♦इस खबर को आगे शेयर जरूर करें ♦

ਪਟਿਆਲਾ ਪੁਲਿਸ ਵੱਲੋਂ 3 ਪਿਸਤੌਲਾਂ ਸਮੇਤ 3 ਵਿਅਕਤੀ ਗ੍ਰਿਫਤਾਰ

 

ਰਾਜਪੁਰਾ, 15 ਮਾਰਚ (ਰੁਪਿੰਦਰ ਸਿੰਘ) : ਪਟਿਆਲਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਬਾਹਰਲੇ ਸੂਬਿਆਂ ਤੋਂ ਪੰਜਾਬ ‘ਚ ਨਜਾਇਜ਼ ਅਸਲੇ ਦੀ ਸਪਲਾਈ ਦੇ ਮਾਮਲੇ ਨੂੰ ਬੇਪਰਦ ਕੀਤਾ ਹੈ। ਇਸ ਕਾਰਵਾਈ ਦੌਰਾਨ ਤਿੰਨ ਵਿਅਕਤੀਆਂ ਨੂੰ ਦੋ 9 ਐਮ ਐਮ ਦੀਆਂ ਪਿਸਤੌਲਾਂ, ਇੱਕ 32 ਬੋਰ ਦਾ ਰਿਵਾਲਵਰ, ਤਿੰਨ ਮੈਗਜ਼ੀਨ 9 ਐਮ ਐਮ ਬਰਾਮਦ ਕੀਤੇ ਹਨ।

ਇਹ ਜਾਣਕਾਰੀ ਦਿੰਦਿਆਂ ਸ੍ਰੀ ਵਿਕਰਮ ਜੀਤ ਦੁੱਗਲ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਦੱਸਿਆ ਕਿ ਉਪ ਕਪਤਾਨ ਪੁਲਿਸ ਰਾਜਪੁਰਾ, ਸ੍ਰੀ ਗੁਰਵਿੰਦਰ ਸਿੰਘ ਦੀ ਅਗਵਾਈ ਵਿੱਚ ਥਾਣਾ ਸਦਰ ਰਾਜਪੁਰਾ ਦੇ ਐਸ ਐਚ ਓ ਐਸ.ਆਈ. ਗੁਰਪ੍ਰੀਤ ਸਿੰਘ ਅਤੇ ਏ.ਐਸ.ਆਈ. ਸੁਖਵੰਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ 11 ਮਾਰਚ ਨੂੰ ਜਸ਼ਨ ਹੋਟਲ ਨੇੜੇ ਮੇਨ ਜੀ.ਟੀ.ਰੋਡ ਰਾਜਪੁਰਾ ਵਿਖੇ ਗਸ਼ਤ ਅਤੇ ਚੈਕਿੰਗ ਗੁਪਤ ਸੂਚਨਾ ਦੇ ਆਧਾਰ ‘ਤੇ ਸੋਰਵ ਕੁਮਾਰ ਪੁੱਤਰ ਕ੍ਰਿਸ਼ਨ ਚੰਦ ਵਾਸੀ ਮਕਾਨ ਨੰਬਰ 94, ਬੀ.ਆਰ. ਅੰਬੇਦਕਰ ਕਲੋਨੀ ਗਿਲਵਾਨੀ ਗੇਟ ਅਮ੍ਰਿਤਸਰ ਅਤੇ ਮਿਥੁਨ ਕੁਮਾਰ ਪੁੱਤਰ ਮਹਿੰਦਰ ਸ਼ਾਹ ਵਾਸੀ ਅਰਸਰ, ਥਾਣਾ ਜਮੂਰੀ ਜ਼ਿਲਾ ਜਮੂਈ, ਬਿਹਾਰ, ਹਾਲ 88 ਫੁੱਟਾ ਰੋਡ ਨਜ਼ਦੀਕ ਪਾਖਾ ਹਾਈ ਸਕੂਲ ਮਜੀਠਾ ਰੋਡ ਅਮ੍ਰਿਤਸਰ ਨੂੰ ਕਾਬੂ ਕੀਤਾ। ਸੋਰਵ ਕੁਮਾਰ ਦੀ ਤਲਾਸੀ ਦੋਰਾਨ ਇਕ ਪਿਸਟਲ 9 ਐਮ.ਐਮ ਸਮੇਤ ਮੈਗਜੀਨ ਅਤੇ ਮਿਥੁਨ ਕੁਮਾਰ ਪਾਸੋਂ ਇਕ ਪਿਸਟਲ 9 ਐਮ.ਐਮ ਸਮੇਤ 02 ਮੈਗਜੀਨ ਬਰਾਮਦ ਕੀਤੇ ਗਏ। ਇਹ ਦੋਵੇਂ ਰਲਕੇ ਨਜਾਇਜ਼ ਅਸਲਾ ਸਪਲਾਈ ਕਰਨ ਦਾ ਕੰਮ ਕਰਦੇ ਹਨ। ਇਹ ਨਜਾਇਜ਼ ਅਸਲਾ ਬਿਹਾਰ ਦੇ ਰਹਿਣ ਵਾਲੇ ਵਿਅਕਤੀ ਪਾਸੋਂ ਖਰੀਦ ਕੇ, ਅੱਗੇ ਅਮ੍ਰਿਤਸਰ ਵਿਖੇ ਅਨਮੋਲ ਉਰਫ ਸੈਮੀ ਪੁੱਤਰ ਰਾਜੂ ਵਾਸੀ ਸੰਗਤਪੁਰ ਰੋਡ ਅਮ੍ਰਿਤਸਰ ਆਦਿ ਨੂੰ ਵੇਚਦੇ ਹਨ। ਇਨ੍ਹਾਂ ਦੇ ਖਿਲਾਫ਼ ਮੁਕੱਦਮਾ ਨੰਬਰ 24 ਮਿਤੀ 11/03/2021 ਅ/ਧ 25/54/59 ਅਸਲਾ ਐਕਟ ਥਾਣਾ ਸਦਰ ਰਾਜਪੁਰਾ ਜ਼ਿਲ੍ਹਾ ਪਟਿਆਲਾ ਦਰਜ ਕੀਤਾ ਗਿਆ। ਸੋਰਵ ਕੁਮਾਰ ਤੇ ਮਿਥੁਨ ਕੁਮਾਰ ਨੂੰ ਨੌਗਜਾ ਪੀਰ ਜੀ.ਟੀ.ਰੋਡ ਪਾਸ ਬੈਠਿਆਂ ਨੂੰ ਗ੍ਰਿਫਤਾਰ ਕੀਤਾ ਗਿਆ।

