♦इस खबर को आगे शेयर जरूर करें ♦

ਥਾਣਾ ਖੇੜੀ ਗੰਡਿਆਂ ਪੁਲਿਸ ਵੱਲੋਂ 48 ਘੰਟੇ ਵਿੱਚ ਬੇਰਹਿਮੀ ਨਾਲ ਕੀਤਾ ਅੰਨਾ ਕਤਲ ਕੇਸ ਸੁਲਝਾਇਆ

ਪਟਿਆਲਾ, 10 ਮਾਰਚ (ਰੁਪਿੰਦਰ ਸਿੰਘ) : ਬੀਤੇ ਦਿਨੀ ਦਿਨੀ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਨਬਾਲਗ ਦਾ ਬਹਿਰਮੀ ਨਾਲ ਕਤਲ ਕਰਨ ਦੇ ਮਾਮਲੇ ਨੂੰ ਪੁਲਸ ਨੇ 48 ਘੰਟਿਆਂ ਵਿੱਚ ਹੀ ਨਿਪਟਾ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਪਟਿਆਲਾ ਸ. ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਥਾਣਾ ਖੇੜੀ ਗੰਡਿਆਂ ਦੀ ਪੁਲਿਸ ਵੱਲੋਂ 48 ਘੰਟੇ ਵਿੱਚ ਇੱਕ ਨਾ ਮਲੂਮ ਨਾਬਾਲਗ ਦੇ ਬੇਰਹਿਮੀ ਨਾਲ ਕੀਤੇ ਅੰਨੇ ਕਤਲ ਕੇਸ ਨੂੰ ਸੁਲਝਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ। ਜੋ ਕਿ ਮਿਤੀ 02.03.2021 ਨੂੰ ਸਾਬਕਾ ਸਰਪੰਚ ਅਮਰਜੀਤ ਸਿੰਘ ਵਾਸੀ ਪਿੰਡ ਭੱਦਕ ਦਾ ਟੈਲੀਫੋਨ ਥਾਣਾ ਖੇੜੀ ਗੰਡਿਆਂ ਪੁਲਿਸ ਪਾਸ ਆਇਆ ਸੀ ਕਿ ਇੱਕ ਨੌਜਵਾਨ ਲੜਕੇ ਦੀ ਖੂਨ ਨਾਲ ਲਿਬੜੀ ਹੋਈ ਲਾਸ਼ ਸੜਕ ਦੇ ਕਿਨਾਰੇ ਛੱਪਟੋਬੇ ਵਿਚ ਪਈ ਹੈ, ਜਿਸ ਪਰ ਜਸਵਿੰਦਰ ਸਿੰਘ ਟਿਵਾਣਾ ਡੀ.ਐਸ.ਪੀ. ਸਰਕਲ ਘਨੌਰ ਅਤੇ ਇੰਸਪੈਕਟਰ ਕੁਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਖੇੜੀ ਗੰਡਿਆਂ ਸਮੇਤ ਪੁਲਿਸ ਪਾਰਟੀ ਨੇ ਮੌਕਾ ਪਰ ਪਹੁੰਚ ਕੇ ਮੌਕਾ ਮੁਲਾਹਜਾ ਕੀਤਾ ਅਤੇ ਨਾਮਾਲੂਮ ਲਾਸ਼ ਦੀ ਸ਼ਨਾਖਤ ਕਰਨ ਵਾਸਤੇ ਵੱਖ-ਵੱਖ ਪੁਲਿਸ ਪਾਰਟੀਆਂ ਬਣਾਈਆਂ ਗਈਆਂ। ਜੋ ਮ੍ਰਿਤਕ ਦੇ ਵਾਰਸਾਂ ਦਾ ਪਤਾ ਲਗਾਉਣ ਤੋਂ ਬਾਅਦ ਉਹਨਾਂ ਨੂੰ ਮੌਕਾ ਪਰ ਬੁਲਾਇਆ ਗਿਆ, ਮ੍ਰਿਤਕ ਦੇ ਪਿਤਾ ਕੱਲੂ ਸ਼ਰਮਾ ਨੇ ਲਾਸ਼ ਦੀ ਸ਼ਨਾਖਤ ਕਰਦੇ ਹੋਏ ਦੱਸਿਆ ਕਿ ਇਹ ਉਸ ਦਾ ਲੜਕਾ ਹੈ, ਜਿਸ ਦਾ ਨਾਮ ਅਨੁਜ ਹੈ ਅਤੇ ਉਮਰ 14 ਸਾਲ ਹੈ। ਉਸ ਨੇ ਦੱਸਿਆ ਕਿ ਉਹ ਪਿੰਡ ਗਾਂਵ ਜਿਰਾਉ (ਉੱਤਰਪ੍ਰਦੇਸ਼) ਦੇ ਰਹਿਣ ਵਾਲੇ ਹਨ ਹੁਣ ਤਰਲੋਕ ਸਿੰਘ ਵਾਸੀ ਸ਼ਹੀਦ ਊਧਮ ਸਿੰਘ ਕਲੋਨੀ ਰਾਜਪੁਰਾ ਦੇ ਮਕਾਨ ਵਿੱਚ ਬਤੌਰ ਕਿਰਾਏਦਾਰ ਰਹਿ ਰਹੇ ਹਨ।
