ਨਜਾਇਜ਼ ਤੌਰ ‘ਤੇ ਮਾਈਨਿੰਗ ਕਰ ਰਹੇ ਦੋਸ਼ੀ ਪੁਲਸ ਨੂੰ ਦੇਖ ਮੌਕੇ ਤੋਂ ਹੋਏ ਫਰਾਰ, ਮਾਮਲਾ ਦਰਜ਼
ਪਸਿਆਣਾ, 31 ਮਾਰਚ (ਰੁਪਿੰਦਰ ਸਿੰਘ) : ਥਾਣਾ ਪਸਿਆਣਾ ਦੀ ਪੁਲਸ ਨੇ ਨਜਾਇਜ਼ ਤੌਰ ‘ਤੇ ਬਿਨ੍ਹਾਂ ਮੰਜੂਰੀ ਮਾਈਨਿੰਗ ਕਰ ਰਹੇ ਨਾ ਮਾਲੂਮ ਦੋਸ਼ੀਆਂ ਵਿਰੁੱਧ ਮਾਮਲਾ ਦਰਜ਼ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਕੁਰ ਗੋਇਲ ਜੇ.ਈ. ਕਮ ਮਾਈਨਿੰਗ ਇੰਸਪੈਕਟਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਖੇੜੀ ਮੁਸਲਮਾਨੀ ਵਿਖੇ ਬਿਨ੍ਹਾਂ ਮੰਜੂਰੀ ਕੁੱਝ ਅਣਪਛਾਤੇ ਲੋਕ ਮਾਈਨਿੰਗ ਕਰ ਰਹੇ ਹਨ, ਜਿਨ੍ਹਾਂ ਪਰ ਮੌਕੇ ‘ਤੇ ਰੇਡ ਕੀਤੀ ਗਈ ਤਾਂ ਉਕਤ ਟਰੱਕ ਡਰਾਇਵਰ ਪੁਲਸ ਨੂੰ ਦੇਖ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਉਕਤ ਅਣਪਛਾਤੇ ਦੋਸ਼ੀਆਂ ਵਿਰੁੱਧ ਸੈਕਟਰ 4, 21 ਮਾਈਨਿੰਗ ਅਤੇ ਮਿਨਰਲ ਐਕਟ ਤਹਿਤ ਮਾਮਲਾ ਦਰਜ਼ ਕਰ ਲਿਆ ਹੈ।
Please Share This News By Pressing Whatsapp Button