
ਕੌਲੀ ਦੀਆਂ ਮੜੀਆਂ ’ਚੋਂ400 ਲੀਟਰ ਲਾਹਣ ਬਰਾਮਦ
14 ਮਾਰਚ, ਬਹਾਦਰਗੜ੍ਹ (ਹਰਜੀਤ ਸਿੰਘ) : ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨੇ ਪੁਲਿਸ ਤੋਂ ਬਚਣ ਲਈ ਹੁਣ ਪਿੰਡ ਦੀਆਂ ਮੜੀਆਂ ਨੂੰ ਵਰਤਣਾ ਸ਼ੁਰੂ ਕਰ ਦਿੱਤਾ ਹੈ। ਕੁਝ ਅਜਿਹਾ ਹੀ ਨਾਜਾਇਜ਼ ਧੰਦਾ ਇਥੋਂ ਦੇ ਪਿੰਡ ਕੌਲੀ ਦੀਆਂ ਮੜੀਆਂ ’ਚ ਦੇਖਿਆ ਜਾ ਰਿਹਾ ਹੈ ਜਦੋਂ ਪੁਲਿਸ ਨੇ ਗੁੱਪਤ ਸੂਚਨਾ ਦੇ ਅਧਾਰ ’ਤੇ ਛਾਪਾਮਾਰੀ ਦੌਰਾਨ ਪਿੰਡ ਕੌਲੀ ਦੀਆਂ ਮੜੀਆਂ ’ਚੋਂ 400 ਲੀਟਰ ਲਾਹਣ ਬਰਾਮਦ ਕੀਤੀ ਹੈ। ਪੁਲਿਸ ਚੌਂਕੀ ਬਹਾਦਰਗੜ੍ਹ ਦੇ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਸਾਡੀ ਪੁਲਿਸ ਪਾਰਟੀ ਮਾੜੇ ਅਨਸਰਾਂ ਦੀ ਭਾਲ ’ਚ ਜਦੋਂ ਧਰੇੜੀ ਜੱਟਾਂ ਟੋਲ ਪਲਾਜਾ ਨੇੜੇ ਗਸ਼ਤ ਕਰ ਰਹੀ ਸੀ ਤਾਂ ਪੁਲਿਸ ਨੂੰ ਗੁੱਪਤ ਸੂਚਨਾ ਮਿਲੀ ਕਿ ਪਿੰਡ ਕੌਲੀ ਦੀਆਂ ਮੜੀਆਂ ’ਚ ਨਾਲੇ ਦੇ ਕਿਨਾਰੇ 2 ਡਰੰਮ ਲਾਹਣ ਪਾ ਕੇ ਧਰਤੀ ਹੇਠ ਦੱਬੇ ਹੋਏ ਹਨ। ਪੁਲਿਸ ਨੇ ਉਕਤ ਸਥਾਨ ’ਤੇ ਰੇਡ ਕੀਤੀ ਤਾਂ ਉਥੋਂ 400 ਲੀਟਰ ਲਾਹਣ ਬਰਾਮਦ ਹੋਈ। ਪੁਲਿਸ ਵਲੋਂ ਅਣਪਛਾਤੇ ਦੋਸ਼ੀ ਖਿਲਾਫ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਚੌਂਕੀ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਕੌਲੀ ਪਿੰਡ ਦੀਆਂ ਮੜੀਆਂ ’ਚੋਂ ਲਾਹਣ ਬਰਾਮਦ ਕੀਤੀ ਗਈ ਸੀ। ਕਥਿਤ ਦੋਸ਼ੀਆਂ ਵਲੋਂ ਅਜਿਹੇ ਹਥਕੰਡਿਆਂ ਨਾਲ ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਨਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ
Please Share This News By Pressing Whatsapp Button