
ਕੋਹਿਨੂਰ ਮਿਸ ਐਂਡ ਮਿਸਿਜ਼ ਵਰਲਡ ਪੰਜਾਬਣ ਇੰਡੀਆ ਲਈ ਕਰਵਾਈ ਕਰਾਊਨ ਲਾਂਚ ਪਾਰਟੀ – ਮਿੰਨੀ ਸੋਢੀ ਜੇਤੂ 2019 ਸੀਜ਼ਨ ਨੂੰ ਕੀਤਾ ਬ੍ਰਾਂਡ ਅੰਬੈਸਡਰ ਘੋਸ਼ਿਤ
ਪਟਿਆਲਾ, 17 ਮਾਰਚ (ਰੁਪਿੰਦਰ ਸਿੰਘ) : ਕੋਹਿਨੂਰ ਮਿਸ ਐਂਡ ਮਿਸਿਜ਼ ਵਰਲਡ ਪੰਜਾਬਣ ਇੰਡੀਆ ਦੇ ਤੀਜੇ ਸੀਜਨ ਦੇ ਫਾਈਨਲ ਮੁਕਾਬਲੇ, ਜੋ ਕਿ ਮਿਤੀ 26 ਮਾਰਚ ਨੂੰ ਚੰਡੀਗੜ੍ਹ ਵਿਖੇ ਆਯੋਜਿਤ ਹੋਣ ਜਾ ਰਹੇ ਹਨ, ਲਈ ਭਾਗ ਲੈਣ ਵਾਲੇ ਉਮੀਦਵਾਰਾਂ ਦੇ ਪੰਜਾਬ ਦੇ ਵੱਖ-ਵੱਖ ਹਿੱਸਿਆ ਵਿੱਚ ਟਰਾਇਲ ਲਏ ਗਏ ਅਤੇ ਇਸੇ ਲੜੀ ਤਹਿਤ ਲੁਧਿਆਣਾ ਸ਼ਹਿਰ ਤੋਂ ਬਾਅਦ ਤੀਜੇ ਗੇੜ੍ਹ ਦੇ ਟਰਾਇਲਾਂ ਵਿੱਚ ਇਹ ਚੋਣ ਮੁਕਾਬਲੇ ਪਟਿਆਲਾ ਦੇ ਹੋਟਲ ਇਕਬਾਲ ਇਨ ਵਿਖੇ ਅੱਜ ਆਯੋਜਿਤ ਕੀਤੇ ਗਏ। ਕਾਬਿਲੇ ਜ਼ਿਕਰ ਹੈ ਕਿ ਬੰਧਨ ਈਵੈਂਟ ਮੈਨੇਜਮੈਂਟ ਵੱਲੋਂ ਸ੍ਰੀਮਤੀ ਨੈਨਸੀ ਘੁੰਮਣ ਦੀ ਅਗਵਾਈ ਵਿੱਚ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦੌਰਾਨ ਚੰਡੀਗੜ੍ਹ ਵਿਚ ਹੋਣ ਵਾਲੇ ਫਾਈਨਲ ਮੁਕਾਬਲਿਆਂ ਲਈ ਕਰਾਊਨ ਲਾਂਚ ਪਾਰਟੀ ਵੀ ਆਯੋਜਿਤ ਕੀਤੀ ਗਈ, ਜਿਸ ਵਿੱਚ ਸ੍ਰੀਮਤੀ ਮਿੰਨੀ ਸੋਢੀ, ਜੇਤੂ ਕੋਜ਼ਿਨੂਰ ਮਿਸਿਜ਼ ਵਰਲਡ ਪੰਜਾਬਣ 2019 ਨੂੰ ਕਰਾਊਨ ਪਹਿਨਾ ਕੇ ਮਿਸ ਐਂਡ ਮਿਸਿਜ਼ ਵਰਲਡ ਪੰਜਾਬਣ ਦਾ ਬਰਾਂਡ ਅੰਬੈਸਡਰ ਵੀ ਐਲਾਨਿਆ ਗਿਆ। ਇਸ ਤੋਂ ਇਲਾਵਾ ਫਾਈਕਲ ਮੁਕਾਬਲਿਆਂ ਲਈ ਜੇਤੂ ਕਰਾਊਨਾਂ ਦੀ ਪ੍ਰਦਰਸ਼ਨੀ ਕੀਤੀ ਗਈ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਇਰੈਕਟਰ ਨੈਨਸੀ ਘੁੰਮਣ ਨੇ ਦੱਸਿਆ ਕਿ ਬੰਧਨ ਈਵੈਂਟ ਮੈਨੇਜਮੈਂਟ ਇਕਲੌਤੀ ਪੰਜਾਬੀ ਸੰਸਥਾ ਹੈ ਜੋ ਕਿ ਪੰਜਾਬ ਦੀਆਂ ਮਹਿਲਾਵਾਂ ਨੂੰ ਪੁਰਾਣੇ ਪੰਜਾਬੀ ਸੱਭਿਆਚਾਰ ਨਾਲ ਜੋੜਦੇ ਹੋਏ ਉਹਨਾਂ ਨੂੰ ਅੰਤਰਰਾਸ਼ਟਰੀ ਮੰਚ ਉਪਲਬਧ ਕਰਵਾਉਣ ਲਈ ਵਚਨਬੱਧ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿਖੇ 26 ਮਾਰਚ ਨੂੰ ਮਿਸ ਐਂਡ ਮਿਸਿਜ਼ ਕੋਜ਼ਿਨੂਰ ਵਰਲਡ ਪੰਜਾਬਣ ਦੇ ਤੀਜੇ ਸੀਜ਼ਨ ਤੋਂ ਪਹਿਲਾਂ ਪਹਿਲਾ ਸੀਜ਼ਨ ਦੁਬਈ ਅਤੇ ਦੂਜਾ ਸੀਜਨ ਇੰਗਲੈਂਡ ਵਿਖੇ ਸਫਲਤਾਪੂਰਵਕ ਕਰਵਾਇਆ ਜਾ ਚੁੱਕਾ ਹੈ। ਜਿਸ ਵਿੱਚ ਪੂਰੀ ਦੁਨੀਆਂ ਦੀਆਂ ਪੰਜਾਬਣਾਂ ਨੇ ਭਾਗ ਲਿਆ।
ਪਟਿਆਲਾ ਦੇ ਇਕ ਲਿੱਜੀ ਹੋਟਲ ਵਿਖੇ ਅੱਜ ਦੇ ‘ਕਰਾਊਨ ਲਾਂਚ’ ਪ੍ਰੋਗਰਾਮ ਵਿੱਚ ਤੀਜੇ ਸੀਜ਼ਨ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨ ਲਈ ਕੁੱਲ 30 ਮਹਿਲਾਵਾਂ ਨੇ ਭਾਗ ਲਿਆ। ਇਹਨਾਂ ਦੇ ਮੁਕਾਬਲਿਆਂ ਦੇ ਵੱਖ-ਵੱਖ ਚੱਲੇ ਰਾਊਂਡਾਂ ਵਿਚ ਪਹਿਲੇ ਗੇੜ ਦੇ ਰਾਊਂਡ ਵਿੱਚ ਉਨ੍ਹਾਂ ਦਾ ਸਰਬਪੱਖੀ ਗਿਆਨ, ਦੂਜੇ ਗੇੜ ਵਿੱਚ ਪੁਰਾਣੇ ਸਭਿਆਚਾਰ ਪੰਜਾਬ ਬਾਰੇ ਜਾਣਕਾਰੀ ਅਤੇ ਫਰਕ, ਤੀਜੇ ਗੇੜ ਵਿੱਚ ਵੀਡੀਓ ਸੂਟ ਅਤੇ ਪ੍ਰਚਾਰ ਅਤੇ ਚੌਥੇ ਗੇੜ ਵਿੱਚ ਇਹਨਾਂ ਮਹਿਲਾ ਪ੍ਰਤੀਭਾਗੀਆਂ ਦੀ ਓਵਰਆਲ ਗਰੂਮਿੰਗ ਸ਼ਾਮਲ ਹੈ। ਦੱਸਣਯੋਗ ਹੈ ਕਿ ਇਸ ਪ੍ਰੋਗਰਾਮ ਦਾ 2020 ਆਯੋਜਨ ਕਰੋਨਾ ਕਾਲ ਦੇ ਚੱਲਦਿਆਂ ਕੈਂਸਲ ਹੋ ਗਿਆ ਸੀ। ਇਸ ਸਮਾਰੋਹ ਦੌਰਾਨ ਉੱਘੀ ਪੰਜਾਬੀ ਫਿਲਮ ਹਸਤੀ ਮਿਸ ਪੂਨਮ ਸੂਦ, ਸ੍ਰੀਮਤੀ ਹਰਸ਼ ਬਜਾਜ ਸਮਾਜਿਕ ਕਾਰਜਕਰਤਾ ਅਤੇ ਸ੍ਰੀਮਤੀ ਡਿੰਪੀ ਸੇਠੀ, ਹੋਟਲ ਇਕਬਾਲ ਇਨ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕੀਤੀ। ਜਦੋਂ ਕਿ ਮਹੱਤਵਪੂਰਨ ਮਹਿਮਾਨਾਂ ਵਿੱਚ ਸ੍ਰੀਮਤੀ ਮਦਾਨ, ਐਮ.ਡੀ. ਸਟੈਲਾ ਕਾਂਟੀਨੈਂਟਲ ਹੋਟਲ ਲੁਧਿਆਣਾ ਅਤੇ ਸ੍ਰੀਮਤੀ ਹਰਲੀਨ ਕੌਰ, ਨਿਰਦੇਸਕਾ ਪਲੇਅਵੇਜ਼ ਸਕੂਲ ਪਟਿਆਲਾ ਨੇ ਪ੍ਰਤੀਭਾਗੀਆਂ ਦੀ ਹੋਸਲਾ ਅਫਜ਼ਾਈ ਕੀਤੀ। ਇਨ੍ਹਾਂ ਤੋਂ ਇਲਾਵਾ ਵਿਸ਼ੇਸ਼ ਮਹਿਮਾਨਾਂ ਵਿੱਚ ਸ੍ਰੀਮਤੀ ਪ੍ਰੀਤੀ ਗੋਰੀ ਮਿਸਿਜ਼ ਪਟਿਆਲਾ ਦੀਵਾ 2015 ਅਤੇ ਸ੍ਰੀਮਤੀ ਮੰਜੂ ਸੇਠੀ ਮੋਜੂਦ ਸਨ।
ਮਹੱਤਵਪੂਰਨ ਮਹਿਮਾਨਾਂ ਵਿੱਚ ਸ੍ਰੀਮਤੀ ਗੁਰਦੇਵ ਕੌਰ, ਸਮਾਜਿਕ ਕਾਰਜਕਰਤਾ ਦਿਵਿਆ ਅਰੋੜਾ ਨਿਰਦੇਸ਼ਕਾਂ ਗਾਲਾ ਸਲੂਨ ਐਂਡ ਸਪਾ, ਜ਼ਸਪ੍ਰੀਤ ਕੌਰ ਜੱਸੀ, ਜੇਤੂ ਮਿਸਿਜ਼ ਨਾਰਥ ਇੰਡੀਆ 2019 ਤੇ ਮਿਸਿਜ਼ ਏਸ਼ੀਆ ਯੂਨੀਵਰਸ ਗਲੋਬ 2020 ਅਤੇ ਪੂਜਾ ਸ਼ਰਮਾ ਆਦਿ ਨੇ ਹੋਸਲਾ ਅਫਜ਼ਾਈ ਕੀਤੀ। ਸ੍ਰੀ ਵਿਕਰਮ ਨੇ ਬਤੌਰ ਐਂਕਰ ਬੇਹਤਰੀਨ ਭੂਮਿਕਾ ਨਿਭਾਈ ਜਦੋਂ ਕਿ ਡਾ. ਸ਼ੈਲੀ ਪਰਾਸ਼ਰ ਅਤੇ ਸ੍ਰੀਮਤੀ ਦਿਵਯਮ ਪਾਯਲ, ਸ੍ਰੀਮਤੀ ਮਨਪ੍ਰੀਤ ਕੌਰ ਮਰਲਿਨ ਸਟੂਡੀਓ ਐਂਡ ਅਕੈਡਮੀ, ਲੁਧਿਆਣਾ ਆਦਿ ਨੇ ਵੀ ਬਤੌਰ ਗਰੂਮਿੰਗ ਪਾਰਟਨਰ ਆਪਣਾ ਅਹਿਮ ਯੋਗਦਾਨ ਪਾਇਆ।
Please Share This News By Pressing Whatsapp Button