
ਐਂਟੀ ਡਰੱਗ ਡਰਾਈਵ ਸਬੰਧੀ ਪਟਿਆਲਾ ਪੁਲਿਸ ਵੱਲੋਂ ਕੀਤੀਆਂ ਪ੍ਰਾਪਤੀਆਂ
ਪਟਿਆਲਾ, 10 ਮਾਰਚ (ਗਗਨਦੀਪ ਸਿੰਘ ਦੀਪ) : ਵਿਕਰਮ ਜੀਤ ਦੁੱਗਲ ਐਸ.ਐਸ.ਪੀ ਪਟਿਆਲਾ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪਟਿਆਲਾ ਜਿਲ੍ਹਾ ਵਿੱਚ ਮਿਤੀ 25-02-2021 ਤੋਂ ਮਿਤੀ 03-03-2021 ਤੱਕ ਐਂਟੀ ਡਰੱਗ ਡਰਾਈਵ ਹਫਤਾ ਚਲਾਇਆ ਗਿਆ, ਜਿਸ ਵਿੱਚ ਜਿਲਾ ਪਟਿਆਲਾ ਦੇ ਥਾਣਿਆਂ ਵਿੱਚ ਐਨ.ਡੀ.ਪੀ.ਐਸ. ਐਕਟ ਦੇ 31 ਮੁਕੱਦਮੇ ਦਰਜ ਰਜਿਸਟਰ ਕਰਕੇ 36 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਵਿਅਕਤੀਆਂ ਪਾਸੋਂ ਵੱਖ-ਵੱਖ ਮੁਕੱਦਮਿਆਂ ਵਿੱਚ 52 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ, 2 ਕਿਲੋ 300 ਗ੍ਰਾਮ ਅਫੀਮ, 17 ਕਿਲੋ 400 ਗ੍ਰਾਮ ਗਾਂਜਾ, 140 ਗ੍ਰਾਮ ਸਮੈਕ, 79 ਗ੍ਰਾਮ ਹੈਰੋਇਨ, 11783 ਨਸ਼ੀਲੀਆਂ ਗੋਲੀਆਂ, 408 ਨਸ਼ੀਲੇ ਕੈਪਸੂਲ ਅਤੇ 9880 ਰੁਪਏ ਡਰੱਗ ਮਨੀ ਅਤੇ 01 ਟਰੱਕ, 07 ਸਕੂਟਰ ਅਤੇ ਮੋਟਰ ਸਾਈਕਲ ਬਾਮਦ ਕੀਤੇ ਗਏ ਹਨ। ਇਸੇ ਮੁਹਿੰਮ ਤਹਿਤ 156 ਸਰਚ ਐਂਡ ਕੋਰਡਨ ਆਪ੍ਰੇਸ਼ਨ ਕੀਤੇ ਗਏ ਅਤੇ ਨਸਿਆਂ ਤੋਂ ਬੱਚਕੇ ਰਹਿਣ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ 47 ਸੈਮੀਨਰ ਵੀ ਲਗਾਏ ਗਏ ਹਨ।
Please Share This News By Pressing Whatsapp Button