♦इस खबर को आगे शेयर जरूर करें ♦

ਸ਼ਹੀਦ ਬਾਬਾ ਜੈ ਸਿੰਘ ਖਲਕਟ ਦਾ ਸਲਾਨਾ ਸ਼ਹੀਦੀ ਸਮਾਗਮ ਹੋਇਆ ਸੰਪੰਨ

ਪਟਿਆਲਾ, 25 ਮਾਰਚ ( ਗਗਨ ਦੀਪ ਸਿੰਘ ਦੀਪ ) :
ਇੱਥੋਂ ਥੋੜ੍ਹੀ ਦੂਰ ਸਰਹਿੰਦ ਰੋਡ ਤੇ ਸਥਿਤ ਸ਼ਹੀਦ ਬਾਬਾ ਜੈ ਸਿੰਘ ਖਲਕਟ ਤੇ ਉਨ੍ਹਾਂ ਦੀ ਪਰਿਵਾਰ ਦੀ ਸ਼ਹੀਦੀ ਦਾ ਸਲਾਨਾ ਸ਼ਹੀਦੀ ਸਮਾਗਮ ਤਿੰਨ ਦਿਨ ਚੱਲਿਆ ਤੇ ਅੱਜ ‘ਜਿਨ੍ਹਾਂ ਪੁੱਠੀਆਂ ਖੱਲਾਂ ਲੁਹਾਈਆਂ’ ਲਾਈਨ ਮੁੜ ਅਰਦਾਸ ਵਿਚ ਪਾਉਣ ਦਾ ਮਤਾ ਪਾ ਕੇ ਸੰਪੰਨ ਹੋਇਆ।  ਇਸ ਸਮਾਗਮ ਦੇ ਤੀਜੇ ਤੇ ਆਖ਼ਰੀ ਦਿਨ ਸ਼ਹੀਦ ਬਾਬਾ ਜੈ ਸਿੰਘ ਖਲਕਟ ਤੇ ਉਨ੍ਹਾਂ ਦੇ ਪਰਿਵਾਰ ਦੀ ਸ਼ਹੀਦੀ ਤੇ ਅਧਾਰਿਤ ਕਿਤਾਬ ‘ਜਿਨ੍ਹਾਂ ਪੁੱਠੀਆਂ ਖੱਲਾਂ ਲੁਹਾਈਆਂ’ ਲਿਖਣ ਵਾਲੇ ਲੇਖਕ ਤੇ ਪੱਤਰਕਾਰ ਗੁਰਨਾਮ ਸਿੰਘ ਅਕੀਦਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਸਮਾਗਮ ਵਿਚ ਲਗਾਤਾਰ ਤਿੰਨ ਦਿਨ ਦੀਵਾਨ ਸਜਾਏ ਗਏ ਜਿਸ ਵਿਚ ਸੰਤ ਬਾਬਾ ਸੁਖਵਿੰਦਰ ਸਿੰਘ ਟਿਬੇਵਾਲਿਆਂ ਨੇ ਲਗਾਤਾਰ ਦੋ ਦਿਨ ਦੀਵਾਨ ਸਜਾਏ ਅਤੇ ਇਸੇ ਤਰ੍ਹਾਂ ਇੱਥੇ ਸੰਤ ਬਾਬਾ ਧਰਮਪਾਲ  ਸਿੰਘ ਸੰਗੋਵਾਲ ਵਾਲੇ, ਸੰਤ ਬਾਬਾ ਰਜਨੀਸ਼ ਸਿੰਘ ਨੱਥੂਮਾਜਰੇ ਵਾਲੇ, ਭਾਈ ਪ੍ਰਿਤਪਾਲ ਸਿੰਘ ਕਥਾਵਾਚਕ, ਸੰਤ ਬਾਬਾ ਨਛੱਤਰ ਸਿੰਘ ਕੱਲਰਭੈਣੀ ਵਾਲੇ, ਸੰਤ ਬਾਬਾ ਜਗਤਾਰ ਸਿੰਘ ਕਾਨ੍ਹਗੜ੍ਹ ਵਾਲੇ, ਸੰਤ ਬਾਬਾ ਅਮਰੀਕ ਸਿੰਘ ਕਾਰ ਸੇਵਾ ਅੰਮ੍ਰਿਤ ਸੰਚਾਰ ਵਾਲਿਆਂ ਨੇ ਰਸਭਿੰਨਾ ਕੀਰਤਨ ਕੀਤਾ। ਸਮਾਗਮ ਦੇ ਆਖ਼ਰੀ ਦਿਨ ਜੁੜੀਆਂ ਹਜ਼ਾਰਾਂ ਸੰਗਤਾਂ ਦੀ ਹਾਜ਼ਰੀ ਵਿਚ ਸੀਨੀਅਰ ਪੱਤਰਕਾਰ ਅਤੇ ਲੇਖਕ ਗੁਰਨਾਮ ਸਿੰਘ ਅਕੀਦਾ ਦਾ ਸਨਮਾਨ ਕੀਤਾ, ਗੁਰਨਾਮ ਸਿੰਘ ਅਕੀਦਾ ਨੇ ਸ਼ਹੀਦ ਬਾਬਾ ਜੈ ਸਿੰਘ ਖਲਕਟ ਤੇ ਸਮਕਾਲੀ ਸਿੰਘਾਂ ਦੀਆਂ ਸ਼ਹੀਦੀਆਂ ਤੇ ਅਧਾਰਿਤ ਇਤਿਹਾਸਕ ਨਾਵਲ ਲਿਖਿਆ ਹੈ।  