ਸਵਰਗੀ ਅਮਰੀਕ ਸਿੰਘ ਦੇ ਪਰਿਵਾਰ ਨੂੰ ਮਾਲੀ ਸਹਾਇਤਾ
ਪਟਿਆਲਾ 24 ਮਾਰਚ (ਗਗਨ ਦੀਪ ਸਿੰਘ ਦੀਪ)
ਸ੍ਰੀ ਵਿਕਰਮ ਜੀਤ ਦੁੱਗਲ ਆਈ.ਪੀ.ਐਸ. ਪੁਲਿਸ ਮੁੱਖੀ ਪਟਿਆਲਾ ਨੇ ਸਵਰਗੀ ਅਮਰੀਕ ਸਿੰਘ ਸਹਾਇਕ ਥਾਣੇਦਾਰ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਉਸ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸਹਾਇਕ ਥਾਣੇਦਾਰ ਅਮਰੀਕ ਸਿੰਘ ਮਿਤੀ 16-03-2021 ਨੂੰ ਅਕਾਲ ਚਲਾਣਾ ਕਰ ਗਏ ਸਨ। ਸ੍ਰੀ ਦੁੱਗਲ ਨੇ ਇਸ ਮੌਕੇ ਦੱਸਿਆ ਕਿ ਅਮਰੀਕ ਸਿੰਘ ਪੰਜਾਬ ਪੁਲਿਸ ਦੇ ਈਮਾਨਦਾਰ ਅਤੇ ਸੂਝਵਾਨ ਕਰਮਚਾਰੀ ਸਨ, ਅਮਰੀਕ ਸਿੰਘ ਨੇ ਪਟਿਆਲਾ ਜ਼ਿਲ੍ਹਾ ਦੇ ਥਾਣਿਆਂ, ਟ੍ਰੈਫਿਕ ਵਿੰਗ ਅਤੇ ਪੀ.ਸੀ.ਆਰ. ਪਟਿਆਲਾ ਵਿਖੇ ਵੱਖ ਵੱਖ ਸਮੇਂ ਆਪਣੀ ਡਿਊਟੀ ਬੜੀ ਮਿਹਨਤ ਅਤੇ ਲਗਨ ਨਾਲ ਨਿਭਾਈ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਪੁਲਿਸ ਕਰਮਚਾਰੀਆਂ ਦੇ ਵੈਲਫੇਅਰ ਲਈ ਸ਼ੁਰੂ ਕੀਤੇ ਗਏ ‘ਏਕਤਾ ਫੰਡ’ ਵਿੱਚੋਂ ਇੱਕ ਲੱਖ ਰੁਪਏ ਦਾ ਚੈੱਕ ਸਵਰਗੀ ਅਮਰੀਕ ਸਿੰਘ ਦੇ ਪਰਿਵਾਰ ਨੂੰ ਮਾਲੀ ਸਹਾਇਤਾ ਵਜੋਂ ਦਿੱਤਾ। ਅੱਜ ਇਸ ਅੰਤਿਮ ਅਰਦਾਸ ਦੇ ਮੌਕੇ ਤੇ ਗੁਰਦੁਆਰਾ ਸਾਹਿਬ ਸੁੰਦਰ ਨਗਰ ਕਲੋਨੀ ਰਾਜਪੁਰਾ ਵਿਖੇ ਸ੍ਰੀ ਗੁਰਵਿੰਦਰ ਸਿੰਘ ਉਪ ਕਪਤਾਨ ਪੁਲਿਸ ਸਰਕਲ ਰਾਜਪੁਰਾ ਅਤੇ ਸਬ ਡਵੀਜਨ ਰਾਜਪੁਰਾ ਦੇ ਹੋਰ ਪੁਲਿਸ ਕਰਮਚਾਰੀ ਵੀ ਹਾਜ਼ਰ ਸਨ।
Please Share This News By Pressing Whatsapp Button