
ਅਰਬਨ ਅਸਟੇਟ ਥਾਣਾ ਵੱਲੋਂ 36 ਘੰਟਿਆਂ ਵਿੱਚ ਦੋ ਕਾਤਲ ਗ੍ਰਿਫ਼ਤਾਰ
ਪਟਿਆਲਾ , 17 ਮਾਰਚ:(ਗਗਨ ਦੀਪ ਸਿੰਘ ਦੀਪ)
ਵਿਕਰਮਜੀਤ ਦੁੱਗਲ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਇਸ ਪ੍ਰੈੱਸ ਨੋਟ ਰਾਹੀਂ ਦੱਸਿਆ ਕਿ ਮਿਤੀ 14.03.2021 ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਤੋਂ ਇੱਕ ਟੈਲੀਫੋਨ ਥਾਣਾ ਅਰਬਨ ਅਸਟੇਟ ਪਟਿਆਲਾ ਮੌਸੂਲ ਹੋਇਆ ਕਿ ਮ੍ਰਿਤਕ ਦੀਪਕ ਪੁੱਤਰ ਰਾਕੇਸ਼ ਕੁਮਾਰ ਉਮਰ 20 ਸਾਲ ਵਾਸੀ ਸਾਹਿਬ ਨਗਰ ਥੇਹੜੀ ਜੋ ਲੜਾਈ ਝਗੜਾ ਹੋਣ ਕਾਰਨ ਮ੍ਰਿਤਕ ਹਾਲਤ ਵਿੱਚ ਅਤੇ ਰਾਜੂ ਗਿਰ ਪੁੱਤਰ ਨਾਜਰ ਗਿਰ ਵਾਸੀ ਸਾਹਿਬ ਨਗਰ ਥੋਹੜੀ ਮਜਰੂਬੀ ਹਾਲਤ ਵਿੱਚ ਦਾਖਲ ਹਸਪਤਾਲ ਹੋਏ ਹਨ। ਜਿਸ ਪਰ ਰੌਨੀ ਸਿੰਘ ਮੁੱਖ ਅਫਸਰ ਥਾਣਾ ਅਰਬਨ ਅਸਟੇਟ ਪਟਿਆਲਾ ਨੇ ਸਮੇਤ ਪੁਲਿਸ ਪਾਰਟੀ ਦੇ ਮੋਕਾ ਪਰ ਪੁੱਜ ਕੇ ਰਾਜੂ ਗਿਰ ਦਾ ਬਿਆਨ ਹਾਸਲ ਕਰਕੇ ਮੁਕੱਦਮਾ ਨੰ: 41 ਮਿਤੀ 14-03-2021 ਅ/ਧ 302,307,324,341,34 ਆਈ.ਪੀ.ਸੀ. ਥਾਣਾ ਅਰਬਨ ਅਸਟੇਟ ਪਟਿਆਲਾ ਬਰਖਿਲਾਫ ਲੱਲਾ ਉਰਫ ਲਵਪ੍ਰੀਤ ਸਿੰਘ ਵਾਸੀ ਸਾਹਿਬ ਨਗਰ ਥੇਹੜੀ, ਅਮੀਰ ਖਾਨ ਉਰਫ ਸਾਲੂ ਪੁੱਤਰ ਖਾਨ ਵਾਸੀ ਐਸ.ਐਸ.ਟੀ. ਨਗਰ ਪਟਿਆਲ, ਲਾਡੀ ਭਾਣਾ ਵਾਸੀ ਪਿੰਡ ਭੌਰਾ ਥਾਣਾ ਅਰਬਨ ਅਸਟੇਟ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ।
ਦੁੱਗਲ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਦਈ ਮੁਕੱਦਮਾ ਰਾਜੂ ਗਿਰ ਆਪਣੇ ਦੋਸਤ (ਮ੍ਰਿਤਕ) ਦੀਪਕ ਕੁਮਾਰ ਪੁੱਤਰ ਰਕੇਸ਼ ਕੁਮਾਰ ਵਾਸੀ ਪਿੰਡ ਸਾਹਿਬ ਨਗਰ ਥੇਹੜੀ ਨਾਲ ਮਿਤੀ 14-03-2021 ਨੂੰ ਸ਼ਰਾਬ ਦੇ ਠੇਕੇ ਦੇ ਸਾਹਮਣੇ ਖੜੇ ਸੀ ਤਾਂ ਵਕਤ ਕਰੀਬ 02/02:30 ਪੀ.ਐਮ ਪਰ ਲੱਲਾ ਪੁੱਤਰ ਰੋਸ਼ਾ ਗਿਰ ਵਾਸੀ ਸਾਹਿਬ ਨਗਰ ਥੋਹੜੀ ਪਟਿਆਲਾ, ਲਾਡੀ ਭਾਣਾ ਵਾਸੀ ਪਿੰਡ ਚੌਰਾ ਪਟਿਆਲਾ, ਸ਼ਾਲੂ (ਅਮੀਰ ਖਾਨ) ਪੁੱਤਰ ਖਾਨ ਵਾਸੀ ਐਸ.