
ਨਸ਼ੀਲੇ ਪਦਾਰਥਾਂ ਸਮੇਤ ਇਕ ਗ੍ਰਿਫਤਾਰ
ਪਟਿਆਲਾ, 17 ਮਾਰਚ (ਰੁਪਿੰਦਰ ਸਿੰਘ) : ਥਾਣਾ ਸਿਵਲ ਲਾਈਨ ਪਟਿਆਲਾ ਦੀ ਪੁਲਿਸ ਨੇ 2625 ਨਸ਼ੀਲੀਆਂ ਗੋਲੀਆਂ ਅਤੇ 384 ਨਸ਼ੀਲੇ ਕੈਪਸੂਲਾਂ ਸਮੇਤ ਰਮੇਸ਼ ਕੁਮਾਰ ਪੁੱਤਰ ਪਿਆਰੇ ਲਾਲ ਵਾਸੀ ਆਦਰਸ਼ ਕਲੋਨੀ ਅਬਲੋਵਾਲ ਗ੍ਰਿਫਤਾਰ ਕੀਤਾ ਹੈ। ਰਮੇਸ਼ ਕੁਮਾਰ ਦੇ ਪੁਲਿਸ ਨੇ ਨਸ਼ਾ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ਼ ਕਰ ਲਿਆ ਹੈ। ਸਹਾਇਕ ਥਾਣੇਦਾਰ ਰਘਵੀਰ ਸਿੰਘ ਅਨੁਸਾਰ ਪੁਲਸ ਪੁਲਿਸ ਪਾਰਟੀ ਸਮੇਤ ਅਬਲੋਵਾਲ ਪੁਲੀ ਪਟਿਆਲਾ ਪਾਸ ਮੌਜੂਦ ਸੀ, ਜਿਸ ਨੇ ਸ਼ੱਕ ਦੇ ਆਧਾਰ ‘ਤੇ ਉਕਤ ਕਥਿਤ ਦੋਸ਼ੀ ਨੂੰ ਜਦੋਂ ਰੋਕ ਕੇ ਚੈਕ ਕੀਤਾ ਤਾਂ ਉਸ ਪਾਸੋਂ 2625 ਨਸ਼ੀਲੀਆਂ ਗੋਲੀਆਂ ਅਤੇ 384 ਨਸ਼ੀਲੇ ਕੈਪਸੂਲ ਬ੍ਰਾਮਦ ਕੀਤੇ ਗਏ। ਪੁਲਿਸ ਨੇ ਉਕਤ ਕਥਿਤ ਦੋਸ਼ੀ ਦੇ ਖਿਲਾਫ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Please Share This News By Pressing Whatsapp Button