ਸਕੂਟਰ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਵਾਲੇ 2 ਚੜ੍ਹੇ ਪੁਲਿਸ ਅੜਿੱਕੇ
ਪਟਿਆਲਾ, 17 ਮਾਰਚ (ਰੁਪਿੰਦਰ ਸਿੰਘ) : ਥਾਣਾ ਅਰਬਨ ਅਸਟੇਟ ਪਟਿਆਲਾ ਦੀ ਪੁਲਿਸ ਨੇ ਮੋਟਰਸਾਈਕਲ ਸਕੂਟਰ ਚੋਰੀ ਕਰਕੇ ਉਨ੍ਹਾਂ ਦੇ ਨੰਬਰ ਪਲੇਟ ਬਦਲ ਕੇ ਅੱਗੇ ਵੇਚਣ ਵਾਲੇ 2 ਚੋਰਾਂ ਤੋਂ ਚੋਰੀ ਦੀ ਇਕ ਸਕੂਟਰੀ ਬ੍ਰਾਮਦ ਕੀਤੀ ਹੈ। ਉਕਤ ਮਾਮਲੇ ‘ਚ ਨਾਮਜ਼ਦ ਵਿਅਕਤੀ ਹਰਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਰਿਸ਼ੀ ਕਲੋਨੀ ਅਤੇ ਇਸ ਦੇ ਨਾਲ ਇਕ ਹੋਰ ਨਾ ਮਾਲੂਮ ਵਿਅਕਤੀ ਦੇ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 411 ਤਹਿਤ ਮਾਮਲਾ ਦਰਜ਼ ਕਰ ਲਿਆ ਹੈ। ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਅਨੁਸਾਰ ਉਹ ਪੁਲਿਸ ਪਾਰਟੀ ਸਮੇਤ ਬੱਤੀ ਵਾਲਾ ਚੌਂਕ ਬਾਈਪਾਸ ਕੋਲ ਮੌਜੂਦ ਸੀ, ਜਿਸ ਨੂੰ ਇਤਲਾਹ ਮਿਲੀ ਕਿ ਉਕਤ ਦੋਸ਼ੀ ਹਰਵਿੰਦਰ ਸਿੰਘ ਸਮੇਤ ਇਕ ਹੋਰ ਨਾ ਮਾਲੂਮ ਵਿਅਕਤੀ ਦੋਵੇਂ ਮਿਲ ਕੇ ਮੋਟਰਸਾਈਕਲ ਤੇ ਹੋਰ ਵਹੀਕਲ ਚੋਰੀ ਕਰਕੇ ਉਨ੍ਹਾਂ ਦੀਆਂ ਨੰਬਰ ਪਲੇਟਾਂ ਬਦਲ ਕੇ ਅੱਗੇ ਵੇਚ ਦਿੰਦੇ ਹਨ, ਇਤਲਾਹ ਅਨੁਸਾਰ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਉਕਤ ਦੋਸ਼ੀ ਚੋਰੀ ਦੀ ਸਕੂਟਰੀ ਵੇਚਣ ਲਈ ਪਟਿਆਲਾ ਵੱਲ ਆ ਰਹੇ ਹਨ, ਜਿਨ੍ਹਾਂ ਨੂੰ ਦੋਰਾਨੇ ਨਾਕਾਬੰਦੀ ਬਿਨ੍ਹਾਂ ਨੰਬਰੀ ਸਕੂਟਰੀ ਸਮੇਤ ਗ੍ਰਿਫਤਾਰ ਕਰ ਲਿਆ ਹੈ
Please Share This News By Pressing Whatsapp Button