
ਪਟਿਆਲਾ ਪੁਲਿਸ ਵੱਲੋਂ ਕਰੋਨਾ ਮਹਾਂਮਾਰੀ ਸਬੰਧੀ ਲਾਪ੍ਰਵਾਹੀ ਵਰਤਣ ਵਾਲੇ 1033 ਵਿਅਕਤੀਆਂ ਦੇ ਕਰਵਾਏ ਕਰੋਨਾ ਟੈਸਟ
ਪਟਿਆਲਾ 25 ਮਾਰਚ ਗਗਨ ਦੀਪ ਸਿੰਘ ਦੀਪ ਵਿਕਰਮ ਜੀਤ ਦੁੱਗਲ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਇਸ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਸਬੰਧੀ ਵਿੱਢੀ ਗਈ ਮੁਹਿੰਮ ਦੇ ਤਹਿਤ ਪਟਿਆਲਾ ਜ਼ਿਲਾ ਵਿੱਚ ਇਸ ਭਿਆਨਕ ਬੀਮਾਰੀ ਤੋਂ ਬਚਾਓ ਕਰਨ ਲਈ ਅੱਜ ਮਿਤੀ 25-03-2021 ਨੂੰ ਸਬ ਡਵੀਜਨ ਵਾਇਜ਼ ਪੁਲਿਸ ਵਿਭਾਗ ਨੇ ਸਿਹਤ ਵਿਭਾਗ ਦੀਆਂ ਟੀਮਾਂ ਦੇ ਨਾਲ ਤਾਲਮੇਲ ਕਰਕੇ ਮਾਸਕ ਨਾ ਪਹਿਨਣ ਵਾਲੇ 1033 ਵਿਅਕਤੀਆਂ ਦੇ ਕਰੋਨਾਂ ਟੈਸਟ ਕਰਵਾਏ ਹਨ। ਜਿਸ ਵਿੱਚ ਸਰਕਲ ਸਿਟੀ-1 ਪਟਿਆਲਾ ਵਿੱਚ 205, ਸਰਕਲ ਸਿਟੀ-2 ਪਟਿਆਲਾ ਵਿੱਚ 125, ਸਰਕਲ ਦਿਹਾਤੀ ਪਟਿਆਲਾ ਵਿੱਚ 149, ਸਰਕਲ ਨਾਭਾ ਵਿੱਚ 43, ਸਰਕਲ ਸਮਾਣਾ ਵਿੱਚ 196, ਸਰਕਲ ਪਾਤੜਾਂ ਵਿੱਚ 176, ਸਰਕਲ ਰਾਜਪੁਰਾ ਵਿੱਚ 90 ਅਤੇ ਸਰਕਲ ਘਨੌਰ ਵਿੱਚ 49 ਜੋ ਕਿ ਕੁੱਲ 1033 ਵਿਅਕਤੀਆਂ ਦੇ ਮਾਸਕ ਨਾ ਪਹਿਨਣ ਕਰਕੇ ਕਰੋਨਾ ਟੈਸਟ ਕਰਵਾਏ ਗਏ ਹਨ। ਪਟਿਆਲਾ ਪੁਲਿਸ ਵੱਲੋਂ ਹੁਣ ਤੱਕ ਮਾਸਕ ਨਾ ਪਹਿਨਣ ਵਾਲੇ 5428 ਵਿਅਕਤੀਆਂ ਦੇ ਕਰੋਨਾ ਟੈਸਟ ਕਰਵਾਏ ਹਨ। ਦੁੱਗਲ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕਰੋਨਾ ਮਹਾਂਮਾਰੀ ਤੋਂ ਬਚਾਓ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਵੱਲੋਂ ਮਾਸਕ ਨਾਂ ਪਹਿਨਣ ਵਾਲੇ ਵਿਅਕਤੀਆਂ ਦੇ ਵੱਧ ਤੋਂ ਵੱਧ ਕਰੋਨਾਂ ਟੈਸਟ ਕਰਵਾਉਣ ਲਈ ਪਟਿਆਲਾ ਪੁਲਿਸ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪੁਲਿਸ ਮੁੱਖੀ ਨੇ ਪਟਿਆਲਾ ਜ਼ਿਲਾ ਦੇ ਸਾਰੇ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਬਿਮਾਰੀ ਤੋਂ ਬੱਚਣ ਲਈ ਵੱਧ ਤੋਂ ਵੱਧ ਅਹਿਤਿਆਤ ਵਰਤੀ ਜਾਵੇ ਅਤੇ ਕਰੋਨਾ ਬਿਮਾਰੀ ਦੀ ਰੋਕਥਾਮ ਲਈ ਪੁਲਿਸ ਵਿਭਾਗ ਅਤੇ ਸਿਹਤ ਵਿਭਾਗ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ।
Please Share This News By Pressing Whatsapp Button