ਲਾਇਨ ਕਲੱਬ ਪਟਿਆਲਾ ਫੋਰਟ ਨੇ ਲਗਾਇਆ ਅੱਖਾਂ ਦਾ ਮੈਡੀਕਲ ਕੈਂਪ

ਪਟਿਆਲਾ, 27 ਮਾਰਚ (ਰੁਪਿੰਦਰ ਸਿੰਘ) : ਲਾਇਨ ਕਲੱਬ ਪਟਿਆਲਾ ਫੋਰਟ ਦੇ ਪ੍ਰਧਾਨ ਆਰ.ਐਸ. ਪੰਨੂ ਅਤੇ ਹੋਰ ਮੈਂਬਰਾਂ ਵੱਲੋਂ ਸਰਕਾਰੀ ਹਸਪਤਾਲ ਘਨੌਰ ਵਿਖੇ ਲਗਾਏ ਗਏ ਅੱਖਾਂ ਦੇ ਮੈਡੀਕਲ ਅਤੇ ਅਪ੍ਰੇਸ਼ਨ ਕੈਂਪ ਦਾ ਉਦਘਾਟਨ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਗਗਨਦੀਪ ਸਿੰਘ ਜੌਲੀ ਨੇ ਕੀਤਾ। ਇਸ ਮੌਕੇ ਅੱਖਾਂ ਦੇ ਮਾਹਿਰ ਡਾਕਟਰ ਅਤੁਲ ਕੱਕੜ ਵੱਲੋਂ 250 ਦੇ ਕਰੀਬ ਲੋਕਾਂ ਨੂੰ ਚੈਕ ਕਰਨ ਤੋਂ ਬਾਅਦ 45 ਦੇ ਕਰੀਬ ਅੱਖਾਂ ਦੇ ਫੋਕੋ ਸਰਜਰੀ ਦੇ ਅਪ੍ਰੇਸ਼ਨ ਮੁਫ਼ਤ ਕੀਤੇ। ਇਸ ਮੌਕੇ ਡਾ. ਰਾਕੇਸ਼ ਆਰੀਅਨ ਵੱਲੋਂ ਸਮੂਹ ਮਰੀਜਾਂ ਨੂੰ ਮੌਕੇ ‘ਤੇ ਹੀ ਦਵਾਈਆਂ ਮੁਫ਼ਤ ਉਪਲਬਧ ਕਰਵਾਈਆਂ ਗਈਆਂ। ਇਸ ਮੌਕੇ ਲਾਇਨ ਕਲੱਬ ਦੇ ਮੈਂਬਰਾਂ ਨੇ ਸਾਂਝੇ ਤੌਰ ‘ਤੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਹਰ ਖੇਤਰ ਵਿਚ ਸਾਮਾਜਿਕ ਕੰਮ ਕੀਤੇ ਜਾਂਦੇ ਹਨ। ਜਿਸ ਦੇ ਤਹਿਤ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਜ਼ਰੂਰਤਮੰਦ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸ ਮੌਕੇ ਕੇ.ਵੀ. ਪੁਰੀ, ਸੁਭਾਸ਼ ਬਹਿਲ, ਕੇ.ਐਸ. ਸੰਧੂ, ਵਾਈ.ਪੀ. ਸੂਦ, ਅਸ਼ੋਕ ਅਰੋੜਾ, ਡਾ. ਰਮਨ ਗਰੋਵਰ, ਜੇ.ਕੇ. ਖੋਸਲਾ, ਬੀ.ਕੇ. ਗੋਇਲ, ਸੀ.ਡੀ. ਗਰਗ, ਸਤੀਸ਼ ਮਿਸ਼ਰਾ ਅਤੇ ਜਸਵਿੰਦਰ ਜੁਲਕਾ ਆਦਿ ਲਾਇਨ ਮੈਂਬਰ ਮੌਕੇ ‘ਤੇ ਹਾਜਰ ਸਨ।
Please Share This News By Pressing Whatsapp Button