ਚਾਕੂ ਮਾਰ ਕੇ ਦੋਸ਼ੀਆਂ ਨੇ ਨੌਜਵਾਨ ਦਾ ਕੀਤਾ ਕਤਲ
ਪਟਿਆਲਾ, 15 ਮਾਰਚ (ਰੁਪਿੰਦਰ ਸਿੰਘ) : ਥਾਣਾ ਅਰਬਨ ਅਸਟੇਟ ਪਟਿਆਲਾ ਦੀ ਪੁਲਸ ਨੇ ਚਾਕੂ ਮਾਰ ਕੇ ਇਕ ਵਿਅਕਤੀ ਦਾ ਕਤਲ ਕਰਨ ਵਾਲੇ ਦੋਸ਼ੀ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ਼ ਕੀਤਾ ਹੈ। ਇਸ ਮਾਮਲੇ ‘ਚ ਨਾਮਜਦ ਵਿਅਕਤੀਆਂ ਦੀ ਪਹਿਚਾਣ ਲੱਲਾ ਪੁੱਤਰ ਰੋਸਾ ਗਿਰ ਵਾਸੀ ਸਾਹਿਬ ਨਗਰ ਥੇੜੀ, ਲਾਡੀ ਕਾਣਾ ਵਾਸੀ ਪਿੰਡ ਚੋਰਾ ਥਾਣਾ ਅਰਬਨ ਅਸਟੇਟ ਪਟਿਆਲਾ, ਸ਼ਾਲੂ ਵਾਸੀ ਐਸ.ਐਸ.ਟੀ. ਨਗਰ ਪਟਿਆਲਾ ਥਾਣਾ ਲਾਹੋਰੀ ਗੇਟ ਪਟਿਆਲਾ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜੂ ਗਿਰ ਉਮਰ 20 ਸਾਲ ਪੁੱਤਰ ਨਾਜਰ ਗਿਰ ਵਾਸੀ ਸਾਹਿਬ ਨਗਰ ਥੇੜੀ ਥਾਣਾ ਅਰਬਨ ਅਸਟੇਟ ਪਟਿਆਲਾ ਨੇ ਦੱਸਿਆ ਕਿ ਉਹ ਆਪਦੇ ਗੁਆਂਢੀ ਦੀਪਕ ਕੁਮਾਰ ਨਾਲ ਸ਼ਰਾਬ ਦੇ ਠੇਕੇ ਦੇ ਸਾਹਮਣੇ ਖੜ੍ਹਾ ਸੀ, ਜਿਥੇ ਉਕਤ ਦੋਸ਼ੀਆਨ ਸ਼ਰਾਬੀ ਹਾਲਤ ਵਿੱਚ ਅਹਾਤੇ ‘ਚੋਂ ਬਾਹਰ ਆਏ ਤੇ ਉਸਦੀਅਤੇ ਉਸਦੇ ਦੋਸਤ ਪਾਸ ਆ ਕੇ ਧਮਕੀਆਂ ਦੇਣ ਲੱਗ ਪਏ, ਜਦੋਂ ਦੋਸ਼ੀਆਂ ਨੇ ਆਪਣੀਜੈਬਾਂ ਵਿੱਚੋਂ ਚਾਕੂ ਕੱਢੇ ਤਾਂ ਮੁਦਈ ਤੇ ਦੀਪਕ ਕੁਮਾਰ ਮੌਕੇ ਤੋਂ ਭੱਜ ਗਏ, ਜਿਥੇ ਦਸੋਸ਼ੀਆਂ ਨੇ ਇਨ੍ਹਾਂ ਦਾ ਪਿਛਾ ਕਰਕੇ ਦੋਵਾਂ ਨੂੰ ਕਿੰਗ ਸਵੀਟਸ ਫੇਸ 1 ਅਰਬਨ ਅਸਟੇਟ ਪਟਿਆਲਾ ਪਾਸ ਘੇਰ ਲਿਆ, ਜੋ ਦੋਸ਼ੀ ਸ਼ਾਲੂ ਨੇ ਆਪਣੇ ਚਾਕੂ ਦਾ ਵਾਰ ਦੀਪਕ ਕੁਮਾਰ ਦੇ ਪੇਟ ਪਰ ਕੀਤਾ ਜ ਕਿ ਚਾਕੂ ਵਿੱਚ ਹੀ ਰਹਿ ਗਿਆ ਅਤੇ ਦੋਸ਼ੀਆਨ ਲੱਲਾ ਤੇ ਲਾਡੀ ਨੇ ਮੁਦਈ ਪਰ ਚਾਕੂ ਦੇ ਵਾਰ ਕੀਤੇ ਜੋ ਮੋਦਈ ਦੀ ਸੱਜੀ ਵੱਚਖੀ ਅਤੇ ਪੱਟ ਪਰ ਲੱਗੇ। ਜਿਥੇ ਰਾਜੂ ਵੱਲੋਂ ਰੌਲਾ ਪਾਉਣ ‘ਤੇ ਦੋਸ਼ੀ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਜੋ ਦੋਵਾਂ ਨੂੰ ਇਲਾਜ਼ ਲਈ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਦੀਪਕ ਕੁਮਾਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਸ ਨੇ ਉਕਤ ਦੋਸ਼ੀਆਂ ਦੇ ਖਿਲਾਫ 320, 307, 324, 341, 34 ਆਈ.ਪੀ.ਸੀ. ਤਹਿਤ ਮਾਮਲਾ ਦਰਜ਼ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।
Please Share This News By Pressing Whatsapp Button