ਕੈਪਟਨ ਸਰਕਾਰ ਦੀ ਨੀਤੀਆਂ ਤੋਂ ਦੁਖੀ ਲੋਕ ਪ੍ਰੀਤੀ ਮਲਹੋਤਰਾ ਦੀ ਅਗਵਾਈ ‘ਚ ਹੋਏ ਆਮ ਆਦਮੀ ਪਾਰਟੀ ‘ਚ ਸ਼ਾਮਲ
ਪਟਿਆਲਾ, 15 ਮਾਰਚ (ਰੁਪਿੰਦਰ ਸਿੰਘ) : ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਮਾਡਲ ਟਾਊਨ ਵਿੱਚ ਭਾਰੀ ਇਕੱਠ ਕੀਤਾ ਗਿਆ, ਜਿਸ ਵਿਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਸਿਰਕਤ ਨੇ ਕੀਤੀ। ਇਸ ਮੌਕੇ ਪ੍ਰੀਤੀ ਮਲਹੋਤਰਾ ਸਾਬਕਾ ਪ੍ਰਧਾਨ ਬਿਜਲੀ ਅੰਦੋਲਨ ਹਲਕਾ ਦਿਹਾਤੀ ਪਟਿਆਲਾ ਦੀ ਅਗਵਾਈ ਵਿਚ 100 ਦੇ ਕਰੀਬ ਪ੍ਰੀਵਾਰ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ। ਉਨ੍ਹਾਂ ਪਾਰਟੀ ਦੀ ਮਜਬੂਤੀ ਲਈ ਹਰ ਤਰਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੋਕੇ ਪ੍ਰੀਤੀ ਮਲਹੋਤਰਾ ਨੇ ਦੱਸਿਆ ਕਿ ਮੋਦੀ ਸਰਕਾਰ ਦੁਆਰਾ ਪਾਸ ਕਾਲੇ ਕਾਨੂੰਨਾ ਕਰਕੇ ਲੋਕਾ ਵਿੱਚ ਭਾਰੀ ਗੁੱਸਾ ਹੈ ਪਰ ਇਸ ਦੇ ਉਲਟ ਲੋਕਾ ਨੂੰ ਕਾਂਗਰਸ ਤੋ ਵੀ ਆਸ ਨਹੀ ਹੈ। ਪੰਜਾਬ ਵਿੱਚ ਜੀਓ ਸਿੰਮ ਨੂੰ ਪੋਰਟ ਕਰਵਾ ਰਹੇ ਹਨ ਪਰ ਕੈਪਟਨ ਅਮਰਿੰਦਰ ਸਿੰਘ ਬਿਜਲੀ ਬੋਰਡ ਦੇ ਕਰਮਚਾਰਿਆ ਨੂੰ ਵੋਡਾਫ਼ੋਨ ਦੀ ਸਿੰਮ ਬਦਲ ਕੇ ਜੀਓ ਸਿੰਮ ਚਾਲੂ ਕਰਵਾਉਣ ਲਈ ਆਰਡਰ ਕੱਡ ਰਹੇ ਹਨ ਦਿੱਲੀ ਵਿੱਚ ਜਦੋ ਕਿ ਕੇਜਰੀਵਾਲ ਸਰਕਾਰ ਮੁਫਤ ਪਾਣੀ, ਬਿਜਲੀ ਬਹੁਤ ਘੱਟ ਰੇਟ ਤੇ ਅਤੇ ਵਧੀਆ ਸਰਕਾਰੀ ਸਕੂਲਾ ਵਿੱਚ ਮੁਫਤ ਪੜਾਈ ਅਤੇ ਸਾਰੇ ਹਸਪਤਾਲਾ ਵਿੱਚ ਮੁਫਤ ਇਲਾਜ ਕਰ ਰਹੀ ਹੈ ਜਦੋ ਕੀ ਪੰਜਾਬ ਸਰਕਾਰ ਇਸਦੇ ਉਲਟ ਲੋਕਾਂ ਦੀ ਪੂਰੀ ਤਰਾ ਲੁੱਟ ਕਰ ਰਹੀ ਹੈ ਅਤੇ ਉਹਨਾ ਨੇ ਕਿਹਾ ਕਿ ਜਿਲਾ ਪਟਿਆਲਾ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਇਕਜੁਟਤਾ ਨਾਲ ਕੰਮ ਕਰ ਰਹੇ ਹਨ ਵਖ ਵਖ ਹਲਕਿਆ ਵਿੱਚ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ। ਇਸ ਮੋਕੇ ਸੀਨੀਅਰ ਆਗੂ ਅਮਰੀਕ ਸਿੰਘ ਬੰਗੜ, ਸੰਜੀਵ ਗੁਪਤਾ, ਰਣਧੀਰ ਸਿੰਘ ਖਟੜਾ ਰੋਸ਼ਨੀ ਮੌੜਾਂ, ਸੁਖਦੇਵ ਸਿੰਘ ਭੱਟੀ, ਹਰਪ੍ਰੀਤ ਸਿੰਘ, ਪ੍ਰੇਮ ਸਿੰਘ ਖਾਲਸਾ, ਅੰਮ੍ਰਿਤਪਾਲ ਸਿੰਘ, ਅਵਤਾਰ ਸਿੰਘ, ਅਮਰਜੀਤ ਸਿੰਘ ਤੇ ਰਾਜਵਿੰਦਰ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਬੀਬੀਆਂ ਨੇ ਸ਼ਮੂਲੀਅਤ ਕੀਤੀ।
Please Share This News By Pressing Whatsapp Button