ਚਾਰਦੀਵਾਰੀ ਅੰਦਰੋਂ 6 ਕਿਲੋ 400 ਗਰਾਮ ਵਜਨੀ ਗੀਲੇ ਹਰੇ ਬੂਟੇ ਡੋਡਾ ਚੂਰਾ ਪੋਸਤ ਦੇ ਬਰਾਮਦ
ਨਾਭਾ, 17 ਮਾਰਚ (ਰੁਪਿੰਦਰ ਸਿੰਘ) : ਥਾਣਾ ਸਦਰ ਦੀ ਪੁਲਿਸ ਚੌਕੀ ਇੰਚਾਰਜ ਤੋਂ ਸਬ ਇੰਸਪੈਕਟਰ ਮੋਹਨ ਸਿੰਘ ਸਮੇਤ ਪੁਲਿਸ ਟੀਮ ਗਸ਼ਤ ਦੌਰਾਨ ਬਾਹਦ ਪਿੰਡ ਢੀਂਗੀ ਮੌਜੂਦ ਸਨ ਤਾਂ ਇਤਲਾਹ ਮਿਲੀ ਕਿ ਇੱਕ ਵਿਅਕਤੀ ਨੇ ਆਪਣੇ ਇੱਕ ਪਲਾਟ ਦੀ ਚਾਰਦੀਵਾਰੀ ਅੰਦਰ ਡੋਡੇ ਦੀ ਖੇਤੀ ਕੀਤੀ ਹੈ ਤਾਂ ਪੁਲਿਸ ਟੀਮ ਨੇ ਰੇਡ ਕਰ ਮੋਕੇ ਤੋਂ 6 ਕਿਲੋ 400 ਗਰਾਮ ਵਜਨੀ ਗੀਲੇ ਹਰੇ ਬੂਟੇ ਡੋਡਾ ਚੂਰਾ ਪੋਸਤ ਦੇ ਬਰਾਮਦ ਕਰ ਆਪਣੇ ਕਬਜੇ ਵਿੱਚ ਲੈਕੇ ਉਕਤ ਵਿਅਕਤੀ ਜਿਸਦੀ ਪਛਾਣ ਕੁਲਦੀਪ ਸਿੰਘ ਪੁੱਤਰ ਲਾਲ ਸਿੰਘ ਵਾਸੀ ਪਿੰਡ ਦੋਦਾ ਵਜੋਂ ਹੋਈ ਜਿਸ ਖਿਲਾਫ ਪੁਲਿਸ ਨੇ ਨਸ਼ਾ ਰੋਕੂ ਐਕਟ ਤਹਿਤ ਮਾਮਲਾ ਦਰਜ ਕਰ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ।
Please Share This News By Pressing Whatsapp Button