ਜ਼ਿਲ੍ਹਾ ਪੁਲਿਸ ਮੁਖੀ ਨੇ ਅੱਗੇ ਦੱਸਿਆ ਕਿ ਇਸ ਕੇਸ ਵਿੱਚ ਸ੍ਰੀ ਹਰਮੀਤ ਸਿੰਘ ਹੁੰਦਲ, ਕਪਤਾਨ ਪੁਲਿਸ (ਜਾਂਚ) ਪਟਿਆਲਾ ਅਤੇ ਸ੍ਰੀ ਕ੍ਰਿਸ਼ਨ ਕੁਮਾਰ ਪਾਂਥੇ, ਉਪ ਕਪਤਾਨ ਪੁਲਿਸ (ਡੀ) ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇੰਸਪੈਕਟਰ ਰਾਹੁਲ ਕੌਸ਼ਲ ਇੰਚਾਰਜ ਸੀ.ਆਈ.ਏ. ਸਟਾਫ ਪਟਿਆਲਾ ਅਤੇ ਮੁੱਖ ਅਫਸਰ ਥਾਣਾ ਸਦਰ ਰਾਜਪੁਰਾ ਦੀ ਟੀਮ ਦਾ ਗਠਨ ਕੀਤਾ ਗਿਆ। ਇਸ ਟੀਮ ਨੇ ਗ੍ਰਿਫਤਾਰ ਕੀਤੇ ਗਏ ਦੋਸ਼ੀਆਨ ਪਾਸੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ, ਜਿਸਤੇ ਸੀ.ਆਈ.ਏ.ਸਟਾਫ ਪਟਿਆਲਾ ਦੀ ਟੀਮ ਵੱਲੋਂ ਮਿਤੀ 12 ਮਾਰਚ ਨੂੰ ਸੰਨੀ ਉਰਫ ਸੈਮੀ ਪੁੱਤਰ ਰਾਕੇਸ਼ ਕੁਮਾਰ ਵਾਸੀ ਮਕਾਨ ਨੰਬਰ 480 ਮੁਹੱਲਾ ਘੁਮਿਆਰਾ ਵਾਲਾ ਅਮ੍ਰਿਤਸਰ ਨੂੰ ਗਿਲਵਾਨੀ ਚੌਂਕ ਨੇੜੇ ਪਾਰਕ ਅਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਪੁੱਛਗਿੱਛ ਦੌਰਾਨ ਮਿਤੀ 14 ਮਾਰਚ ਨੂੰ ਸੰਨੀ ਉਰਫ ਸੈਮੀ ਦੀ ਨਿਸ਼ਾਨਦੇਹੀ ‘ਤੇ ਗਿਲਵਾਨੀ ਚੌਂਕ ਨੇੜੇ ਪਾਰਕ ਵਿਚੋਂ ਇਕ ਰਿਵਾਲਵਰ 32 ਬੋਰ ਬਰਾਮਦ ਕੀਤਾ ਗਿਆ ਹੈ।

