
ਇੱਕ ਲੱਖ ਬਾਰਾਂ ਹਜ਼ਾਰ ਦੀ ਜਾਅਲੀ ਕਰੰਸੀ ਸਮੇਤ ਕਾਬੂ

ਪਾਤੜਾਂ, 15 ਮਾਰਚ ( ਸੰਜੇ ਗਰਗ )
ਪਾਤੜਾਂ ਪੁਲਸ ਨੇ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਉਤੇ ਨਾਕੇਬੰਦੀ ਕਰਕੇ ਇਕ ਵਿਅਕਤੀ ਨੂੰ ਇੱਕ ਲੱਖ ਤੋਂ ਵੱਧ ਰਕਮ ਦੀ ਜਾਅਲੀ ਕਰੰਸੀ ਨਾਲ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਫੜੇ ਗਏ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ । ਅਦਾਲਤ ਨੇ ਕਥਿਤ ਦੋਸ਼ੀ ਨੂੰ ਹੋਰ ਪੁਛਗਿੱਛ ਲਈ ਦੋ ਦਿਨ ਦਾ ਪੁਲਿਸ ਰਿਮਾਂਡ ਇੱਥੇ ਭੇਜ ਦਿੱਤਾ ਹੈ ।
ਜਾਣਕਾਰੀ ਦਿੰਦਿਆਂ ਡੀ ਐੱਸ ਪੀ ਪਾਤੜਾਂ ਭਰਪੂਰ ਸਿੰਘ ਨੇ ਦੱਸਿਆ ਕਿ ਥਾਣਾ ਮੁਖੀ ਪਾਤੜਾਂ ਸਬ ਇੰਸਪੈਕਟਰ ਰਣਬੀਰ ਸਿੰਘ ਤੇ ਸਿਟੀ ਪੁਲੀਸ ਚੌਕੀ ਦੇ ਇੰਚਾਰਜ ਕਰਨੈਲ ਸਿੰਘ ਵੱਲੋਂ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਨਰਵਾਣਾ ਰੋਡ ਬਾਈਪਾਸ ਚੌਕ ਵਿਚ ਨਾਕਾਬੰਦੀ ਕੀਤੀ ਸੀ ਕਿ ਸੂਚਨਾ ਮਿਲੀ ਕਿ ਇੱਕ ਵਿਅਕਤੀ ਜਾਅਲੀ ਕਰੰਸੀ ਸਮੇਤ ਆ ਰਿਹਾ ਹੈ। ਇਸ ਦੌਰਾਨ ਪੁਲਿਸ ਨੇ ਸਪਲੈਂਡਰ ਮੋਟਰਸਾਈਕਲ ਤੇ ਆ ਰਹੇ ਇਕ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਸੱਠ ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਹੋਈ । ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਛਾਣ ਪਿੰਡ ਕਰੀਮਨਗਰ ਉਰਫ਼ ਚਿੱਚੜਵਾਲਾ ਵਿਖੇ ਡਾਕਟਰੀ ਦੀ ਦੁਕਾਨ ਕਰਦੇ ਗੁਰਚਰਨ ਰਾਮ ਵਜੋਂ ਹੋਈ ਹੈ। ਕਥਿਤ ਦੋਸ਼ੀ ਤੋਂ ਕੀਤੀ ਗਈ ਮੁੱਢਲੀ ਪੜਤਾਲ ਮਗਰੋਂ ਉਸ ਦੇ ਦੱਸਣ ਤੇ ਉਸ ਦੀ ਡਾਕਟਰੀ ਦੀ ਦੁਕਾਨ ਵਿਚੋਂ ਇਕਵੰਜਾ ਹਜ਼ਾਰ ਰੁਪਏ ਹੋਰ ਬਰਾਮਦ ਕਰਨ ਦੇ ਨਾਲ ਨਾਲ ਜਾਅਲੀ ਕਰੰਸੀ ਤਿਆਰ ਕਰਨ ਲਈ ਵਰਤਿਆ ਜਾਣ ਵਾਲਾ ਸਾਜ਼ੋ ਸਾਮਾਨ ਜਿਸ ਵਿਚ ਪ੍ਰਿੰਟਰ ਕਮ ਸਕੈਨਰ ਮੇਕ ਬ੍ਰਦਰ, ਕਟਰ, ਤਿੰਨ ਸਿਆਹੀ ਦੀਆਂ ਬੋਤਲਾਂ, ਇਕ ਡੱਬਾ ਪੇਸਟਿੰਗ ਸਲੂਸ਼ਨ, ਸਕੇਲ ਮੋਬਾਇਲ ਫੋਨ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।
Please Share This News By Pressing Whatsapp Button