ਕਰੋਨਾ ਦੇ ਕਹਿਰ ਦੌਰਾਨ ਸ਼ਾਹੀ ਸ਼ਹਿਰ ਪਟਿਆਲਾ ‘ਚ ਖਾਣ ਪੀਣ ਦੀਆਂ ਵਸਤਾਂ ‘ਤੇ ਡੀ.ਸੀ. ਵੱਲੋਂ ਰੋਕ ਲਗਾਉਣ ਦੇ ਬਾਵਜੂਦ ਸ਼ਰ੍ਹੇਆਮ ਰਹੀਆਂ ਖੁੱਲੀਆਂ ਦੁਕਾਨਾਂ
ਮੌਕੇ ‘ਤੇ ਪਹੁੰਚੇ ਐਸ.ਐਚ.ਓ. ਕੋਤਵਾਲੀ ਇੰਦਰਪਾਲ ਸਿੰਘ ਚੌਹਾਨ ਨੇ ਦੁਕਾਨ ਕਰਵਾਈ ਬੰਦ ਪਰਚਾ ਕੀਤਾ ਦਰਜ
ਪਟਿਆਲਾ, 21 ਮਾਰਚ (ਗਗਨਦੀਪ ਸਿੰਘ ਦੀਪ) : ਪੂਰੇ ਸੂਬੇ ਅੰਦਰ ਵੱਧ ਰਹੇ ਕਰੋਨਾ ਕਹਿਰ ਦੇ ਚਲਦਿਆਂ ਪੰਜਾਬ ਸਰਕਾਰ ਦੀਆਂ ਨਵੀਂਆਂ ਹਦਾਇਤਾਂ ਅਨੁਸਾਰ ਹਫ਼ਤੇ ਦੇ ਆਖਰੀ ਦਿਨ ਐਤਵਾਰ ਨੂੰ ਰੈਂਸਟੋਰੈਂਟ ਅਤੇ ਖਾਣ ਪੀਣ ਵਾਲੀਆਂ ਵਸਤਾਂ ‘ਤੇ ਰੋਕ ਲਗਾਉਂਦੇ ਹੋਏ ਹੋਮ ਡਿਲੀਵਰੀ ਦੇ ਹੁਕਮ ਦਿੱਤੇ ਗਏ। ਉਥੇ ਹੀ ਸ਼ਾਹੀ ਸ਼ਹਿਰ ਪਟਿਆਲਾ ਅੰਦਰ ਸ਼ੇਰਾਂ ਵਾਲਾ ਗੇਟ ਦੇ ਨਜ਼ਦੀਕ ਇਕ ਨਾਮੀ ਫਾਸਟ ਫੂਡ ਦੀ ਦੁਕਾਨ ਸਰਕਾਰ ਦੀਆਂ ਹਦਾਇਤਾਂ ਨੂੰ ਟਿੱਚ ਜਾਣਦੀ ਸ਼ਰ੍ਹੇਆਮ ਖੁੱਲੀ ਰਹੀ। ਉਥੇ ਹੀ ਕੋਤਵਾਲੀ ਪੁਲਸ ਨੂੰ ਸੂਚਨਾ ਮਿਲਣ ‘ਤੇ ਐਸ.ਐਚ.ਓ ਕੋਤਵਾਲੀ ਇੰਦਰਪਾਲ ਸਿੰਘ ਚੌਹਾਨ ਨੇ ਮੌਕੇ ‘ਤੇ ਪਹੁੰਚ ਕੇ ਉਸ ਫਾਸਟ ਫੂਡ ਦੀ ਦੁਕਾਨ ਨੂੰ ਬੰਦ ਕਰਵਾਇਆ ਅਤੇ ਦੁਕਾਨ ਦੇ ਮਾਲਕ ਨੂੰ ਕਰੋਨਾ ਦਾ ਆਰ.ਟੀ.ਪੀ.ਸੀ.ਆਰ ਟੈਸਟ ਕਰਵਾਉਣ ਲਈ ਲੈ ਕੇ ਗਏ ਅਤੇ
ਐਫ.ਆਈ.ਆਰ ਨੰਬਰ 87 ਤੇ ਪਰਚਾ ਦਰਜ ਕੀਤਾ ਐਸ.ਐਚ.ਓ ਕੋਤਵਾਲੀ ਨੇ ਦੱਸਿਆ ਕਿ ਪਟਿਆਲਾ ਵਾਸੀਆਂ ਦੀ ਸ਼ਰੀਰਕ ਸੰਭਾਲ ਸਭ ਤੋਂ ਅਹਿਮ ਹੈ ਤੇ ਕਿਸੇ ਨੂੰ ਵੀ ਪਟਿਆਲਾ ਜਿਲ੍ਹੇ ਅੰਦਰ ਕਾਨੂੰਨੀ ਵਿਵਸਥਾ ਖਰਾਬ ਨਹੀਂ ਕੀਤੀ ਜਾਣ ਦਿੱਤੀ ਜਾਵੇਗੀ।
Please Share This News By Pressing Whatsapp Button