ਪੁਲਿਸ ਮੁੱਖੀ ਪਟਿਆਲਾ ਨੇ ਦੱਸਿਆ ਕਿ ਮ੍ਰਿਤਕ ਅਨੁਜ ਦੇ ਪਿਤਾ ਕੱਲੂ ਸ਼ਰਮਾ ਦੇ ਬਿਆਨ ਪਰ ਮੁਕੱਦਮਾ ਨੰਬਰ 21 ਮਿਤੀ 02.03.2021 ਅ/ਧ 302,34 ਆਈ.ਪੀ.ਸੀ. ਥਾਣਾ ਖੇੜੀ ਗੰਡਿਆਂ ਬਰਖਿਲਾਫ ਨਾਮਾਲੂਮ ਵਿਅਕਤੀ/ ਵਿਅਕਤੀਆਂ ਪਰ ਦਰਜ ਰਜਿਸਟਰ ਕੀਤਾ ਗਿਆ। ਜੋ ਦੌਰਾਨੇ ਤਫਤੀਸ਼ ਥਾਣਾ ਖੇੜੀ ਗੰਡਿਆਂ ਦੀ ਪੁਲਿਸ ਪਾਰਟੀ ਨੇ ਬਹੁਤ ਮਿਹਨਤ ਮੁਸ਼ੱਕਤ ਨਾਲ 48 ਘੰਟਿਆਂ ਦੇ ਅੰਦਰ-ਅੰਦਰ ਅਨੁਜ ਦਾ ਕਤਲ ਕਰਨ ਵਾਲੇ ਵਿਅਕਤੀਆਂ ਦਾ ਸੁਰਾਗ ਲਾ ਕੇ ਕਾਬੂ ਕਰ ਲਿਆ, ਗ੍ਰਿਫਤਾਰ ਦੋਸ਼ੀਆਂ ਦੇ ਨਾਮ ਸ਼ਾਮੂ ਸ਼ਰਮਾ ਅਤੇ ਬੱਬਲੂ ਮਾ ਉਰਫ ਵਿਜੈ ਪੁੱਤਰਾਨ ਬੁੱਧਪਾਲ ਵਾਸੀਆਨ ਪਿੰਡ ਕਾਂਸਪੁਰ ਥਾਣਾ ਦੱਤਾਗੰਜ ਜਿਲ੍ਹਾ ਬਦਾਉ (ਉੱਤਰਪ੍ਰਦੇਸ਼) ਹਾਲ ਅਬਾਦ ਨੇੜੇ ਰੇਲਵੇ ਫਾਟਕ ਧਮੋਲੀ ਰਾਜਪੁਰਾ ਹਨ। ਇਹਨਾਂ ਨੂੰ ਅੱਜ ਮਿਤੀ 10-03-2012 ਨੂੰ ਮੁੱਖ ਅਫਸਰ ਥਾਣਾ ਖੇੜੀ ਗੰਡਿਆਂ ਵੱਲੋਂ ਸਮੇਤ ਪੁਲਿਸ ਪਾਰਟੀ ਪੀਰ ਕਲੋਨੀ ਨੇੜੇ ਗੁਰੂਦੁਆਰਾ ਸਹਿਬ ਪਿੰਡ ਸੈਦਖੇੜੀ ਤੋਂ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀਆਂ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਉਹ ਮ੍ਰਿਤਕ ਅਨੁਜ ਦੀ ਭੂਆ ਦੇ ਲੜਕੇ ਹਨ, ਅਰਸਾ ਕਰੀਬ 2 ਸਾਲ ਪਹਿਲਾਂ ਸ਼ਾਮੂ ਦੇ ਆਪਣੇ ਮਾਮੇ ਦੀ ਲੜਕੀ ਕਾਲਪਨਿਕ ਨਾਮ (ਪੂਜਾ) ਨਾਲ ਪ੍ਰੇਮ ਸਬੰਧ ਬਣ ਗਏ ਸਨ ਜੋ ਅਕਸਰ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਸਨ। ਮਿਤੀ 01-08-2019 ਨੂੰ ਮ੍ਰਿਤਕ ਅਨੁਜ ਨੇ ਅਪਣੀ ਭੈਣ ਅਤੇ ਅਪਣੇ ਮਾਮੇ ਦੇ ਲੜਕੇ ਸ਼ਾਮੂ ਨੂੰ ਇਤਰਾਜ਼ਯੋਗ ਹਾਲਤ ਵਿੱਚ ਵੇਖ ਲਿਆ ਸੀ, ਜਿਸ ਬਾਰੇ ਉਸ ਨੇ ਅਪਣੇ ਮਾਤਾ ਪਿਤਾ ਨੂੰ ਦੱਸ ਦਿੱਤਾ ਸੀ ਅਤੇ ਇਸ ਸਬੰਧੀ ਮ੍ਰਿਤਕ ਦੀ ਮਾਤਾ ਸੀਤਾ ਪਤਨੀ ਕੱਲੂ ਵੱਲੋਂ ਥਾਣਾ ਸਿਟੀ ਰਾਜਪੁਰਾ ਵਿਖੇ ਇੱਕ ਦਰਖਾਸਤ ਸ਼ਾਮੂ ਦੇ ਖਿਲਾਫ ਦਿੱਤੀ ਸੀ। ਜੋ ਬਾਅਦ ਵਿੱਚ ਦੋਵਾਂ ਧਿਰਾਂ ਦਾ ਆਪਸ ਵਿਚ ਫੈਸਲਾ ਹੋ ਗਿਆ ਸੀ।
