
ਪੰਜਾਬ ਦੀ ਰਾਜਨੀਤੀ ਨੂੰ ਨਵਾਂ ਮੋੜ ਦੇਵੇਗਾ ਆਮ ਆਦਮੀ ਪਾਰਟੀ ਦਾ ਕਿਸਾਨ ਮਹਾਂਸੰਮੇਲਨ – ਮੇਜਰ ਮਲਹੋਤਰਾ
ਪਟਿਆਲਾ, 15 ਮਾਰਚ (ਰੁਪਿੰਦਰ ਸਿੰਘ) : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮੇਜਰ ਮਲਹੋਤਰਾ (ਰਿਟਾ) ਨੇ ਅੱਜ ਇਥੇ ਕਿਹਾ ਕਿ 21 ਮਾਰਚ ਐਤਵਾਰ ਨੂੰ ਬਾਘਾਪੁਰਾਣਾ ਵਿਖੇ ਹੋਣ ਜਾ ਰਿਹਾ ਆਮ ਆਦਮੀ ਪਾਰਟੀ ਦਾ ਕਿਸਾਨ ਸੰਮੇਲਨ ਹਰ ਪੱਖ ਤੋਂ ਇਤਿਹਾਸਕ ਹੋਵੇਗਾ ਅਤੇ ਸੂਬੇ ਦੀ ਰਾਜਨੀਤੀ ਨੂੰ ਇਕ ਨਵਾਂ ਮੋੜ ਦੇਵੇਗਾ।
ਮੇਜਰ ਮਲਹੋਤਰਾ ਪਟਿਆਲਾ ਦਿਹਾਤੀ ਵਿਚ ਗੋਬਿੰਦ ਨਗਰ ਵਿੱਚ ਇਸ ਮਹਾਂ ਸੰਮੇਲਨ ਦੇ ਸਬੰਧ ਵਿੱਚ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਦੇ ਨਾਲ ਬਲਾਕ ਪ੍ਰਧਾਨ ਅਮਰਜੀਤ ਸਿੰਘ ਭਾਟੀਆ, ਸਰਕਲ ਇੰਚਾਰਜ (ਸੁਪਰਡੈਂਟ ਰਿਟਾਇਰਡ) ਹਰਜੀਤ ਸਿੰਘ, ਸਰਕਲ ਇੰਚਾਰਜ ਬਲਜੀਤ ਸ਼ਰਮਾ ਵੀ ਮੌਜੂਦ ਸਨ।
ਉਹਨਾਂ ਨੇ ਕਿਹਾ ਕਿ ਪੰਜਾਬ ਦੇ ਪਿੰਡ-ਪਿੰਡ ਅਤੇ ਸ਼ਹਿਰ-ਸ਼ਹਿਰ ਵਿੱਚ ਇਸ ਮਹਾਂ ਸੰਮੇਲਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਅਤੇ ਸਭ ਤਰਫ ਲੋਕਾਂ ਵਿੱਚ ਇਸ ਪ੍ਰਤੀ ਬਹੁਤ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਪੰਜਾਬ ਭਰ ਤੋਂ ਲੋਕ ਬੱਸਾਂ, ਕਾਰਾਂ ਅਤੇ ਟਰਾਲੀਆਂ ਵਿੱਚ ਬੈਠ ਕੇ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਸ੍ਰੀ ਭਗਵੰਤ ਮਾਨ ਨੂੰ ਸੁਣਨ ਦੇ ਲਈ ਬਾਘਾਪੁਰਾਣਾ ਪਹੁੰਚਣਗੇ।
Please Share This News By Pressing Whatsapp Button