ਬਿਜਲੀ ਨਿਗਮ ਨੇ ਵਿੱਤੀ ਸਾਲ 2021-22 ਲਈ 36,767 ਕਰੋੜ ਰੁਪਏ ਦੇ ਬਜਟ ਨੂੰ ਪ੍ਰਵਾਨਗੀ ਦਿੱਤੀ: ਏ.ਵੇਨੂੰ ਪ੍ਰਸਾਦ
ਪਟਿਆਲਾ, 1 ਅਪ੍ਰੈਲ (ਰੁਪਿੰਦਰ ਸਿੰਘ) : ਬਿਜਲੀ ਨਿਗਮ ਦੇ ਚੇਅਰਮੈਨ ਤੇ ਪ੍ਰਬੰਧਕ ਨਿਰਦੇਸ਼ਕ ਏ ਵੇਨੂੰ ਪ੍ਰਸਾਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਜਲੀ ਨਿਗਮ ਨੇ ਵਿਤੀ ਸਾਲ 2021-22 ਦਾ 36737.37 ਕਰੋੜ ਦੇ ਬਜਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਬਿਜਲੀ ਨਿਗਮ ਆਪਣੀ ਬਿਜਲੀ ਵੰਡ ਪ੍ਰਣਾਲੀ ਦੀ ਮਜ਼ਬੂਤੀ , ਨਿਰਵਿਘਨ ਬਿਜਲੀ ਸਪਲਾਈ, ਬਿਜਲੀ ਦੀ ਖ੍ਰੀਦ ਅਤੇ ਬਿਜਲੀ ਦੀ ਸੰਚਾਲਣ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਸਾਮਿਲ ਹੈ। ਉਨ੍ਹਾਂ ਦੱਸਿਆ ਕਿ ਸਾਲ 2021-22 ਦੇ ਬਜਟ ਲਈ 36767.37 ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ, ਜਿਸ ਵਿੱਚ 34,688.68 ਕਰੋੜ ਰੁਪਏ ਦੇ ਖਰਚਿਆਂ ਅਤੇ 2078.69 ਕਰੋੜ ਰੁਪਏ ਪੂੰਜੀਗਤ ਖਰਚੇ ਸ਼ਾਮਲ ਹਨ ।
– ਉਨ੍ਹਾਂ ਹੋਰ ਦਸਿਆ ਕਿ 23862.38 ਕਰੋੜ ਰੁਪਏ ਬਿਜਲੀ ਖਰੀਦ ‘ਤੇ ਸਚਾਲਣ ਚਾਰਜ ‘ਤੇ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਰਕਮ ਝੋਨੇ ਅਤੇ ਗਰਮੀਆਂ ਦੇ ਮੌਸਮ ਦੌਰਾਨ ਖੇਤੀਬਾੜੀ ਅਤੇ ਹੋਰ ਖਪਤਕਾਰਾਂ ਲਈ ਬਿਜਲੀ ਖਰੀਦ ‘ਤੇ ਖਰਚ ਕੀਤੀ ਜਾਵੇਗੀ। ਪੂੰਜੀਗਤ ਖਰਚਿਆਂ ਬਾਰੇ ਵਿਸਥਾਰਕ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ 1520.74 ਕਰੋੜ ਰੁਪਏ ਸਾਰੀਆਂ ਸ਼੍ਰੇਣੀਆਂ ਦੇ ਖਪਤਕਾਰਾਂ ਨੂੰ ਨਿਰਵਿਘਨ, ਭਰੋਸੇਮੰਦ ਅਤੇ ਉਚ ਦਰਜੇ ਦੀ ਬਿਜਲੀ ਸਪਲਾਈ ਲਈ ਵੰਡ ਕਾਰਜਾਂ ‘ਤੇ ਖਰਚ ਕੀਤੇ ਜਾਣਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਖਪਤਕਾਰਾਂ ਨੂੰ ਨਵੇਂ ਕੁਨੈਕਸ਼ਨ ਜਾਰੀ ਕਰਨ ਲਈ 200 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਰਾਜ ਵਿੱਚ ਸੰਚਾਲਣ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਉਪ ਸੰਚਾਲਨ ਕਾਰਜਾਂ ‘ਤੇ 327.80 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਸਧਾਰਣ ਵੰਡ ਕਾਰਜਾਂ ‘ਤੇ 747.81 ਕਰੋੜ ਰੁਪਏ ਵੱਧ ਖਰਚ ਕੀਤੇ ਜਾਣਗੇ ਉਨ੍ਹਾਂ ਕਿਹਾ ਕਿ ਬਿਜਲੀ ਲਿਗਮ ਦੇ ਆਪਣੇ ਪਣ ਬਿਜਲੀ ਪ੍ਰਾਜੈਕਟਾਂ ਦੇ ਆਰ ਐਂਡ ਐਮ ਲਈ 205.14 ਕਰੋੜ ਰੁਪਏ ਰੱਖੇ ਗਏ ਹਨ ਅਤੇ 223.40 ਕਰੋੜ ਰੁਪਏ ਤਾਪ ਬਿਜਲੀ ਘਰਾਂ ਦੇ ਆਰ ਐਂਡ ਐਮ ਅਤੇ ਹੋਰ ਕੰਮਾਂ ‘ਤੇ ਖਰਚ ਕੀਤੇ ਜਾਣਗੇ. ਉਨ੍ਹਾਂ ਕਿਹਾ ਕਿ 88 ਕਰੋੜ ਰੁਪਏ ਬਿਜਲੀ ਨਿਗਮ ਦੀਆਂ ਵੱਖ ਵੱਖ ਇਮਾਰਤਾਂ ਵਿੱਚ ਸੋਲਰ ਪੀਵੀ ਪਲਾਂਟਾਂ ਉੱਤੇ ਖਰਚ ਕੀਤੇ ਜਾਣਗੇ।
Please Share This News By Pressing Whatsapp Button