
ਮੁੰਬਈ ਦੇ ਹਸਪਤਾਲ ‘ਚ ਲੱਗੀ ਅੱਗ, 10 ਮਰੀਜ਼ਾਂ ਦੀ ਮੌਤ
ਮੁੰਬਈ ‘ਚ ਇਕ ਮਾਲ ‘ਚ ਸਥਿਤ ਹਸਪਤਾਲ ‘ਚ ਅੱਗ ਲੱਗਣ ਤੋਂ ਬਾਅਦ 10 ਮਰੀਜ਼ਾਂ ਦੀ ਮੌਤ ਹੋ ਗਈ। ਇਸ ਹਸਪਤਾਲ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਸੀ। ਅੱਗ ਬੁਝਾਊ ਵਿਭਾਗ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਭਾਂਡੁਪ ਇਲਾਕੇ ‘ਚ ਸਥਿਤ ਡਰੀਮਸ ਮਾਲ ਇਮਾਰਤ ‘ਚ ਸਨਰਾਈਜ਼ ਹਸਪਤਾਲ ‘ਚ ਅੱਧੀ ਰਾਤ ਦੇ ਕੁਝ ਦੇਰ ਬਾਅਦ ਅੱਗ ਲੱਗ ਗਈ। ਕਰੀਬ 70 ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਹਸਪਤਾਲ 5 ਮੰਜ਼ਲਾ ਮਾਲ ਦੀ ਤੀਜੀ ਮੰਜ਼ਲ ‘ਤੇ ਸਥਿਤ ਹੈ ਅਤੇ ਜਦੋਂ ਅੱਗ ਲੱਗੀ ਤਾਂ ਉਸ ਸਮੇਂ ਕੋਵਿਡ-19 ਦੇ ਮਰੀਜ਼ਾਂ ਤੋਂ ਇਲਾਵਾ ਹੋਰ ਵੀ ਕਈ ਮਰੀਜ਼ ਹਸਪਤਾਲ ‘ਚ ਸਨ।
Please Share This News By Pressing Whatsapp Button