ਦੁੱਗਲ ਨੇ ਹੋਰ ਜਾਣਕਾਰੀ ਦਿੰਦਿਆ ਕਿਹਾ ਕਿ ਪੁੱਛਗਿਛ ਦੌਰਾਨ ਸ਼ਾਮੂ ਨੇ ਦੱਸਿਆ ਕਿ ਉੱਕਤ ਘਟਨਾ ਤੋਂ ਬਾਅਦ ਅਨੁਜ ਉਸ ਦੀ ਸਾਰੇ ਰਿਸ਼ਤੇਦਾਰਾਂ ਵਿਚ ਬਦਨਾਮੀ ਕਰਨ ਲੱਗ ਪਿਆ ਸੀ। ਜਿਸ ਕਰਕੇ ਉਸ ਨੂੰ ਬਹੁਤ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਿਸ ਕਰਕੇ ਉਸ ਨੇ ਅਨੁਜ ਨੂੰ ਕਤਲ ਕਰਨ ਦੀ ਅਪਣੇ ਭਰਾ ਵਿਜੈ ਕੁਮਾਰ ਨਾਲ ਯੋਜਨਾ ਬਣਾਈ, ਗਿਣੀ ਮਿੱਥੀ ਯੋਜਨਾ ਤਹਿਤ ਮਿਤੀ 01-03-2021 ਨੂੰ ਸ਼ਾਮ ਵਕਤ ਕਰੀਬ 9-30 ਵਜੇ ਮ੍ਰਿਤਕ ਅਨੁਜ ਨੂੰ ਸ਼ਰਾਬ ਪੀਣ ਦੇ ਬਹਾਨੇ ਨਾਲ ਵਿਜੈ ਕੁਮਾਰ ਆਪਣੇ ਸਾਈਕਲ ਤੇ ਬਿਠਾ ਕੇ ਭੱਦਕ ਤੋਂ ਸੈਦਖੇੜੀ ਲਿੰਕ ਸੜਕ ਤੇ ਲੈ ਆਇਆ ਸੀ, ਜਿੱਥੇ ਸ਼ਾਮੂ ਪਹਿਲਾਂ ਹੀ ਮੌਜੂਦ ਸੀ। ਸ਼ਾਮੂ, ਵਿਜੈ ਕੁਮਾਰ ਅਤੇ ਮ੍ਰਿਤਕ ਅਨੁਜ ਨੇ ਉੱਥੇ ਪੁਲੀ ਉੱਪਰ ਬੈਠ ਕੇ ਸ਼ਰਾਬ ਪੀਤੀ ਅਤੇ ਬਾਅਦ ਵਿੱਚ ਸ਼ਾਮੂ ਨੇ ਅਨੁਜ ਨੂੰ ਪਿੱਛੇ ਦੀ ਵਾਲਾਂ ਤੋਂ ਫੱੜ ਲਿਆ ਅਤੇ ਵਿਜੈ ਕੁਮਾਰ ਨੇ ਚਾਕੂ ਮਾਰ-ਮਾਰ ਕੇ ਅਨੁਜ ਦਾ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਦੋਹਾਂ ਨੇ ਉਸ ਦੀ ਲਾਸ਼ ਖਿੱਚ ਕੇ ਛੱਪੜ ਵਿੱਚ ਸੁੱਟ ਦਿੱਤੀ। ਅਨੁਜ ਦੇ ਬੇਰਹਿਮੀ ਨਾਲ ਕੀਤੇ ਕਤਲ ਵਿੱਚ ਵਰਤਿਆ ਗਿਆ ਚਾਕੂ ਅਤੇ ਸਾਈਕਲ ਦੋਸ਼ੀਆਂ ਪਾਸੋਂ ਬ੍ਰਾਮਦ ਹੋ ਚੁੱਕੇ ਹਨ। ਜਿਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਅਤੇ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ।

Please Share This News By Pressing Whatsapp Button




स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे


जवाब जरूर दे 

आप अपने सहर के वर्तमान बिधायक के कार्यों से कितना संतुष्ट है ?

View Results

Loading ... Loading ...

Related Articles

Close
Close
Website Design By Bootalpha.com +91 84482 65129