
ਕੌਂਸਲਰ ਅਤੁਲ ਜੋਸ਼ੀ ਨੇ ਕੀਤਾ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ
ਪਟਿਆਲਾ, 10 ਮਾਰਚ -( ਬਲਵਿੰਦਰ ਪਾਲ )
ਫਾਉਂਡੇਸ਼ਨ ਕ੍ਰਿਕਟ ਕਲੱਬ ਵੱਲੋਂ ਗੁਰੂਨਾਨਕ ਫਾਊਂਡੇਸ਼ਨ ਸਕੂਲ ਦੇ ਗ੍ਰਾਉਂਡ ਵਿਚ ਕਰਵਾਏ ਜਾ ਰਹੇ ਕ੍ਰਿਕਟ ਟੂਰਨਾਮੇਂਟ ਦਾ ਉਦਘਾਟਨ ਕੌਂਸਲਰ ਅਤੇ ਬਲਾਕ ਪ੍ਰਧਾਨ ਅਤੁਲ ਜੋਸ਼ੀ ਨੇ ਕੀਤਾ। ਇਸ ਟੂਰਨਾਮੈਂਟ ਵਿਚ ਚਾਰ ਟੀਮਾਂ ਹਰ ਹਫ਼ਤੇ ਮੈਚ ਖੇਡਣਗੀਆਂ ਅਤੇ ਮਹੀਨੇ ਦੇ ਅੰਤ ਵਿਚ ਜੇਤੂ ਟੀਮ ਨੂੰ ਐਲਾਨਿਆ ਜਾਵੇਗਾ। ਇਸ ਮੌਕੇ ਜੋਸ਼ੀ ਨੇ ਕਿਹਾ ਕਿ ਮੈਂਬਰ ਪਾਰਲੀਮੈਂਟ ਪਰਨੀਤ ਕੌਰ, ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਬੀਬਾ ਜੈਇੰਦਰ ਕੌਰ ਦੇ ਯਤਨਾਂ ਸਦਕਾ ਪਟਿਆਲਾ ਸ਼ਹਿਰ ਦੇ 8 ਸਰਕਾਰੀ ਸਕੂਲਾਂ ਦੇ ਪਾਰਕਾਂ ਨੂੰ 60 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਰਕੇ ਬੱਚਿਆਂ ਦੇ ਖੇਡਣ ਲਈ ਵਿਕਸਿਤ ਕੀਤਾ ਗਿਆ ਹੈ ਤਾਂ ਜੋ ਸ਼ਹਿਰੀ ਬੱਚੇ ਇਨ੍ਹਾਂ ਪਾਰਕਾਂ ਵਿਚ ਖੇਡ ਕੇ ਆਪਣਾ ਭਵਿੱਖ ਸੰਵਾਰ ਸਕਣ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਸੈਸ਼ਨ ਲਈ ਖੇਡਾਂ ਲਈ 147 ਕਰੋੜ ਦਾ ਬਜਟ ਰੱਖਿਆ ਹੈ ਤਾਂ ਜੋ ਪੰਜਾਬ ਦੀ ਨੌਜਵਾਨੀ ਨਸ਼ਿਆਂ ਤੋਂ ਦੂਰ ਹੋ ਕੇ ਖੇਡਾਂ ਵਿਚ ਆਪਣਾ ਭਵਿੱਖ ਬਣਾ ਕੇ ਪੰਜਾਬ ਅਤੇ ਭਾਰਤ ਦੇਸ਼ ਦਾ ਨਾਂ ਵਿਸ਼ਵ ਪੱਧਰ ’ਤੇ ਰੌਸ਼ਨ ਕਰ ਸਕਣ। ਇਸ ਦੇ ਨਾਲ ਹੀ ਪਟਿਆਲਾ ਸ਼ਹਿਰ ਵਿਚ ਵੀ ਖੇਡਾਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਕਲੱਬ ਦੇ ਕੈਪਟਨ ਰਮਨਦੀਪ ਸਿੰਘ, ਭੁਪਿੰਦਰ ਸਿੰਘ ਵਾਇਸ ਕੈਪਟਨ, ਸੌਰਭ ਜੈਨ, ਦਿਨੇਸ਼ ਕਾਂਗਰਸ ਬੌਬੀ, ਮੁਨੀਸ਼ ਕੁਮਾਰ ਗੋਲਡੀ, ਅਜੈ ਭਾਰਦਵਾਜ, ਵਿਜੈ ਸੈਂਡੀ, ਰਜੇਸ਼ ਕੁਮਾਰ ਅਤੇ ਕਮਲ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ : ਕੌਂਸਲਰ ਅਤੇ ਬਲਾਕ ਪ੍ਰਧਾਨ ਅਤੁਲ ਜੋਸ਼ੀ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਕਰਦੇ ਹੋਏ।
Please Share This News By Pressing Whatsapp Button