
ਸਰਕਾਰੀ ਮਲਟੀਪਰਪਜ਼ ਸਕੂਲ ਦਾ ਪ੍ਰਾਸਪੈਕਟ ਰਿਲੀਜ਼
ਪਟਿਆਲਾ, 31 ਮਾਰਚ (ਰੁਪਿੰਦਰ ਸਿੰਘ) : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੱਤਰ ਕ੍ਰਿਸ਼ਨ ਕੁਮਾਰ ਦੀ ਪ੍ਰੇਰਨਾ ਨਾਲ ਈ-ਪ੍ਰਾਸਪੈਕਟਸ ਬਣਾਉਣ ਦੀ ਮੁਹਿੰਮ ਤਹਿਤ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਦਾ ਪ੍ਰਾਸਪੈਕਟਸ ਅੱਜ ਪ੍ਰਿੰ. ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਨੇ ਡਿਜ਼ੀਟਲ ਤੇ ਹਾਰਡ ਕਾਪੀ ਦੇ ਰੂਪ ‘ਚ ਰਿਲੀਜ਼ ਕੀਤਾ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਦੇਸ਼ ਦਾ ਪਹਿਲਾ ਅਜਿਹਾ ਵਿਭਾਗ ਜਿਸ ਦੇ ਹਰੇਕ ਸਕੂਲ ਵੱਲੋਂ ਈ-ਪ੍ਰਾਸਪੈਕਟਸ ਬਣਾਉਣ ਦਾ ਬੀੜਾ ਚੁੱਕਿਆ ਹੈ। ਸਿੱਖਿਆ ਵਿਭਾਗ ਦੀ ਦਾਖਲਾ ਮੁਹਿੰਮ ਦੇ ਹਿੱਸੇ ਵਜੋਂ ਈ-ਪ੍ਰਾਸਪੈਕਟਸ ਸੋਸ਼ਲ ਮੀਡੀਆ ਰਾਹੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਏ ਜਾ ਰਹੇ ਹਨ। ਪ੍ਰਿੰ. ਚਹਿਲ ਨੇ ਦੱਸਿਆ ਕਿ ਸਰਕਾਰੀ ਸਕੂਲਾਂ ‘ਚ ਇਸ ਸਮੇਂ ਹਰ ਪ੍ਰਕਾਰ ਦੀਆਂ ਵਿੱਦਿਅਕ ਸਹੂਲਤਾਂ ਸਥਾਪਤ ਹੋ ਚੁੱਕੀਆਂ ਹਨ। ਜਿਨ੍ਹਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਈ-ਪ੍ਰਾਸਪੈਕਟਸ ਵਧੀਆ ਸਾਧਨ ਹਨ। ਇਸ ਕਰਕੇ ਉਨ੍ਹਾਂ ਦੇ ਸਕੂਲ ਵੱਲੋਂ ਹਰ ਸਾਲ ਦੀ ਤਰ੍ਹਾਂ ਪ੍ਰਾਸਪੈਕਟ ਤਿਆਰ ਕੀਤਾ ਗਿਆ ਹੈ। ਇਸ ਮੌਕੇ ਲੈਕਚਾਰਰ ਵੈਭਵ ਵਿਆਸ, ਸੁਦੇਸ਼ ਕੁਮਾਰ ਕੌਸ਼ਲ, ਤੇਜਿੰਦਰ ਕੌਸ਼ਿਕ, ਬਲਵਿੰਦਰ ਸਿੰਘ ਬੱਲੀ, ਜਸਪਾਲ ਸਿੰਘ, ਸੁਮੀਤ ਬਾਜਵਾ ਤੇ ਰਮਨਦੀਪ ਕੌਰ ਹਾਜ਼ਰ ਸਨ।
Please Share This News By Pressing Whatsapp Button