
ਕੋਰੋਨਾ ਕੇਸਾ ਦੀ ਪਟਿਆਲਾ ਜ਼ਿਲ੍ਹੇ ਵਿੱਚ ਹੋ ਰਹੀ ਹੈ ਆਏ ਦਿਨ ਦੀ ਮਿਣਤੀ,ਪੁਲਿਸ ਨੇ ਕਟਾਈ ਡੋਸਾ ਖਾਣ ਵਾਲਿਆਂ ਦੀ ਗਿਣਤੀ
ਪਟਿਆਲਾ 22 ਮਾਰਚ( ਬਲਵਿੰਦਰ ਪਾਲ)
ਉਪਰ ਲਿਖੀ ਤੁਕ ਬੰਦੀ ਦਾ ਅਰਥ ਕੁੱਝ ਇਸ ਪ੍ਰਕਾਰ ਹੈ, ਪਟਿਆਲਾ ਦੇ ਸ਼ੇਰਾਂ ਵਾਲੇ ਗੇਟ ਤੇ ਸਥਿਤ ਮਦਰਾਸੀ ਕਲਿਆਣ ਲਈ ਡੋਸੇ ਵਾਲਾ ਰਵੀਵਾਰ ਨੂੰ ਦੁਕਾਨ ਖੋਲ ਕੇ ਕੋਰੋਨਾ ਗਾਈਡਲਾਈਨਜ ਦੀ ਪਰਵਾਹ ਨਾ ਕਰਦੇ ਹੋਏ ਆਪਣੀ ਦੁਕਾਨ ਅੰਦਰ 20 ਤੋਂ ਬਾਅਦ ਡੋਸਾ ਪ੍ਰੇਮੀਆਂ ਨੂੰ ਡੋਸਾ ਖੁਆ ਰਿਹਾ ਸੀ ਕੋਤਵਾਲੀ ਪਟਿਆਲਾ ਪੁਲਿਸ ਦੇ ਏ ਐੱਸ ਆਈ ਜੈਦੀਪ ਸ਼ਰਮਾ ਗਸ਼ਤ ਕਰ ਰਹੇ ਸੀ ਤਾਂ ਉਨ੍ਹਾਂ ਨੇ ਦੇਖਿਆ ਮਦਰਾਸੀ ਡੋਸਾ ਸ਼ੇਰਾਂਵਾਲਾ ਗੇਟ ਦੇ ਮਾਲਿਕ ਕਲਿਆਣੀ ਜ਼ਿਲਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕਰਦਾ ਹੋਇਆ ਡੋਸਾਂ ਪਰੇਮੀਆਂ ਨੂੰ ਡੋਸਾ ਖੁਆ ਰਿਹਾ ਸੀ, ਡੋਸਾ ਪ੍ਰੇਮੀ ਵੀ ਇਸ ਤਰਾ ਉਮੜੇ ਹੋਏ ਸੀ ਜਿਸ ਤਰਾਂ ਅੱਜ ਡੋਸੇ ਵਾਲੇ ਨੇ ਫਰੀ ਦਾ ਲੰਗਰ ਲਾਇਆ ਹੋਇਆ ਹੈ, ਉਸ ਤੋਂ ਬਾਦ ਕਿ ਮਦਰਾਸੀ ਡੋਸੇ ਦੇ ਮਾਲਿਕ ਕਲਿਆਣੀ ਤੇ ਕੋਤਵਾਲੀ ਪਟਿਆਲਾ ਪੁਲਿਸ ਨੇ 188 ਆਈਪੀਸੀ ਦਾ ਮਾਮਲਾ ਦਰਜ ਕਰ ਦਿੱਤਾ
Please Share This News By Pressing Whatsapp Button