
ਸਰਕਾਰ ਵੱਲੋਂ ਸਕੂਲ ਬੰਦ ਕਰਵਾਉਣ ਦਾ ਸਟਾਫ ਵੱਲੋਂ ਵਿਰੋਧ
ਪਾਤੜਾਂ 24 ਮਾਰਚ (ਰਮਨ ਜੋਸ਼ੀ ): ਕਰੋਨਾ ਮਹਾਂ ਮਾਰੀ ਦੇ ਵਧਦੇ ਪ੍ਰਭਾਵ ਰੋਕਣ ਦੀ ਆੜ ਹੇਠ ਪੰਜਾਬ ਸਰਕਾਰ ਵੱਲੋਂ ਅਗਲੇ ਹੁਕਮਾਂ ਤੱਕ ਸਾਰੇ ਸਕੂਲ ਬੰਦ ਕਰਨ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਜਿਸ ਦੇ ਚਲਦਿਆਂ ਮਾਲਵਾ ਸਕੂਲ ਘੱਗਾ ਦੇ ਚੇਅਰਮੈਨ ਰਣਜੀਤ ਸਿੰਘ ਸਾਹੀ ਦੀ ਅਗਵਾਈ ਵਿੱਚ ਪੰਜਾਬ ਪ੍ਰਾਈਵੇਟ ਸਕੂਲ ਫੈਡਰੇਸ਼ਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਦੇ ਸਕੂਲ ਬੰਦ ਕਰਨ ਦੇ ਹੁਕਮ ਦਾ ਵਿਰੌਧ ਕੀਤਾ।
ਪ੍ਰਿੰ. ਸ੍ਰੀਮਤੀ ਬੇਅੰਤ ਕੌਰ ਸਾਹੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਬ ਸਰਕਾਰ ਅਪਣੀਆ ਨਾਕਾਮੀਆਂ ਨੂੰ ਛੁਪਾਉਣ ਲਈ ਕਰੋਨਾ ਦੀ ਆੜ ਵਿੱਚ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਸਾਜਿਸ਼ਾਂ ਰੱਚ ਰਹੀ ਹੈ। ਸਰਕਾਰ ਦੇ ਇਸ ਹੁਕਮ ਦਾ ਮਾਪਿਆਂ, ਵਿਦਾਰਥੀਆਂ ਅਤੇ ਅਧਿਆਪਕਾਂ ਦੁਆਰਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਮਾਪਿਆਂ ਅਤੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਦਾ ਹੀ ਪੜ੍ਹਾਈ ਦਾ ਨੁਕਸਾਨ ਅਜੇ ਤੱਕ ਪੂਰਾ ਕਰਨਾ ਮੁਸ਼ਕਿਲ ਹੋਇਆ ਪਿਆ ਸੀ ਪਰ ਸਰਕਾਰ ਨੇ ਇਸ ਵਾਰ ਫਿਰ ਤੋਂ ਸਕੂਲ ਬੰਦ ਕਰ ਕੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਸਕੂਲੀ ਵਿਦਿਆਥੀਆਂ ਦਾ ਭਵਿੱਖ ਖਤਰੇ ਵਿੱਚ ਹੈ।
Please Share This News By Pressing Whatsapp Button