ਵਿਆਹੁਤਾ ਨੂੰ ਦਾਜ਼ ਦਹੇਜ਼ ਲਈ ਤੰਗ ਪ੍ਰੇਸ਼ਾਨ ਕਰਨ ਵਾਲੇ ਸਹੁਰਾ ਪਰਿਵਾਰ ਵਿਰੁੱਧ ਮਾਮਲਾ ਦਰਜ਼
ਪਟਿਆਲਾ, 14 ਮਾਰਚ (ਰੁਪਿੰਦਰ ਸਿੰਘ) : ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਦਾਜ਼ ਦਹੇਜ਼ ਲਈ ਆਪਣੀ ਨੂੰਹ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਕਥਿਤ ਦੋਸ਼ੀ ਸਹੁਰਾ ਪਰਿਵਾਰ ਦੇ ਖਿਲਾਫ ਮਾਮਲਾ ਦਰਜ਼ ਕੀਤਾ ਹੈ। ਮਾਮਲੇ ‘ਚ ਨਾਮਜ਼ਦ ਅਮਨਦੀਪ ਸਿੰਘ ਪੁੱਤਰ ਲਸ਼ਕਰ ਸਿੰਘ, ਲਸ਼ਕਰ ਸਿੰਘ, ਅਮਰਜੀਤ ਕੌਰ ਪਤਨੀ ਲਸ਼ਕਰ ਸਿੰਘ ਵਾਸੀਆਨ ਦੀਪ ਨਗਰ ਪਟਿਆਲਾ, ਜਗਦੀਪ ਕੌਰ ਪਤਨੀ ਹਰਮਨਦੀਪ ਸਿੰਘ ਵਾਸੀ ਨਵਜੀਤ ਨਗਰ ਸਰਹਿੰਦ ਰੋਡ ਪਟਿਆਲਾ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਲਜੀਤ ਕੌਰ ਪੁੱਤਰੀ ਬਲਬੀਰ ਸਿੰਘ ਵਾਸੀ ਹਾਲ ਪਿੰਡ ਸ਼ੇਖਪੁਰਾ ਜਿਲ੍ਹਾ ਪਟਿਆਲਾ ਨੇ ਦੱਸਿਆ ਕਿ ਉਸਦਾ ਵਿਆਹ 1 ਦਸੰਬਰ 2019 ਵਿੱਚ ਉਕਤ ਕਥਿਤ ਦੋਸ਼ੀ ਅਮਨਦੀਪ ਸਿੰਘ ਨਾਲ ਹੋਇਆ ਸੀ, ਜੋ ਕਿ ਬਾਅਦ ਵਿੱਚ ਦੋਸ਼ੀਆਨ ਉਸ ਨੂੰ ਹੋਰ ਦਾਜ਼ ਦਹੇਜ਼ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨ ਲੱਗ ਪਏ ਅਤੇ ਉਸਦਾ ਦਾਜ਼ ਦਾ ਸਮਾਨ ਵੀ ਦੋਸ਼ੀਆਨ ਦੇ ਕਬਜ਼ੇ ਵਿੱਚ ਹੈ। ਪੁਲਸ ਨੇ ਕਮਲਜੀਤ ਕੌਰ ਦੀ ਸ਼ਿਕਾਇਤ ‘ਤੇ ਉਕਤ ਸਹੁਰਾ ਪਰਿਵਾਰ ਦੇ ਵਿਰੁੱਧ 406, 498 ਏ ਆਈ.ਪੀ.ਸੀ. ਤਹਿਤ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Please Share This News By Pressing Whatsapp Button