ਕੁੱਟਮਾਰ ਸੰਬੰਧੀ ਮਾਮਲਾ ਦਰਜ
ਨਾਭਾ, 17 ਮਾਰਚ (ਰੁਪਿੰਦਰ ਸਿੰਘ) : ਥਾਣਾ ਕੋਤਵਾਲੀ ਵਿੱਖੇ ਬਲਦੇਵ ਸਿੰਘ ਪੁੱਤਰ ਭੀਮ ਦਾਸ ਵਾਸੀ ਨਮੋਲ ਜਿਲਾ ਸੰਗਰੂਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਸਥਾਨਕ ਤਿਰਵੇਨੀ ਪੈਲੇਸ ਵਿੱਖੇ ਕਿਸੇ ਸਮਾਗਮ ਵਿੱਚ ਸ਼ਾਮਿਲ ਹੋਣ ਆਇਆ ਸੀ ਜੋ ਸ਼ਾਮ ਕਰੀਬ ਛੇ ਵਜੇ ਮਲਕੀਤ ਸਿੰਘ, ਰੋਹਿਤ ਅਤੇ ਹੋਰ ਸਾਥੀਆਂ ਨੇ ਉਸਦੇ ਤਾਏ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤਾਂ ਰੋਕਣ ਪਰ ਉਕਤ ਵਿਅਕਤੀਆਂ ਨੇ ਉਸਦੇ ਭਰਾ ਸ਼ਿਆਮ ਅਤੇ ਮਾਤਾ ਦੀ ਵੀ ਕੁੱਟਮਾਰ ਕੀਤੀ ਇਸ ਝਗੜੇ ਦੌਰਾਨ ਉਸਦਾ ਪਰਸ ਵੀ ਗੁੰਮ ਹੋ ਗਿਆ ਤੇ ਮੋਬਾਇਲ ਫੋਨ ਟੁੱਟ ਗਿਆ। ਪੁਲਿਸ ਨੇ ਜਾਂਚ ਕਰਦੇ ਹੋਏ ਉਕਤ ਦੋਸ਼ੀਆਂ ਖਿਲਾਫ ਅਧੀਨ ਧਾਰਾ 323,341,506,34 ਆਈਪੀਸੀ ਤਹਿਤ ਮੁਕਦਮਾ ਦਰਜ ਕਰ ਲਿਆ ਹੈ।
Please Share This News By Pressing Whatsapp Button