ। ਅਜਿਹੇ ਵਿੱਚ ਅਕਾਲੀ ਦਲ ਸਿੱਧੇ ਤੌਰ ਤੇ ਪੰਜਾਬੀ ਯੂਨੀਵਰਸਿਟੀ ਨੂੰ ਕੰਗਾਲੀ ਦੇ ਰਾਹ ਤੇ ਲਿਆਉਣ ਦੇ ਲਈ ਜਿੰਮੇਵਾਰ ਬਣਦਾ ਹੈ।
Please Share This News By Pressing Whatsapp Button