ਸ੍ਰੀ ਦੁੱਗਲ ਨੇ ਦੱਸਿਆ ਕਿ ਸੋਰਵ ਕੁਮਾਰ, ਮਿਥੁਨ ਕੁਮਾਰ ਅਤੇ ਸੰਨੀ ਉਰਫ ਸੈਮੀ ਦੀ ਪੁੱਛਗਿੱਛ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ, ਕਿ ਇਨ੍ਹਾਂ ਦੀ ਜਾਣ- ਪਛਾਣ ਪ੍ਰਿੰਸ ਪੁੱਤਰ ਸ਼ਿੰਦਾ ਵਾਸੀ ਗਿਲਵਾਨੀ ਗੇਟ ਅਮ੍ਰਿਤਸਰ ਨਾਲ ਹੈ। ਪ੍ਰਿੰਸ ਦੇ ਖਿਲਾਫ ਮੁਕੱਦਮਾ ਨੰਬਰ 151 ਮਿਤੀ 31/07/2020 ਅ/ਧ 22 ਐਨ.ਡੀ.ਪੀ.ਐਸ.ਐਕਟ ਥਾਣਾ ਸਿਟੀ ਗੁਰਦਾਸਪੁਰ ਵੀ ਦਰਜ ਹੈ, ਜਿਸ ਵਿੱਚ ਗ੍ਰਿਫਤਾਰ ਹੋਣ ਬਾਅਦ ਉਹ ਮਿਤੀ 27/08/2020 ਨੂੰ ਜੇਲ੍ਹ ਵਿਚੋਂ ਬਾਹਰ ਆਇਆ ਹੈ, ਪਾਸੋਂ ਵੀ ਪੁੱਛਗਿੱਛ ਕਰਨੀ ਹੈ। ਗ੍ਰਿਫਤਾਰ ਹੋਏ ਵਿਅਕਤੀਆਂ ਪਾਸੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਅਸਲਾ ਕਿਸ ਮਕਸਦ ਲਈ ਲੈ ਕੇ ਆਏ ਸਨ ਅਤੇ ਜਿਹੜੇ ਵਿਅਕਤੀ ਪਾਸੋਂ ਇਹ ਅਸਲਾ ਲੈ ਕੇ ਆਏ ਸੀ, ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਹੋਏ ਸੋਰਵ ਕੁਮਾਰ ਤੇ ਮਿਥੁਨ ਕੁਮਾਰ ਦਾ ਮਿਤੀ 21/03/2021 ਤੱਕ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਸੰਨੀ ਉਰਫ ਸੈਮੀ ਨੂੰ ਅੱਜ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਨ੍ਹਾਂ ਪਾਸੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Please Share This News By Pressing Whatsapp Button
स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे


जवाब जरूर दे 

आप अपने सहर के वर्तमान बिधायक के कार्यों से कितना संतुष्ट है ?

View Results

Loading ... Loading ...

Related Articles

Close
Close
Website Design By Bootalpha.com +91 84482 65129