ਭਾਰਤ ਬੰਦ ਦੌਰਾਨ ਭਾਦਸੋਂ ਵਿਚ ਸਮੁੱਚਾઠਬਾਜ਼ਾਰ ਰਿਹਾઠਬੰਦ
ਭਾਦਸੋਂ, 26 ਮਾਰਚ (ਰੁਪਿੰਦਰ ਸਿੰਘ) : ਭਾਰਤ ਬੰਦ ਦੌਰਾਨ ਅੱਜ ਭਾਦਸੋਂ ਦਾ ਸਮੁੱਚਾ ਬਾਜ਼ਾਰ ਬੰਦ ਰਿਹਾ। ਇਸ ਦੌਰਾਨ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਸਮੇਤઠਵਪਾਰੀਆਂ, ਕਿਸਾਨਾ, ਮਜ਼ਦੂਰਾਂ, ਅਤੇ ਜਥੇਬੰਦੀਆਂ ਨੇ ਸੰਬੋਧਨ ਕਰਦਿਆ ਮੋਦੀ ਸਰਕਾਰ ਨੂੰ ਰਜ ਰਜ ਕੋਸਿਆ। ਉਨਾਂ ਕਿਹਾ ਕਿ ਕਾਲੇ ਕਾਨੂੰਨ ਪਾਸ ਕਰਕੇ ਮੋਦੀ ਨੇ ਦੇਸ਼ ਦੀ ਰੀੜ੍ਹ ਦੀ ਹੱਡੀ ਨੂੰ ਕਮਜੋਰ ਕੀਤਾ ਹੈ, ਉਨਾਂ ਕਿਹਾ ਕਿ ਕਾਲੇ ਕਾਨੂੰਨ ਤੁਰੰਤ ਰੱਦ ਕਰਨੇ ਜ਼ਰੂਰੀ ਹਨ। ਇਸ ਧਰਨੇ ਵਿੱਚ ਕਾਂਗਰਸ ਪਾਰਟੀ ਦੇ ਆਗੂ ਗੋਪਾਲ ਸਿੰਘ ਖਨੌੜਾ ਨੂੰ ਸਟੇਜ ਤੋਂ ਬੋਲਣ ਲਈ ਕਿਹਾ ਗਿਆ ਪਰ ਮੌਕੇ ਤੇ ਗੋਪਾਲ ਸਿੰਘ ਖਨੌੜਾ ਵੱਲੋਂ ਕੁੱਝ ਗੱਲਾਂ ਕਿਸਾਨੀ ਸੰਘਰਸ਼ ਦੀਆਂ ਕਰਕੇ ਸਟੇਜ ਤੋ ਕਾਂਗਰਸ ਪਾਰਟੀ ਦੀਆਂ ਨੀਤੀਆਂ ਦੀ ਗੱਲ ਕਰਨ ਲੱਗਾ ਤਾ ਮੌਕੇ ਤੇ ਗੁੱਸੇ ਵਿਚ ਆਏ ਕਿਸਾਨ ਯੂਨੀਅਨ ਦੇ ਆਗੂ ਵੱਲੋਂ ਸੀਨੀਅਰ ਕਾਂਗਰਸੀ ਆਗੂ ਨੂੰ ਸਟੇਜ ਤੋ ਹੇਠ ਉਤਾਰ ਦਿੱਤਾ ਗਿਆ।
Please Share This News By Pressing Whatsapp Button