ਐਸ.ਟੀ. ਨਗਰ ਪਟਿਆਲਾ ਮੌਕਾ ਤੇ ਆ ਗਏ ਤੇ ਲੜਾਈ ਝਗੜਾ ਸ਼ੁਰੂ ਕਰਨ ਲੱਗ ਪਏ ਅਤੇ ਲੜਾਈ ਕਰਦੇ ਕਰਦੇ ਕਿੰਗ ਸਵੀਟਸ ਅਰਬਨ ਅਸਟੇਟ ਦੀ ਪਿਛਲੀ ਗਲੀ ਵਿੱਚ ਆ ਗਏ ਜਿੱਥੇ ਲੜਾਈ ਦੌਰਾਨ ਤਿੰਨੋ ਦੋਸ਼ੀਆਨ ਉਕਤਾਨ ਨੇ ਆਪਣੀ ਜੇਬ ਵਿਚੋਂ ਚਾਕੂ ਕੱਢ ਲਏ ਅਤੇ ਦੀਪਕ ਕੁਮਾਰ ਅਤੇ ਮੁਦੱਈ ਰਾਜੂ ਗਿਰ ਉੱਕਤ ਦੇ ਚਾਕੂ ਨਾਲ ਵਾਰ ਕੀਤੇ ਜੋ ਮ੍ਰਿਤਕ ਦੀਪਕ ਕੁਮਾਰ ਉੱਕਤ ਦੇ ਪੇਟ ਵਿਚ ਹੀ ਚਾਕੂ ਰਹਿ ਗਿਆ ਅਤੇ ਮੁੱਦਈ ਦੇ ਵੀ ਸੱਟਾਂ ਲੱਗੀਆ। ਜਿਥੇ ਮੌਕਾ ਤੇ ਪਿੰਡ ਵਾਸੀਆਂ ਨੇ ਆਕੇ ਮੁੱਦਈ ਮੁਕੱਦਮਾ ਅਤੇ ਮ੍ਰਿਤਕ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਵਾ ਦਿੱਤਾ ਜਿੱਥੇ ਡਾਕਟਰ ਨੇ ਦੀਪਕ ਕੁਮਾਰ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀ ਅਤੇ ਮੁੱਦਈ ਮੁੱਕਦਮਾ ਜੇਰੇ ਇਲਾਜ ਰਾਜਿੰਦਰਾ ਹਸਪਤਾਲ ਦਾਖਲ ਹੈ। ਵਜ਼ਾ ਰੰਜਿਸ਼ ਇਹ ਸੀ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਮ੍ਰਿਤਕ ਦੀਪਕ ਕੁਮਾਰ ਧਿਰ ਨੇ ਅਮੀਰ ਖਾਨ ਉਰਫ ਸਾਲੂ ਵਗੈਰਾ ਨੂੰ ਕੁਟਿਆ ਸੀ।
ਪੁਲਿਸ ਮੁੱਖੀ ਪਟਿਆਲਾ ਨੇ ਦੱਸਿਆ ਕਿ ਦੌਰਾਨੇ ਤਫਤੀਸ਼ ਦੋਸ਼ੀ ਅਮੀਰ ਖਾਨ ਉਰਫ ਸ਼ਾਲੂ ਪੁੱਤਰ ਖਾਨ ਵਾਸੀ ਐਸ.ਐਸ.ਟੀ ਨਗਰ ਥਾਣਾ ਡਿਵੀਜ਼ਨ ਨੰ: 04 ਪਟਿਆਲਾ ਨੂੰ ਮਿਤੀ 16-03-2021 ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਦੋਸ਼ੀ ਲਵਪ੍ਰੀਤ ਸਿੰਘ ਉਰਫ ਲੱਲਾ ਪੁੱਤਰ ਰੋਸ਼ਾ ਗਿਰ ਵਾਸੀ ਪਿੰਡ ਸਾਹਿਬ ਨਗਰ ਥੇਹੜੀ ਪਟਿਆਲਾ ਨੂੰ ਅੱਜ ਮਿਤੀ 17-03-2021 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਬਾਕੀ ਦੋਸ਼ੀਆਨ ਦੀ ਭਾਲ ਕੀਤੀ ਜਾ ਰਹੀ ਹੈ।
Please Share This News By Pressing Whatsapp Button