
ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਦਿਵਿਆਂਗ ਵਿਅਕਤੀ ਤੇ ਸੰਸਥਾਵਾਂ ਲਈ ਰਾਜ ਪੱਧਰੀ ਦੋ ਪੁਰਸਕਾਰ ਪਟਿਆਲਾ ਜ਼ਿਲ੍ਹੇ ਦੇ ਹਿੱਸੇ ਆਏ: ਵਰਿੰਦਰ ਸਿੰਘ ਟਿਵਾਣਾ

ਪਟਿਆਲਾ, 25 ਮਾਰਚ: ( ਬਲਵਿੰਦਰ ਪਾਲ)
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਖੇਤਰਾਂ ਵਿਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਦਿਵਿਆਂਗ ਵਿਅਕਤੀਆਂ ਤੇ ਦਿਵਿਆਂਗਤਾ ਦੇ ਖੇਤਰ ਵਿਚ ਸਮਾਜ ਪ੍ਰਤੀ ਵਿਸ਼ੇਸ ਜੁੰਮੇਵਾਰੀਆਂ ਨਿਭਾ ਰਹੀਆਂ ਸੰਸਥਾਵਾਂ ਲਈ ਸਾਲ-2020 ਦੇ ਰਾਜ ਪੱਧਰੀ ਪੁਰਸਕਾਰ ਪ੍ਰਦਾਨ ਕੀਤੇ ਹਨ ਅਤੇ ਇਨ੍ਹਾਂ ਵਿੱਚੋਂ ਦੋ ਰਾਜ ਪੱਧਰੀ ਸਨਮਾਨ ਪਟਿਆਲਾ ਜਿਲ੍ਹੇ ਨੂੰ ਵੀ ਪ੍ਰਾਪਤ ਹੋਏ ਹਨ।
ਸ. ਟਿਵਾਣਾ ਨੇ ਦੱਸਿਆ ਕਿ ਪੰਜਾਬ ਰਾਜ ਭਵਨ, ਚੰਡੀਗੜ੍ਹ ਵਿਖੇ ਹੋਏ ਸਮਾਗਮ ਮੌਕੇ ਜੇਤੂਆਂ ਨੂੰ ਇਹ ਸਨਮਾਨ ਰਾਜ ਦੇ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਵੱਲੋਂ ਪ੍ਰਦਾਨ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਦੇ ਸਪੀਕਿੰਗ ਹੈਂਡ ਵੈਲਫੇਅਰ ਫਾਉਂਡੇਸ਼ਨ ਨੂੰ ਰਾਜ ਦੀ ਸਰਵੋਤਮ ਸੰਸਥਾ ਅਤੇ ਮਿਸ ਰੇਨੂੰ ਰਾਣੀ ਨੂੰ ਖੇਡਾਂ ਦੇ ਖੇਤਰ ਵਿਚ ਵਿਸ਼ੇਸ ਪ੍ਰਾਪਤੀਆਂ ਬਦਲੇ ਸਨਮਾਨਿਤ ਕੀਤਾ ਗਿਆ। ਸਪੀਕਿੰਗ ਹੈਂਡ ਵੈਲਫੇਅਰ ਫਾਉਂਡੇਸ਼ਨ ਨੂੰ 25000 ਰੁਪਏ ਦਾ ਨਗਦ ਪੁਰਸਕਾਰ ਤੇ ਰੇਨੂੰ ਰਾਣੀ ਨੂੰ 10000 ਰੁਪਏ ਅਤੇ ਇੱਕ ਸ਼ਾਲ ਨਾਲ ਸਨਮਾਨਿਤ ਕੀਤਾ ਗਿਆ।
Please Share This News By Pressing Whatsapp Button