
ਕਿਸਾਨਾਂ ਦੇ ਹੱਕ ਵਿੱਚ ਖੜੇ ਸੌਰਭ ਜੈਨ, ਭਾਰਤ ਬੰਦ ਦੇ ਸੱਦੇ ਨੂੰ ਦਿੱਤਾ ਸਮਰਥਨ
ਪਟਿਆਲਾ 26, ਮਾਰਚ (ਰੁਪਿੰਦਰ ਸਿੰਘ) : ਸਯੁੰਕਤ ਕਿਸਾਨ ਮੋਰਚੇ ਵਲੋਂ ਅੱਜ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਸਮਰਥਨ ਦਿੰਦੀਆਂ ਉੱਘੇ ਸਮਾਜ ਸੇਵੀ ਅਤੇ ਵਰਧਮਾਨ ਮਹਾਂਵੀਰ ਹਸਪਤਾਲ ਦੇ ਐਮ ਡੀ ਸੌਰਭ ਜੈਨ ਨੇ ਪਟਿਆਲਾ ਦਿਹਾਤੀ ਹਲਕੇ ਵਿਖੇ ਲੱਗੇ ਵੱਖ-ਵੱਖ ਧਰਨਿਆਂ ਵਿੱਚ ਸਿਰਕਤ ਕੀਤੀ ਅਤੇ ਕਿਸਾਨਾਂ ਪ੍ਰਤੀ ਆਪਣਾ ਸਮਰਥਨ ਜ਼ਾਹਿਰ ਕੀਤਾ। ਇਸ ਮੌਕੇ ਤੇ ਉਨ੍ਹਾਂ ਨੇ 2000 ਤੋਂ ਵੱਧ ਪਾਣੀ ਅਤੇ ਜੂਸ ਦੀਆਂ ਬੋਤਲਾਂ ਵੀ ਧਰਨੇ ਉੱਤੇ ਬੈਠੇ ਕਿਸਾਨਾਂ ਨੂੰ ਵੰਡੀਆਂ।
ਭਾਦਸੋਂ ਰੋਡ ਵਿਖੇ ਲੱਗੇ ਇਕ ਧਰਨੇ ਨੂੰ ਸੰਬੋਧਿਤ ਕਰਦੇ ਹੋਏ ਸੌਰਭ ਜੈਨ ਨੇ ਕਿਹਾ ਕਿ, ”ਕਿਸਾਨ ਸਾਡੇ ਅੰਨਦਾਤਾ ਹਨ ਅਤੇ ਇਨ੍ਹਾਂ ਦੀ ਮਿਹਨਤ ਦੀ ਬਦੌਲਤ ਹੀ ਅਸੀਂ ਆਪਣੇ ਘਰਾਂ ਵਿੱਚ ਬਿਹ ਕੇ ਆਰਾਮ ਨਾਲ ਰੋਟੀ ਖਾਉਂਦੇ ਹਾਂ। ਪਰ ਅੱਜ ਸਾਡੇ ਕਿਸਾਨਾਂ ਨੂੰ ਲੋੜ ਹੈ ਕਿ ਅਸੀਂ ਉਨ੍ਹਾਂ ਨਾਲ ਖੜੀਏ ਅਤੇ ਉਨ੍ਹਾਂ ਦੇ ਬਣਦੇ ਹੱਕਾਂ ਦੀ ਮੰਗ ਸਰਕਾਰਾਂ ਤੱਕ ਪਹੁੰਚਾਈਏ।”
ਸਰਕਾਰਾਂ ਨੂੰ ਕਰੜੇ ਹੱਥੀਂ ਲੈਂਦਿਆਂ ਉਨ੍ਹਾਂ ਅੱਗੇ ਕਿਹਾ ਕਿ, ”ਅਗਰ ਸਾਡੀਆਂ ਸਰਕਾਰਾਂ ਨੂੰ ਇਹ ਲਗਦਾ ਹੈ ਕਿ ਸਾਡੇ ਕਿਸਾਨ ਇਸ ਲੜਾਈ ਵਿਚ ਕੱਲੇ ਹਨ ਤਾਂ ਇਹ ਉਨ੍ਹਾਂ ਦੀ ਗਲਤਫਹਿਮੀ ਹੈ, ਅੱਜ ਪੂਰਾ ਪੰਜਾਬ, ਪੂਰਾ ਦੇਸ਼ ਅਤੇ ਅਸੀਂ ਸਾਰੇ ਸਾਡੇ ਕਿਸਾਨ ਵੀਰਾਂ ਅਤੇ ਭੈਣਾਂ ਨਾਲ ਖੜੇ ਹਾਂ ਅਤੇ ਓਹਦੋਂ ਤੱਕ ਖੜੇ ਰਹਾਂਗੇ ਜਦੋਂ ਤੱਕ ਸਰਕਾਰ ਇਹਨਾਂ ਨੂੰ ਇਨ੍ਹਾਂ ਦੇ ਬਣਦੇ ਹੱਕ ਨਹੀਂ ਦੇ ਦਿੰਦੀ।”
ਸਰਹਿੰਦ ਰੋਡ ਵਿਖੇ ਕਿਸਾਨਾਂ ਦੇ ਇਕੱਠ ਨੂੰ ਸਮਾਜ ਸੇਵੀ ਜੈਨ ਸੌਰਭ ਜੈਨ ਨੇ ਅਪੀਲ ਕੀਤੀ ਕਿ, ”ਹਾਲੇ ਤੱਕ ਅਸੀਂ ਇਨ੍ਹਾਂ ਰਾਜਨੀਤਿਕ ਪਾਰਟੀਆਂ ਨੂੰ ਅਤੇ ਇਨ੍ਹਾਂ ਦੇ ਨੇਤਾਵਾਂ ਨੂੰ ਆਪਣਾ ਫਾਇਦਾ ਚੁੱਕਣ ਦਿੱਤਾ ਹੈ, ਪਰ ਇਸ ਵਾਰ ਦੀਆਂ ਪੰਜਾਬ ਦੀਆਂ ਆਗਮੀ ਚੋਣਾਂ ਵਿੱਚ ਤੁਸੀਂ ਸੱਚੇ ਉਮੀਦਵਾਰਾਂ ਨੂੰ ਵੋਟ ਪਾਕੇ, ਇਨ੍ਹਾਂ ਸਰਕਾਰਾਂ ਨੂੰ ਦਿਖਾ ਦੇਣਾ ਹੈ ਕਿ ਹੁਣ ਤੁਹਾਡੇ ਜੁਮਲਿਆਂ ਤੋਂ ਅਸੀਂ ਬੇਵਕੂਫ਼ ਬਣਨ ਵਾਲੇ ਨਹੀਂ ਹਾਂ ਅਤੇ ਅਸੀਂ ਅਹਿਜੇ ਉਮੀਦਵਾਰ ਚੁਣਾਗੇ ਜੋ ਸਾਡੀ ਅੱਗੇ ਜਾਕੇ ਸਹੀ ਨੁਮਾਇੰਦਗੀ ਕਰਣਗੇ।
Please Share This News By Pressing Whatsapp Button