ਇਸ ਸਮੇਂ ਵੱਖ ਵੱਖ ਧਾਰਮਿਕ, ਸਿਆਸੀ, ਸਮਾਜਕ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਭਰੀ। ਇੱਥੇ ਪੁੱਜੀਆਂ ਸੰਗਤਾਂ ਨੇ ਲਗਾਤਾਰ  ਤਿੰਨ ਦਿਨ ਕੀਰਤਨ ਦਾ ਅਨੰਦ ਮਾਣਿਆ, ਇੱਥੇ ਢਾਡੀ, ਕਵੀਸਰੀਏ ਆਦਿ ਨੇ ਵੀ ਸੰਗਤਾਂ ਨੂੰ ਨਿਹਾਲ ਕੀਤਾ। ਜ਼ਿਕਰਯੋਗ ਹੈ ਕਿ ਸ਼ਹੀਦ ਬਾਬਾ ਜੈ ਸਿੰਘ ਖਲਕਟ ਦੇ ਪਰਿਵਾਰ  ਵਿਚੋਂ ਉਨ੍ਹਾਂ ਦੀ ਪਤਨੀ ਮਾਤਾ ਧੰਨ ਕੌਰ, ਦੋ ਪੁੱਤਰ ਕੜਾਕਾ ਸਿੰਘ ਤੇ ਖੜਕ ਸਿੰਘ ਅਤੇ ਨੂੰਹ ਬੀਬੀ ਅਮਰ ਕੌਰ ਨੂੰ ਮੁਗ਼ਲ ਸੂਬੇਦਾਰ ਅਬਦੁਸ ਸੁਮਦ ਖਾਂ ਨੇ ਸ਼ਹੀਦ ਕਰ ਦਿੱਤਾ ਸੀ। ਇਨ੍ਹਾਂ ਦੀ ਸ਼ਹੀਦੀ ਦਾ ਸਥਾਨ ਇੱਥੋਂ ਥੋੜ੍ਹੀ ਦੂਰ ਪਿੰਡ ਬਾਰਨ ਵਿਚ ਬਣਿਆ ਹੈ। ਇਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰੋਨਾ ਨੂੰ ਮੱਦੇਨਜ਼ਰ ਰੱਖਦਿਆਂ  ਸੈਨੇਟਾਈਜ਼ਰ ਦਾ ਇੰਤਜ਼ਾਮ ਕੀਤਾ ਸੀ। ਇਸ ਸਮੇਂ ਗੁਰੂ ਕਾ ਲੰਗਰ ਅਤੁੱਟ ਵਰਤਿਆ।

Please Share This News By Pressing Whatsapp Button




स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे


जवाब जरूर दे 

आप अपने सहर के वर्तमान बिधायक के कार्यों से कितना संतुष्ट है ?

View Results

Loading ... Loading ...

Related Articles

Close
Close
Website Design By Bootalpha.com +91 84482 65129