
ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਉੱਚਾ ਗਾਓ ਵਿਖੇ ਵਰਧਮਾਨ ਮਹਾਂਵੀਰ ਹਸਪਤਾਲ ਵਲੋਂ ਮੁਫ਼ਤ ਮੈਡੀਕਲ ਕੈਂਪ
ਪਟਿਆਲਾ, 31 ਮਾਰਚ (ਰੁਪਿੰਦਰ ਸਿੰਘ) : ਪਟਿਆਲਾ ਦਿਹਾਤੀ ਹਲਕੇ ਦੇ ਪਿੰਡ ਉੱਚਾ ਗਾਓ ਵਿਖੇ ਅੱਜ ਵਰਧਮਾਨ ਮਹਾਂਵੀਰ ਹਸਪਤਾਲ ਵਲੋਂ ਸ੍ਰੀ ਦਸ਼ਮੇਸ਼ ਯੂਵਕ ਸੇਵਾਂਵਾਂ ਕਲੱਬ ਅਤੇ ਹਰਿ ਸਿੰਘ ਨਲੂਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੈਡੀਕਲ ਕੈਂਪ ਵਿੱਚ 100 ਤੋਂ ਵੱਧ ਮਰੀਜ਼ਾਂ ਦਾ ਮਾਹਿਰ ਡਾਕਟਰਾਂ ਦੀ ਟੀਮ ਨੇ ਮੁਫ਼ਤ ਮੈਡੀਕਲ ਚੈੱਕਅਪ ਕੀਤਾ ਅਤੇ ਉਨ੍ਹਾਂ ਨੂੰ ਲੋੜ ਮੁਤਾਬਕ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ।
ਮੈਡੀਕਲ ਕੈਂਪ ਤੋਂ ਬਾਅਦ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਰਧਮਾਨ ਹਸਪਤਾਲ ਦੇ ਐਮ.ਡੀ. ਅਤੇ ਉੱਘੇ ਸਮਾਜਸੇਵੀ ਸੌਰਭ ਜੈਨ ਨੇ ਦੱਸਿਆ ਕਿ, ”ਵਰਧਮਾਨ ਹਸਪਤਾਲ ਸਮੇਂ-ਸਮੇਂ ‘ਤੇ ਪਟਿਆਲਾ ਦੇ ਵੱਖ-ਵੱਖ ਪਿੰਡਾਂ ਅਤੇ ਇਲਾਕਿਆਂ ਵਿੱਚ ਅਹਿਜੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਉਂਦਾ ਰਹਿੰਦਾ ਹੈ ਤਾਂਜੋ ਹਰ ਪਟਿਆਲਾ ਵਾਸੀ ਨੂੰ ਮੁੱਢਲੀ ਸਿਹਤ ਸਹੂਲਤਾਂ ਪ੍ਰਾਪਤ ਹੋ ਸਕਣ।”
ਉਨ੍ਹਾਂ ਅੱਗੇ ਦੱਸਿਆ ਕਿ, ”ਇਨ੍ਹਾਂ ਸਾਰਿਆਂ ਮਰੀਜ਼ਾਂ ਨੂੰ ਇਥੇ ਮੁਫ਼ਤ ਦਵਾਈ ਦੇਣ ਦੇ ਇਲਾਵਾ ਅਸੀਂ ਹਸਪਤਾਲ ਆਉਣ ਉੱਤੇ ਮੁਫ਼ਤ ਓ.ਪੀ.ਡੀ ਦੀ ਸੇਵਾ ਵੀ ਮੁਹੱਈਆ ਕਰਵਾਉਂਦੇ ਹਾਂ।”
ਆਪਣੇ ਸਮਾਜਸੇਵੀ ਕੰਮਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ, ”ਵੱਖ-ਵੱਖ ਲੋਕਾਂ ਵਿੱਚ ਜਾਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਨੀਆਂ ਅਤੇ ਹੱਲ ਕਰਵਾ ਪਾਉਣਾ ਹੀ ਮੇਰੇ ਲਈ ਜਿੰਦਗੀ ਦਾ ਸਭ ਤੋਂ ਵੱਡਾ ਇਨਾਮ ਹੈ।
Please Share This News By Pressing Whatsapp Button