
ਪਟਿਆਲਾ ਪੁਲਸ ਵਲੋਂ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਅੱਜ ਦੇ ਅਜੋਕੇ ਯੁੱਗ ਵਿੱਚ ਨਵੇ ਤਰੀਕੇ ਅਪਣਾ ਕੇ ਲੋਕ ਸੇਵਾ ਲਈ ਸਮਾਜ ਵਿਚ ਵਿਲੱਖਣ ਕਾਰਜ ਕੀਤੇ ਜਾ ਰਹੇ ਹਨ
ਪਟਿਆਲਾ 24 ਮਾਰਚ (ਗਗਨ ਦੀਪ ਸਿੰਘ ਦੀਪ )
ਮਾਨਯੋਗ ਐੱਸ.ਐੱਸ.ਪੀ ਸਾਹਿਬ ਪਟਿਆਲਾ ਸ੍ਰੀ ਵਿਕਰਮ ਜੀਤ ਦੁੱਗਲ ਆਈ.ਪੀ.ਐਸ ਜੀ ਦੀ ਅਗਵਾਈ ਹੇਠ ਸੋਸ਼ਲ ਮੀਡੀਆ ਸੈੱਲ ਪਟਿਆਲਾ ਵਲੋ ਸੌਰਟ ਮੂਵੀਜ ਬਣਾ ਕੇ ਬਹੁਤ ਸ਼ਲਾਘਾਯੋਗ ਕਦਮ ਚੁੱਕਿਆ ਜਾ ਰਿਹਾ ਹੈ |
ਸਬ ਇੰਸਪੈਕਟਰ ਅਭੈ ਸਿੰਘ ਚੌਹਾਨ, ਇਨਚਾਰਜ ਸੋਸ਼ਲ ਮੀਡੀਆ ਸੈੱਲ ਪਟਿਆਲਾ ਅਪਣੀ ਟੀਮ ਨਾਲ ਮਿਲਕੇ ਜਿਨਾਂ ਵਿਚ ਸਿਪਾਹੀ ਵਰਿੰਦਰ ਸਿੰਘ, ਸਿਪਾਹੀ ਕਰਮਬੀਰ ਸਿੰਘ ਅਤੇ ਹੌਲਦਾਰ ਹਰਪ੍ਰੀਤ ਸਿੰਘ ਨਾਲ ਮਿਲਕੇ ਵੱਖ ਵੱਖ ਸਮਾਜਿਕ ਵਿਸ਼ਿਆ ਉਪਰ ਸੌਰਟ ਫਿਲਮਾਂ ਬਣਾ ਕੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ | ਪਟਿਆਲਾ ਪੁਲਸ ਪੰਜਾਬ ਵਿਚੋ ਪਹਿਲਾ ਜਿਲਾ ਹੈ ਜੋ ਕਿ ਸ਼ੋਰਟ ਮੂਵੀਜ ਬਣਾ ਕੇ ਨਵੇ ਯੁੱਗ ਦੀ ਤਕਨੀਕੀ ਅਨੁਸਾਰ ਨੋਜਵਾਨ ਪੀੜੀ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ |
ਪਟਿਆਲਾ ਪੁਲਸ ਵਲੋਂ ਇਕ ਛੌਟੀ ਫਿਲਮ ਤਿਆਰ ਕੀਤੀ ਗਈ ਹੈ ਪਿੰਜਰਾ, ਜੋ ਕਿ ਮਨੁੱਖੀ ਅਧਿਕਾਰਾਂ ਦੇ ਖਿਲਾਫ਼ ਹੁੰਦੇ ਜੁਰਮਾਂ ਦੇ ਸੰਬੰਧ ਵਿੱਚ ਹੈ, ਜੋ ਕਿ ਸਿਪਾਹੀ ਵਰਿੰਦਰ ਸਿੰਘ ਦੁਆਰਾ, ਸਭ ਇੰਸਪੈਕਟਰ ਅਭੈ ਸਿੰਘ ਚੌਹਾਨ ਜੀ ਦੀ ਅਗਵਾਈ ਹੇਠ ਐਸ ਐਸ ਪੀ ਸਾਹਿਬ ਪਟਿਆਲਾ ਸ੍ਰੀ ਵਿਕਰਮ ਜੀਤ ਦੁੱਗਲ ਆਈ.ਪੀ.ਐਸ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਬਣਾਈ ਗਈ ਹੈ
Please Share This News By Pressing Whatsapp Button