ਮੇਜਰ ਮਲਹੋਤਰਾ ਦੀ ਅਗਵਾਈ ਵਿੱਚ ਸਾੜੀਆਂ ਨਵੇਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ
ਪਟਿਆਲਾ, 26 ਮਾਰਚ (ਰੁਪਿੰਦਰ ਸਿੰਘ) : ਸੰਯੁਕਤ ਕਿਸਾਨ ਮੋਰਚੇ ਦੁਆਰਾ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦੇ ਸਮਰਥਨ ਵਿਚ ਅੱਜ ਪਟਿਆਲਾ ਅਬਲੋਵਾਲ ਚੌਂਕ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਬਲੋਵਾਲ ਦੁਆਰਾ ਪ੍ਰਧਾਨ ਮਨਦੀਪ ਸਿੰਘ ਦੀ ਅਗਵਾਈ ਵਿੱਚ ਧਰਨਾ ਦਿੱਤਾ ਗਿਆ ਜਿਸ ਵਿੱਚ ਸੈਂਕੜੇ ਲੋਕਾਂ ਨੇ ਸਿਰਕਤ ਕੀਤੀ। ਇਸ ਧਰਨੇ ਵਿਚ ਮੇਜਰ ਆਰ ਪੀ ਐਸ ਮਲਹੋਤਰਾ (ਰਿਟਾ) ਆਪਣੇ ਸਾਥੀਆਂ ਨਾਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਮੌਜੂਦ ਲੋਕਾਂ ਨੂੰ ਤਿੰਨਾ ਨਵੇਂ ਖੇਤੀ ਕਾਨੂੰਨਾਂ ਬਾਰੇ ਪੜ੍ਹ ਕੇ ਵਿਸਥਾਰ ਵਿੱਚ ਸਮਝਾਇਆ ਅਤੇ ਦੱਸਿਆ ਕਿ ਇਹ ਕਨੂੰਨ ਨਾ ਕੇਵਲ ਕਿਸਾਨਾਂ ਲਈ ਨੁਕਸਾਨਦੇਹ ਹਨ ਬਲਕਿ ਆਮ ਲੋਕਾਂ ਨੂੰ ਬਹੁਤ ਭਾਰੀ ਨੁਕਸਾਨ ਪਹੁੰਚਾ ਸਕਦੇ ਹਨ । ਇਨ੍ਹਾਂ ਕਨੂੰਨਾਂ ਦੇ ਰਹਿੰਦੇ ਪੂੰਜੀਪਤੀ ਕਿਸਾਨਾਂ ਤੋਂ ਬਹੁਤ ਸਸਤੇ ਭਾਅ ਫਸਲਾਂ ਖ੍ਰੀਦਕੇ ਆਮ ਲੋਕਾਂ ਨੂੰ ਅੱਤ ਦੇ ਭਾਅ ਵੇਚ ਸਕਦੇ ਹਨ ਅਤੇ ਭਾਰੀ ਆਰਥਿਕ ਨੁਕਸਾਨ ਪਹੁੰਚਾ ਸਕਦੇ ਹਨ। ਮੇਜਰ ਮਲਹੋਤਰਾ ਦੀ ਅਗਵਾਈ ਵਿੱਚ ਇਨ੍ਹਾਂ ਤਿੰਨਾਂ ਕਨੂੰਨਾਂ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ।
ਇਸ ਧਰਨੇ ਵਿਚ ਸੂਬੇਦਾਰ ਸੁਰਜਨ ਸਿੰਘ ਸਕਰੌਦੀ, ਕਰਮਜੀਤ ਸਿੰਘ ਬੱਸੀ, ਹਰਜੀਤ ਸਿੰਘ, ਹਰਭਜਨ ਸਿੰਘ, ਰਣਦੀਪ ਸਿੰਘ, ਸੱਤੀ ਖਰੋੜ (ਉਪ-ਪ੍ਰਧਾਨ), ਗੁਰਦਰਸ਼ਨ ਸਿੰਘ, ਬਲਦੇਵ ਸਿੰਘ, ਦਵਿੰਦਰ ਸਿੰਘ, ਬੱਬਰ ਖਾਨ, ਸਤਿੰਦਰ ਸਿੰਘ, ਅਤੇ ਹੋਰ ਲੋਕ ਮੌਜੂਦ ਰਹੇ।
Please Share This News By Pressing Whatsapp Button